ਮਾਲੇਗਾਂਓ ਧਮਾਕਿਆਂ ਵਿਚ ਫਰਾਰ ਦੋਸ਼ੀਆਂ ਨੂੰ ਐਨ.ਆਈ.ਏ. ਨੇ ਬੱਬਰ ਖ਼ਾਲਸਾ ਨਾਲ ਜੋੜਿਆ

4ਚੰਡੀਗੜ੍, 14 ਮਈ ( ਪੀਡੀ ਬੇਉਰੋ ) ਭਾਰਤ ਦੀ ਜਾਂਚ ਏਜੰਸੀਆਂ ਨੇ 2008 ਵਿੱਚ ਹੋਏ ਮਾਲੇਗਾਓਂ ਧਮਾਕਿਆਂ ਦਾ ਕੁਨੈਕਸ਼ਨ ਖਾਲਿਸਤਾਨੀ ਜਥੇਬੰਦੀ ਨਾਲ ਜੋੜ ਦਿੱਤਾ ਹੈ। ਕੌਮੀ ਜਾਂਚ ਏਜੰਸੀ (ਐਨ.ਆਈ.ਏ.) ਨੇ ਮਾਲੇਗਾਓਂ ਧਮਾਕਿਆਂ ਵਿੱਚ ਸਾਧਵੀ ਪ੍ਰੱਗਿਆ ਸਿੰਘ ਠਾਕੁਰ ਤੇ ਪੰਜ ਹੋਰ ਹਿੰਦੂ ਲੀਡਰਾਂ ਨੂੰ ਕਲੀਨ ਚਿੱਟ ਦਿੰਦਿਆਂ ਕਿਹਾ ਹੈ ਕਿ ਇਸ ਮਾਮਲੇ ਵਿੱਚ ਦੋ ਭਗੌੜੇ ਮੁਲਜ਼ਮ ਰਾਮਚੰਦਰ ਕਲਸਾਂਗਰੇ ਤੇ ਸੰਦੀਪ ਡਾਂਗੇ ਖਾਲਿਸਤਾਨ ਪੱਖੀ ਜਥੇਬੰਦੀ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਅੱਤਵਾਦੀ ਹਨ।ਕਾਬਲੇਗੌਰ ਹੈ ਕਿ 41 ਸਾਲਾ ਕਲਸਾਂਗਰੇ ਤੇ 46 ਸਾਲਾ ਡਾਂਗੇ ਸਮਝੌਤਾ ਤੇ ਅਜਮੇਰ ਬੰਬ ਧਮਾਕਿਆਂ ਵਿੱਚ ਵੀ ਲੋੜੀਂਦੇ ਹਨ। ਮਾਲੇਗਾਓਂ, ਸਮਝੌਤਾ ਤੇ ਅਜਮੇਰ ਧਮਾਕਿਆਂ ਵਿੱਚ ਮੁਸਲਮਾਨਾਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਐਨ.ਆਈ.ਏ. ਨੇ ਇਨ੍ਹਾਂ ਸਿਰ 10 ਲੱਖ ਦਾ ਇਨਾਮ ਰੱਖਿਆ ਹੈ। ਸਿੱਖ ਜਥੰਬਦੀਆਂ ਦਾ ਕਹਿਣਾ ਹੈ ਕਿ ਸਿੱਖਾਂ ਤੇ ਮੁਸਲਮਾਨਾਂ ਵਿੱਚ ਬਖੇੜਾ ਖੜ੍ਹਾ ਕਰਨ ਲਈ ਮੋਦੀ ਸਰਕਾਰ ਨੇ ਇਹ ਸਾਜ਼ਿਸ਼ ਖੜ੍ਹੀ ਹੈ। ਉਨ੍ਹਾਂ ਅਨੁਸਾਰ ਮੋਦੀ ਸਰਕਾਰ ਧਮਾਕਿਆਂ ਦੇ ਜ਼ਿੰਮੇਵਾਰ ਕੱਟੜਪੰਥੀ ਹਿੰਦੂ ਅੱਤਵਾਦੀਆਂ ਨੂੰ ਬਚਾਅ ਰਹੀ ਹੈ।ਦਰਅਸਲ ਮਾਲੇਗਾਓਂ, ਸਮਝੌਤਾ ਤੇ ਅਜਮੇਰ ਧਮਾਕਿਆਂ ਵਿੱ ਕੱਟੜ ਹਿੰਦੂ ਜਥੇਬੰਦੀਆਂ ਦੀ ਸ਼ਮੂਲੀਅਤ ਸਾਹਮਣੇ ਆਈ ਸੀ। ਕਾਂਗਰਸ ਸਰਕਾਰ ਵੇਲੇ ਇਸ ਸਬੰਧੀ ਕੇਸ ਦਰਜ ਕੀਤੇ ਗਏ ਸਨ। ਪਰ ਮੋਦੀ ਸਰਕਾਰ ਆਉਣ ਮਗਰੋਂ ਇਹ ਕੇਸ ਰਫਾ-ਦਫਾ ਹੋਣੇ ਸ਼ੁਰੂ ਹੋ ਗਏ ਹਨ। ਅਜੇ ਕੱਲ੍ਹ ਹੀ ਐਨਆਈਏ ਨੇ 2008 ਮਾਲੇਗਾਓਂ ਧਮਾਕਿਆਂ ਦੇ ਮਾਮਲੇ ਵਿੱਚ ਯੂ-ਟਰਨ ਲੈਂਦਿਆਂ ਸਾਧਵੀ ਪ੍ਰੱਗਿਆ ਸਿੰਘ ਠਾਕੁਰ ਤੇ ਪੰਜ ਹੋਰਾਂ ਖ਼ਿਲਾਫ਼ ਸਾਰੇ ਦੋਸ਼ ਹਟਾ ਦਿੱਤੇ ਹਨ ਜਦੋਂ ਕਿ ਲੈਫ. ਕਰਨਲ ਪ੍ਰਸਾਦ ਸ੍ਰੀਕਾਂਤ ਪੁਰੋਹਿਤ ਸਮੇਤ 10 ਮੁਲਜ਼ਮਾਂ ਖ਼ਿਲਾਫ਼ ਮਕੋਕਾ ਕਾਨੂੰਨ ਤਹਿਤ ਦੋਸ਼ ਹਟਾ ਦਿੱਤੇ ਗਏ ਹਨ। ਚਾਰਜਸ਼ੀਟ ਦਾਖ਼ਲ ਕਰਦਿਆਂ ਐਨਆਈਏ ਨੇ ਕਿਹਾ ਕਿ ਜਾਂਚ ਦੌਰਾਨ ਪ੍ਰੱਗਿਆ ਠਾਕੁਰ ਤੇ ਪੰਜ ਹੋਰਾਂ ਖ਼ਿਲਾਫ਼ ‘ਲੋੜੀਂਦੇ ਸਬੂਤ ਨਹੀਂ ਮਿਲੇ ਹਨ’, ਜਿਸ ਕਾਰਨ ਇਹ ਕੇਸ ਚਲਾਉਣ ਲਾਇਕ ਨਹੀਂ ਹੈ।29 ਸਤੰਬਰ, 2008 ਨੂੰ ਰਮਜ਼ਾਨ ਦੌਰਾਨ ਮਾਲੇਗਾਓਂ ਵਿੱਚ ਨਮਾਜ਼ ਅਦਾ ਕਰਕੇ ਨਿਕਲ ਰਹੇ ਲੋਕਾਂ ਦੇ ਦੋਹਰੇ ਬੰਬ ਧਮਾਕਿਆਂ ਦੀ ਲਪੇਟ ਵਿੱਚ ਆ ਜਾਣ ਕਾਰਨ ਸੱਤ ਮੌਤਾਂ ਹੋਈਆਂ ਸਨ। ਮਾਲੇਗਾਓਂ ਧਮਾਕਿਆਂ ਦੀ ਛਾਣਬੀਣ ਵਿੱਚ ਕਈ ਉਤਰਾਅ-ਚੜ੍ਹਾਅ ਆਉਂਦੇ ਰਹੇ ਹਨ। ਇਸ ਧਮਾਕੇ ਲਈ ਹਿੰਦੂ ਸੱਜੇ ਪੱਖੀ ਜਥੇਬੰਦੀਆਂ ਨਾਲ ਜੁੜੇ ਲੋਕਾਂ ਨੂੰ ਜ਼ਿੰਮੇਵਾਰ ਮੰਨਿਆ ਜਾਂਦਾ ਰਿਹਾ ਹੈ। ਇਸ ਮਾਮਲੇ ਦੀ ਮੁਢਲੀ ਜਾਂਚ ਮੁੰਬਈ ਏਟੀਐਸ ਦੇ ਜੁਆਇੰਟ ਕਮਿਸ਼ਨਰ ਹੇਮੰਤ ਕਰਕਰੇ ਨੇ ਕੀਤੀ ਸੀ। ਹੈਰਾਨੀ ਦੀ ਗੱਲ ਹੈ ਕਿ 26/11 ਦੇ ਮੁੰਬਈ ਅਤਿਵਾਦੀ ਹਮਲੇ ਵਿੱਚ ਕਰਕਰੇ ਮਾਰਿਆ ਗਿਆ ਸੀ।ਸਾਲ 2011 ਵਿੱਚ ਇਹ ਮਾਮਲਾ ਐਨਆਈਏ ਨੂੰ ਸੌਂਪੇ ਜਾਣ ਤੋਂ ਪਹਿਲਾਂ ਏਟੀਐਸ ਨੇ 16 ਲੋਕਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਸੀ ਪਰ ਮੁੰਬਈ ਦੀ ਇਕ ਅਦਾਲਤ ਵਿੱਚ 20 ਜਨਵਰੀ, 2009 ਅਤੇ 21 ਅਪਰੈਲ, 2011 ਵਿੱਚ 14 ਮੁਲਜ਼ਮਾਂ ਖ਼ਿਲਾਫ਼ ਦੋਸ਼-ਪੱਤਰ ਦਾਖ਼ਲ ਕੀਤਾ ਗਿਆ ਸੀ। ਪੁਰੋਹਿਤ ਤੇ ਪ੍ਰੱਗਿਆ ਨੇ ਬੰਬਈ ਹਾਈ ਕੋਰਟ ਤੇ ਸੁਪਰੀਮ ਕੋਰਟ ਵਿੱਚ ਕਈ ਅਰਜ਼ੀਆਂ ਦਾਖ਼ਲ ਕਰਕੇ ਦੋਸ਼ ਪੱਤਰ ਤੇ ਮਕੋਕਾ ਤਹਿਤ ਦੋਸ਼ ਲਾਏ ਜਾਣ ਨੂੰ ਚੁਣੌਤੀ ਦਿੱਤੀ ਸੀ। ਸਾਧਵੀ ਤੋਂ ਇਲਾਵਾ ਸ਼ਿਵ ਨਾਰਾਇਣ, ਸ਼ਿਆਮ ਭਵਰਲਾਲ ਸਾਹੂ, ਪ੍ਰਵੀਨ ਟਕੱਲਕੀ, ਲੋਕੇਸ਼ ਸ਼ਰਮਾ ਅਤੇ ਧਿਆਨ ਸਿੰਘ ਚੌਧਰੀ ਖ਼ਿਲਾਫ਼ ਦੋਸ਼ ਹਟਾ ਦਿੱਤੇ ਗਏ ਹਨ।ਐਨਆਈਏ ਨੇ ਇਹ ਵੀ ਕਿਹਾ ਹੈ ਕਿ ਜਾਂਚ ਦੌਰਾਨ ਇਹ ਸਾਹਮਣੇ ਆਇਆ ਕਿ ਮਕੋਕਾ ਕਾਨੂੰਨ ਤਹਿਤ ਇਸ ਮਾਮਲੇ ਵਿੱਚ ਦੋਸ਼ ਨਹੀਂ ਬਣਦੇ।

468 ad

Submit a Comment

Your email address will not be published. Required fields are marked *