ਮਾਲਿਆ ਕਰੋੜਾਂ ਦਾ ਗਬਨ ਕਰ ਗਿਆ, ਕਿੱਥੇ ਹੈ ਦੇਸ਼ ਦਾ ਸੇਵਾਦਾਰ ਮੋਦੀ

8ਲੁਧਿਆਣਾ , 3 ਮਈ ( ਜਗਦੀਸ਼ ਬਾਮਬਾ  ) ਕਾਂਗਰਸ ਦੇ ਕੌਮੀ ਜਨਰਲ ਸਕੱਤਰ ਤੇ ਪੰਜਾਬ ਕਾਂਗਰਸ ਦੇ ਮੁਖੀ ਸ਼ਕੀਲ ਅਹਿਮਦ ਨੇ ਕਿਹਾ ਕਿ ਪੰਜਾਬ ਵਿਚ 2017 ਵਿਚ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਦਾ ਮੁਕਾਬਲਾ ਸੱਤਾਧਾਰੀ ਅਕਾਲੀ-ਭਾਜਪਾ ਨਾਲ ਹੋਵੇਗਾ ਅਤੇ ਸੱਤਾ ਦੇ ਸੁਪਨੇ ਦੇਖ ਰਹੀ ਆਮ ਆਦਮੀ ਪਾਰਟੀ ਨੂੰ ਮੂੰਹ ਦੀ ਖਾਣੀ ਪਵੇਗੀ, ਕਿਉਂਕਿ ਪ੍ਰਦੇਸ਼ ਵਿਚ ‘ਆਪ’ ਦਾ ਕੋਈ ਆਧਾਰ ਨਹੀਂ ਹੈ। ਉਕਤ ਸ਼ਬਦਾਂ ਦਾ ਪ੍ਰਗਟਾਵਾ ਸ਼ਕੀਲ ਅਹਿਮਦ ਨੇ ਅੱਜ ਇਥੇ ਲੁਧਿਆਣਾ ਦੇ ਹੋਟਲ ਪਾਰਕ ਪਲਾਜ਼ਾ ਵਿਚ ਪਹੁੰਚਣ ‘ਤੇ ਪੱਤਰਕਾਰਾਂ ਨਾਲ ਗੱਲਬਾਤ ਵਿਚ ਕੀਤਾ।ਉਨ੍ਹਾਂ ਕਿਹਾ ਕਿ ਪੰਜਾਬ ਵਿਚ ਪਿਛਲੇ 9 ਸਾਲਾਂ ਤੋਂ ਰਾਜ ਕਰ ਰਹੀ ਅਕਾਲੀ-ਭਾਜਪਾ ਸਰਕਾਰ ਨੇ ਸਿਵਾਏ ਜਨਤਾ ਨੂੰ ਪ੍ਰੇਸ਼ਾਨੀਆਂ ਦੇ ਇਲਾਵਾ ਕੁਝ ਨਹੀਂ ਦਿੱਤਾ, ਚਾਹੇ ਪੰਜਾਬ ਦਾ ਕਿਸਾਨ ਵਰਗ ਹੋਵੇ ਜਾਂ ਉਦਯੋਗਪਤੀ ਤੇ ਨੌਜਵਾਨ ਵਰਗ ਹੋਵੇ, ਕਿਸੇ ਦੀ ਭਲਾਈ ਲਈ ਨਹੀਂ ਸੋਚਿਆ, ਜਦੋਂ ਕਿ ਇਸ ਸਰਕਾਰ ਦੇ ਪ੍ਰਤੀਨਿਧੀਆਂ ਨੇ ਲੁੱਟ-ਖਸੁੱਟ ਹੀ ਕੀਤੀ ਹੈ। ਸ਼ਕੀਲ ਅਹਿਮਦ ਨੇ ਕਿਹਾ ਕਿ ਇਸ ਸਰਕਾਰ ਤੋਂ ਪ੍ਰਦੇਸ਼ ਦਾ ਹਰ ਵਰਗ ਨਿਰਾਸ਼ ਤੇ ਪ੍ਰੇਸ਼ਾਨ ਹੈ ਅਤੇ ਹੁਣ ਕਾਂਗਰਸ ਦੀ ਸਰਕਾਰ ਬਣਨੀ ਲਗਭਗ ਤੈਅ ਹੈ, ਜਨਤਾ ਇਨ੍ਹਾਂ ਨੂੰ ਸਬਕ ਸਿਖਾ ਕੇ ਆਪਣੇ ਨਾਲ ਹੋਏ ਅਨਿਆਂ ਦਾ ਬਦਲਾ ਜ਼ਰੂਰ ਲਵੇਗੀ।ਕੇਂਦਰ ਸਰਕਾਰ ‘ਤੇ ਟਿੱਪਣੀ ਕਰਦੇ ਹੋਏ ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਦੇਸ਼ ਦੀ ਸੱਤਾ ਸੰਭਾਲਣ ਦੇ ਬਾਅਦ ਵੱਡੇ-ਵੱਡੇ ਭਾਸ਼ਨ ਦਿੱਤੇ ਸਨ ਕਿ ਮੈਂ ਦੇਸ਼ ਦਾ ਪ੍ਰਧਾਨ ਮੰਤਰੀ ਨਹੀਂ ਸੇਵਾਦਾਰ ਹਾਂ ਅਤੇ ਦੇਸ਼ ਤੋਂ ਬਾਹਰ ਗਏ ਕਾਲੇ ਧਨ ਨੂੰ ਵਾਪਸ ਲਿਆਵਾਂਗਾ ਪਰ ਇਥੇ ਤਾਂ ਅਜੀਬ ਸਥਿਤੀ ਦੇਖਣ ਨੂੰ ਮਿਲ ਰਹੀ ਹੈ ਕਿ ਵਿਜੇ ਮਾਲਿਆ ਦੇਸ਼ ਦਾ ਕਰੋੜਾਂ ਰੁਪਏ ਦਾ ਗਬਨ ਕਰਕੇ ਵਿਦੇਸ਼ ਚਲਾ ਗਿਆ ਅਤੇ ਪ੍ਰਧਾਨ ਮੰਤਰੀ ਮੋਦੀ ਦੀ ਸਰਕਾਰ ਹੁਣ ਕੀ ਕਰ ਰਹੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਨੇ ਜਾਣ-ਬੁੱਝ ਕੇ ਮਾਲੀਆ ਨੂੰ ਇਥੋਂ ਭਜਾਇਆ ਹੈ।

468 ad

Submit a Comment

Your email address will not be published. Required fields are marked *