ਮਾਲਵੇ ’ਚ ਮਜੀਠੀਆ ਵਿਕਦੈ- ਬਾਜਵਾ

ਅੰਮ੍ਰਿਤਸਰ- ਪੰਜਾਬ ਕਾਂਗਰਸ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਐਵਤਾਰ ਨੂੰ ਇਕ ਵਾਰ ਫਿਰ ਪੰਜਾਬ ਦੇ ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ ’ਤੇ ਤਿੱਖੇ ਹਮਲੇ ਕੀਤੇ। Bajwaਬਾਬਾ ਬਕਾਲਾ ਵਿਖੇ ਰੱਖੜ ਪੂਨੀਆ ਦੀ ਸਿਆਸੀ ਕਾਨਫਰੰਸ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਬਾਜਵਾ ਨੇ ਕਿਹਾ ਕਿ ਤਲਵੰਡੀ ਸਾਬੋ ਵਿਚ ਵਿਕ ਰਹੇ ਨਸ਼ੀਲੇ ਪਾਊਡਰ ਦਾ ਨਾਂ ਲੋਕਾਂ ਨੇ ਮਜੀਠੀਆ ਰੱਖਿਆ ਹੋਇਆ ਹੈ, ਤੁਸੀਂ ਵੀ ਵੇਖੋ ਕੀ ਕਿਹਾ ਬਾਜਵਾ ਨੇ। 
ਜ਼ਿਕਰਯੋਗ ਹੈ ਕਿ ਪੰਜਾਬ ਵਿਚ ਨਸ਼ਿਆਂ ਦੇ ਮਾਮਲੇ ਨੂੰ ਲੈ ਕੇ ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ ਲਗਾਤਾਰ ਕਾਂਗਰਸ ਦੇ ਨਿਸ਼ਾਨੇ ’ਤੇ ਹਨ। ਹਾਲਾਂਕਿ ਮਜੀਠੀਆ ਖੁਦ ਇਸ ਮਾਮਲੇ ’ਚ ਸਫਾਈ ਦੇ ਚੁੱਕੇ ਹਨ ਅਤੇ ਵਿਧਾਨ ਸਭਾ ਵਿਚ ਵੀ ਉਨ੍ਹਾਂ ਨੇ ਇਸ ਮਾਮਲੇ ’ਚ ਆਪਣਾ ਪੱਖ ਰੱਖਿਆ ਹੈ ਪਰ ਕਾਂਗਰਸ ਸੌਖੀ ਤਰ੍ਹਾਂ ਇਸ ਮੁੱਦੇ ’ਤੇ ਮਜੀਠੀਆ ਨੂੰ ਰਾਹਤ ਦੇਣ ਦੇ ਮੂਡ ’ਚ ਨਹੀਂ ਜਾਪ ਰਹੀ।

468 ad