ਮਾਮਾਲਾ ਸੰਤ ਰਣਜੀਤ ਸਿੰਘ ਢੱਡਰੀਆਂ ਵਾਲੇ ਉੱਪਰ ਹੋਏ ਕਾਤਲਾਨਾਂ ਹਮਲੇ ਦਾ – ਭਾਰਤੀ ਇਜੰਸੀਆਂ ਜਿੰਮੇਬਾਰ : ਯੂਰਪੀਨ ਸਿੱਖ ਆਗੂ

19ਈਪਰ, ਬੈਲਜ਼ੀਅਮ 18 ਮਈ ( ਪੀਡੀ ਬੇਉਰੋ ) ਪੰਥ ਪ੍ਰਚਾਰਕ ਸੰਤ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਉੱਪਰ ਹੋਏ ਕਾਤਲਾਨਾਂ ਹਮਲੇ ਲਈ ਭਾਰਤੀ ਖੁਫੀਆ ਇਜੰੰਸੀਆਂ ਜਿੰਮੇਬਾਰ ਹਨ ਜੋ ਸਿੱਖੀ ਦੇ ਪ੍ਰਚਾਰ ਅਤੇ ਅਪਣੇ ਦਲਾਲਾਂ ਖਿਲਾਫ ਸੱਚ ਨੂੰ ਬਰਦਾਸਤ ਨਹੀ ਕਰ ਸਕਦੀਆਂ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਜਲਾਵਤਨ ਸਿੱਖ ਆਗੂ ਭਾਈ ਹਰਵਿੰਦਰ ਸਿੰਘ ਭਤੇੜੀ ਨੇ ਕਿਹਾ ਕਿ ਇਹ ਹਮਲਾ ਸਿਰਫ ਸੰਤ ਢੱਡਰੀਆਂ ਵਾਲਿਆਂ ਤੇ ਨਹੀ ਹੈ ਇਹ ਹਮਲਾ ਹਰ ਉਸ ਸਿੱਖ ਤੇ ਹੈ ਜੋ ਸੱਚ ਤੇ ਪਹਿਰਾ ਦਿੰਦਾਂ ਹੋਇਆ ਬ੍ਰਾਹਮਣਵਾਦੀ ਤਾਕਤਾਂ ਅੱਗੇ ਝੁਕਣ ਦੀ ਬਜਾਏ ਹਿੱਕ ਤਾਣ ਖੜਦਾ ਹੈ। ਯੂਰਪ ਭਰ ਦੇ ਸਿੱਖ ਆਗੂਆਂ ਭਾਈ ਪ੍ਰਿਤਪਾਲ ਸਿੰਘ ਖਾਲਸਾ ਅਤੇ ਭਾਈ ਸੁਰਜੀਤ ਸਿੰਘ ਸੁੱਖਾ ਸਵਿੱਟਜ਼ਰਲੈਂਡ, ਭਾਈ ਮਨਜੀਤ ਸਿੰਘ ਹੇਲਰਾਂ ਇੰਗਲੈਂਡ, ਭਾਈ ਸੁਰਿੰਦਰ ਸਿੰਘ ਸੇਖੋਂ ਅਤੇ ਭਾਈ ਪ੍ਰਤਾਪ ਸਿੰਘ ਜਰਮਨੀ, ਭਾਈ ਜਗਮੋਹਣ ਸਿੰਘ ਮੰਡ, ਭਾਈ ਗੁਰਦਿਆਲ ਸਿੰਘ ਢਕਾਣਸੂ ਅਤੇ ਭਾਈ ਜਸਵੀਰ ਸਿੰਘ ਹੋਰਾਂ ਵੱਲੋਂ ਜਾਰੀ ਬਿਆਨ ਵਿੱਚ ਭਾਈ ਭਤੇੜੀ ਨੇ ਸੰਤ ਢੱਡਰੀਆਂ ਵਾਲਿਆਂ ਉੱਪਰ ਹੋਏ ਕਾਤਲਾਨਾਂ ਹਮਲੇ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ। ਉਪਰੋਕਤ ਸਿੱਖ ਆਗੂਆਂ ਨੇ ਵਿਦੇਸਾਂ ਦੀਆਂ ਸਿੱਖ ਸੰਗਤਾਂ ਨੂੰ ਸੁਚੇਤ ਕੀਤਾ ਹੈ ਅਜਿਹਾ ਵਿਦੇਸ਼ਾਂ ਵਿੱਚ ਵੀ ਹੋ ਸਕਦਾ ਹੈ ਕਿਉਕਿ ਭਾਰਤੀ ਇਜੰਸੀਆਂ ਨੇ ਸਿੱਖੀ ਸਰੂਪ ਵਿੱਚਲੇ ਅਪਣੇ ਕੁੱਝ ਬੰਦੇ ਯੂਰਪ ਸਮੇਤ ਵਿਦੇਸ਼ਾਂ ਦੀਆਂ ਗੁਰਦਵਾਰਾ ਪ੍ਰਬੰਧਕ ਕਮੇਟੀਆਂ ਵਿੱਚ ਵਾੜਨ ਲਈ ਸਰਗਰਮ ਕੀਤੇ ਹੋਏ ਹਨ ਜੋ ਰੋਜਾਨਾਂ ਦੀ ਰਿਪੋਰਟ ਅਪਣੇ ਅੰਬੈਸੀਆਂ ਵਿੱਚਲੇ ਹਾਕਮਾਂ ਨੂੰ ਪਹੁੰਚਾਉਦੇਂ ਹਨ। ਭਾਈ ਭਤੇੜੀ ਨੇ ਜਾਰੀ ਬਿਆਨ ਵਿੱਚ ਕਿਹਾ ਕਿ ਸਿੱਖੀ ਭੇਸ ਵਿੱਚ ਵਿਚਰ ਰਹੇ ਕੁੱਝ ਬਾਬੇ ਅਤੇ ਨਵੇਂ ਬਣੇ ਅਖੌਤੀ ਅਗਾਂਹਵਧੂ ਆਗੂ ਵੀ ਅਪਣੇ ਕੌਂਮੀ ਯੋਧਿਆਂ ਨੂੰ ਪਿੱਛੇ ਛੱਡ ਦੂਸਰੇ ਰਾਜਾਂ ਦੇ ਆਗੂਆਂ ਨੂੰ ਪੰਜਾਬੀਆਂ ਖਾਸ ਕਰ ਸਿੱਖਾਂ ਦਾ ਭਵਿੱਖ ਭੇਟ ਕਰਨ ਤੇ ਤੁਲੇ ਹੋਏ ਹਨ ਜਿਨ੍ਹਾਂ ‘ਤੋ ਸੁਚੇਤ ਰਹਿਣਾ ਚਾਹੀਦਾਂ ਹੈ।

468 ad

Submit a Comment

Your email address will not be published. Required fields are marked *