ਮਾਮਲਾ : ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਦੀ ਬੇਅਦਬੀ ਦਾ 1 ਜੂਨ ਨੂੰ ਬਰਗਾੜੀ ਵਿਖੇ ਪਸ਼ਚਾਤਾਪ ਵਜੋਂ ਪਾਠਾ ਦੇ ਭੋਗ ਪਾਏ ਜਾਣਗੇ : ਜਸਕਰਨ ਸਿੰਘ ਕਾਹਨ ਸਿੰਘ ਵਾਲਾ

14ਫ਼ਰੀਦਕੋਟ 9 ਮਈ ( ਜਗਦੀਸ਼ ਕੁਮਾਰ ਬਾਂਬਾ ) ਫ਼ਰੀਦਕੋਟ ਦੇ ਲਾਗਲੇ ਪਿੰਡ ਬਰਗਾੜੀ ਵਿਖੇ ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਦੀ ਹੋਈ ਬੇਅਦਬੀ ਨੂੰ ਕਰੀਬ ਇੱਕ ਸਾਲ ਬੀਤ ਜਾਣ ਦੇ ਬਾਵਜੂਦ ਨਾ ਤਾਂ ਅਜੇ ਤੱਕ ਦੋਸ਼ੀ ਫੜੇ ਗਏ ‘ਤੇ ਨਾ ਹੀ ਸਰਕਾਰ ਵੱਲੋਂ ਬਣਾਏ ਗਏ ਕਮਿਸ਼ਨ ਨੇ ਆਪਣੀ ਰਿਪੋਰਟ ਜਨਤਕ ਕੀਤੀ,ਜਿਸਦੇ ਰੋਸ ਵਜੋਂ ਅੱਜ ਬਰਗਾੜੀ ਵਿਖੇ ਸ੍ਰੋ.ਅ.ਦ.(ਅ) ਦੇ ਜਨਰਲ ਸਕੱਤਰ ‘ਤੇ ਕਿਸਾਨ ਵਿੰਗ ਪੰਜਾਬ ਪ੍ਰਧਾਨ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਨੇ ਅਹਿਮ ਬੈਠਕ ਦੌਰਾਨ ਐਲਾਨ ਕੀਤਾ ਕਿ ਆਉਣ ਵਾਲੀ 1 ਜੂਨ ਨੂੰ ਸਮੂਹ ਪੰਥਕ ਜਥੇਬੰਦੀਆ ਦੇ ਸਹਿਯੋਗ ਨਾਲ ਬਰਗਾੜੀ ਵਿਖੇ ਪਸ਼ਚਾਤਾਪ ਵਜੋਂ ਸ੍ਰੀ ਅਖੰਡ ਪਾਠ ਸਹਿਬ ਦੇ ਭੋਗ ਪਾਏ ਜਾਣ ਤੋਂ ਇਲਾਵਾ 31 ਮਈ ਨੂੰ ਕੀਰਤਨ ਦੀਵਾਨ ਨਾਲ ਸੰਗਤਾਂ ਨੂੰ ਗੁਰੂ ਘਰ ਨਾਲ ਜੋੜਿਆ ਜਾਵੇਗਾ ‘ਤੇ ਉਸ ਤੋਂ ਬਾਅਦ ਸਮੂਹ ਸਿੱਖ ਕੌਮ ‘ਤੇ ਪੰਥਕ ਜਥੇਬੰਦੀਆ ਨਾਲ ਬੈਠਕ ਕਰਨ ਉਪਰੰਤ ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਦੋਸ਼ੀਆ ਦੀ ਗ੍ਰਿਫਤਾਰੀ ਨੂੰ ਲੈ ਕੇ ਅਗਲੀ ਰਣਨੀਤੀ ਉਲੀਕੀ ਜਾਵੇਗੀ ਤਾਂ ਜੋ ਪੰਜਾਬ ਭਰ ਵਿੱਚ ਦਿਨੋ-ਦਿਨ ਵੱਧ ਰਹੀਆ ਬੇਅਦਬੀ ਦੀਆਂ ਘਟਨਾਂਵਾਂ ਨੂੰ ਠੱਲ ਪਾਈ ਜਾ ਸਕੇ । ਉਕਤ ਮੌਕੇ ਸੁਰਜੀਤ ਸਿੰਘ ਅਰਾਈਆ, ਬਾਬਾ ਚਮਕੌਰ ਸਿੰਘ, ਬਾਬਾ ਰੇਸ਼ਮ ਸਿੰਘ, ਦਵਿੰਦਰ ਸਿੰਘ ਹਰੀਏਵਾਲਾ,ਜਸਵਿੰਦਰ ਸਿੰਘ ਸਾਹੋਕੇ, ਬਾਪੂ ਜੁਗਿੰਦਰ ਸਿੰਘ ਗੋਲੇਵਾਲਾ,ਬੀਬੀ ਹਰਜਿੰਦਰ ਕੌਰ ,ਭੁਪਿੰਦਰ ਸਿੰਘ, ਅਮਰ ਸਿੰਘ,ਗੁਰਤੇਜ ਸਿੰਘ, ਪਿਆਰਾ ਸਿੰਘ, ਸੁਖਪਾਲ ਸਿੰਘ, ਰਣਜੀਤ ਸਿੰਘ, ਜਸਵੰਤ ਸਿੰਘ ਕੈਂਥ,ਸਿਮਰਨਜੀਤ ਸਿੰਘ ਕੋਟਸੁਖੀਆ,ਸੁਖਜਿੰਦਰ ਪੰਜਗਰਾਂਈ ਆਦਿ ਨੇ ਸੰਗਤਾ ਨੂੰ ਸਬੋਧਨ ਕਰਦਿਆਂ ਕਿਹਾ ਕਿ ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਦੀ ਬੇਅਦਬੀ ਦੀ ਸਭ ਤੋਂ ਪਹਿਲੀ ਘਟਨਾ ਫ਼ਰੀਦਕੋਟ ਦੇ ਲਾਗਲੇ ਪਿੰਡ ਬਰਗਾੜੀ ਵਿਖੇ ਵਾਪਰੀ ਸੀ, ਜਿਸ ਦੇ ਰੋਸ ਵਜੋਂ ਸਮੂਹ ਸਿੱਖ ਕੌਮ ‘ਤੇ ਪੰਥਕ ਜਥੇਬੰਦੀਆ ਨੇ ਇਕਜੁੱਟ ਹੋ ਕੇ ਜਿੱਥੇ ਕੋਟਕਪੂਰਾ ਚੌਕ ਨੂੰ ਸ਼ਾਤਮਾਈ ਢੰਗ ਨਾਲ ਜਾਮ ਕਰਕੇ ਦੋਸ਼ੀਆ ਦੀ ਗ੍ਰਿਫਤਾਰੀ ਦੀ ਮੰਗ ਕੀਤੀ ਸੀ ਉੱਥੇ ਹੀ ਪੁਲਿਸ ਪ੍ਰਸ਼ਾਸਨ ਨੇ ਦੇਰ ਰਾਤ ਜਾਪ ਕਰ ਰਹੀਆਂ ਸੰਗਤਾਂ ‘ਤੇ ਅੰਨੇਵਾਹ ਗੋਲੀਆ ਚਲਾਕੇ ਅਨੇਂਕਾ ਸਿੰਘ ਫੱਟੜ ਕਰ ਦਿੱਤੇ,ਜਿਸ ਦੇ ਰੋਸ ਵਜੋਂ ਪੰਜਾਬ ਭਰ ਦੀਆਂ ਸੰਗਤਾਂ ਨੇ ਵੱਖ-ਵੱਖ ਥਾਵਾਂ ‘ਤੇ ਰੋਡ ਜਾਮ ਕਰਕੇ ਬੇਅਦਬੀ ਕਰਨ ਵਾਲੇ ਅਸਲ ਦੋਸ਼ੀਆ ਦੀ ਗ੍ਰਿਫਤਾਰੀ ਤੱਕ ਸੰਘਰਸ਼ ਜਾਰੀ ਰੱਖਣ ਦਾ ਜਿਓ ਹੀ ਐਲਾਨ ਕੀਤਾ ਤਾਂ ਮੌਜੂਦਾ ਸਰਕਾਰ ਨੇ ਸਾਰੇ ਮਾਮਲੇ ਦੀ ਸੀ.ਬੀ.ਆਈ.ਜਾਂਚ ਕਰਵਾਉਣ ਦੀ ਬਜਾਏ ਇਕ ਕਮਿਸ਼ਨ ਬਣਾਕੇ ਮਾਮਲਾ ਠੰਡੇ ਬਸਤੇ ਵਿੱਚ ਪਾਉਣ ਦੀ ਕੋਈ ਕਸਰ ਬਾਕੀ ਨਹੀ ਛੱਡੀ,ਪ੍ਰੰਤੂ ਅਜੇ ਤੱਕ ਨਾ ਤਾਂ ਕਮਿਸ਼ਨ ਦੀ ਰਿਪੋਰਟ ਸਾਹਮਣੇ ਆਈ ‘ਤੇ ਨਾ ਹੀ ਪੁਲਿਸ ਪ੍ਰਸ਼ਾਸਨ ਅਸਲ ਦੋਸ਼ੀਆ ਨੂੰ ਲੱਭ ਸਕਿਆ,ਜਿਸ ਦੇ ਰੋਸ ਵਜੋਂ ਇਕ ਵਾਰ ਫਿਰ ਇਕਜੁੱਟ ਹੋਈਆ ਸੰਗਤਾਂ ਨੇ ਅਗਲੇ ਸੰਘਰਸ਼ ਦੀ ਰਣਨੀਤੀ ਉਲੀਕਣ ਲਈ 1 ਜੂਨ ਨੂੰ ਸਮੂਹ ਪੰਥਕ ਜਥੇਬੰਦੀਆ ਨੂੰ ਬਰਗਾੜੀ ਪੁੱਜਣ ਦੀ ਅਪੀਲ ਕੀਤੀ ਤਾਂ ਜੋ ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਅਸਲ ਦੋਸ਼ੀਆ ਦੀ ਗ੍ਰਿਫਤਾਰੀ ਹੋ ਸਕੇ। ਉਕਤ ਮੌਕੇ ਭਾਈ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਨੇ ਕਿਹਾ ਕਿ ਅਖੋਤੀ ਪੰਥਕ ਸਰਕਾਰ ਦੇ ਇਸ਼ਾਰੇ ‘ਤੇ ਸਰਬੱਤ ਖਾਲਸਾ ਦੇ ਕਨਵੀਨਰ ਤੇ ਯੂਨਾਈਟਡ ਅਕਾਲੀ ਦਲ ਦੇ ਪ੍ਰਧਾਨ ਭਾਈ ਮੋਹਕਮ ਸਿੰਘ ਸਮੇਤ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਭਾਈ ਧਿਆਨ ਸਿੰਘ ਮੰਡ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਆਗੂ ਭਾਈ ਜਰਨੈਲ ਸਿੰਘ ਸਖੀਰਾ, ਭਾਈ ਪਰਮਜੀਤ ਸਿੰਘ ਜਿਜੇਆਣੀ ਤੇ ਭਾਈ ਮਨਪ੍ਰੀਤ ਸਿੰਘ ਨੂੰ ਪਟਿਆਲਾ ਪੁਲੀਸ ਵੱਲੋਂ ਮੁੜ ਗ੍ਰਿਫਤਾਰ ਕਰ ਲਿਆ ਗਿਆ,ਜਦੋਕਿ ਭਾਈ ਮੋਹਕਮ ਸਿੰਘ ਨੂੰ ਪੰਜਾਬ ਐੰਡ ਹਰਿਆਣਾ ਹਾਈਕੋਰਟ ਤੋ ਪੱਕੀ ਜ਼ਮਾਨਤ ਮਿਲੀ ਹੋਈ ਹੈ, ਇਸ ਤੋਂ ਇਲਾਵਾ ਅਨੇਂਕਾ ਆਗੂਆ ਦੇ ਘਰ ਛਾਪੇਮਾਰੀ ਕੀਤੇ ਜਾਣ ਦੇ ਨਾਲ-ਨਾਲ ਸਰਬੱਤ ਖਾਲਸਾ ਟੀਮ ਦੇ ਮੈਂਬਰਾਂ ਨੂੰ ਵਾਰ-ਵਾਰ ਥਾਣਿਆ ਵਿੱਚ ਬੁਲਾਕੇ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ,ਜਿਸ ਦੇ ਵਿਰੁੱਧ ਵਿੱਚ ਜਲਦ ਹੀ ਡੀ.ਜੀ.ਪੀ.ਪੰਜਾਬ ਨੂੰ ਪੰਜ ਮੈਂਬਰੀ ਵਫਦ ਮਿਲੇਗਾ ‘ਤੇ ਸਾਰੀ ਸਥਿਤੀ ਤੋਂ ਜਾਣੂ ਕਰਵਾਇਆ ਜਾਵੇਗਾ ।

468 ad

Submit a Comment

Your email address will not be published. Required fields are marked *