ਮਾਪਿਆਂ ਦੇ ਟੁੱਕੜੇ ਕਰ-ਕਰ ਕੁੱਕਰ ‘ਚ ਪਕਾ ਦਿੱਤੇ

ਬੀਜਿੰਗ—ਇਕ ਸਮਾਂ ਸੀ ਜਦੋਂ ਲੋਕ ਮਾਤਾ-ਪਿਤਾ ਨੂੰ ਰੱਬ ਦਾ ਦਰਜਾ ਦਿੰਦੇ ਸਨ, ਅੱਜ-ਕੱਲ੍ਹ ਤਾਂ ਨੌਜਵਾਨ ਉਨ੍ਹਾਂ ਨੂੰ ਆਪਣੇ ਰਾਹ ਦਾ ਰੋੜਾ ਮੰਨਦੇ ਹਨ Chinaਅਤੇ ਇਸ ਰੁਕਾਵਟ ਨੂੰ ਦੂਰ ਕਰਕੇ ਜ਼ਿੰਦਗੀ ਆਪਣੇ ਹਿਸਾਬ ਨਾਲ ਜਿਊਣਾ ਚਾਹੁੰਦੇ ਹਨ। ਚੀਨ ਵਿਚ ਅਜਿਹਾ ਹੀ ਇਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇਕ ਕਲਯੁੱਗੀ ਪੁੱਤਰ ਨੇ ਆਪਣੇ ਦੋਸਤ ਨਾਲ ਮਿਲ ਕੇ ਆਪਣੇ ਮਾਂ-ਪਿਓ ਨੂੰ ਬੇਰਹਿਮੀ ਨਾਲ ਕਤਲ ਕਰ ਦਿੱਤਾ। ਉਸ ਦੀ ਦਰਿੰਦਗੀ ਇੱਥੇ ਹੀ ਖਤਮ ਨਹੀਂ ਹੋਈ ਅਤੇ ਉਸ ਨੇ ਲਾਸ਼ ਦੇ ਟੁੱਕੜਿਆਂ ‘ਤੇ ਨਮਕ, ਮਸਾਲਾ ਲਗਾ ਕੇ ਲੰਚ ਬਾਕਸ ਪੈਕ ਕਰ ਦਿੱਤਾ।
30 ਸਾਲਾ ਚਾਓ ਹੋਈ ਲਿਉਂਗ ਹੈਨਰੀ ਅਤੇ ਉਸ ਨੇ ਦੋਸਤ ਨੇ ਟੇਸ ਚੁਨ ਨੂੰ ਹੈਨਰੀ ਦੇ ਮਾਤਾ-ਪਿਤਾ ਦੇ ਕਤਲ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਦੋਹਾਂ ਨੇ ਪਿਛਲੇ ਸਾਲ ਮਿਲ ਕੇ ਹੈਨਰੀ ਦੇ ਮਾਤਾ-ਪਿਤਾ ਦਾ ਕਤਲ ਕਰ ਦਿੱਤਾ ਸੀ। ਕਤਲ ਤੋਂ ਬਾਅਦ ਲਾਸ਼ਾਂ ਦੇ ਟੁੱਕੜੇ ਕਰਕੇ ਉਨ੍ਹਾਂ ਨੇ ਇਨ੍ਹਾਂ ਨੂੰ ਕੁੱਕਰ ਵਿਚ ਪਕਾਇਆ। ਇਸ ਗੱਲ ਦੀ ਜਾਣਕਾਰੀ ਜਦੋਂ ਪੁਲਸ ਨੂੰ ਮਿਲੀ ਤਾਂ ਛਾਣਬੀਣ ਦੌਰਾਨ ਘਰ ‘ਚੋਂ ਰੈਫਰੀਜੀਰੇਟਰ ਵਿਚ ਲਾਸ਼ ਦਾ ਸਿਰ ਅਤੇ ਸਰੀਰ ਦੇ ਬਾਕੀ ਅੰਗ ਮਿਲੇ।
ਬਜ਼ੁਰਗ ਜੋੜੀ ਦੀਆਂ ਲਾਸ਼ਾਂ ਦੇ ਟੁੱਕੜੇ ਕੂੜੇਦਾਨ ਅਤੇ ਘਰ ਵਿਚ ਚੌਲਾਂ ਦੇ ਨਾਲ ਲੰਚ ਬਾਕਸ ਵਿਚ ਮਿਲੇ। ਰੈਫਰੀਜੀਰੇਟਰ ਵਿਚ ਜਦੋਂ ਲਾਸ਼ ਦੇ ਟੁੱਕੜੇ ਰੱਖਣ ਲਈ ਥਾਂ ਨਹੀਂ ਬਚਾ ਤਾਂ ਹੈਨਰੀ ਤੇ ਉਸ ਦੇ ਦੋਸਤ ਨੇ ਲੰਚ ਬਾਕਸ ਵਿਚ ਇਨ੍ਹਾਂ ਨੂੰ ਪੈਕ ਕਰਨ ਦਾ ਫੈਸਲਾ ਲਿਆ।
ਅਦਾਲਤ ਵਿਚ ਸੁਣਵਾਈ ਦੌਰਾਨ ਹੈਨਰੀ ਨ ਕਿਹਾ ਕਿ ਉਸ ਨੇ ਆਪਣੇ ਦੋਸਤ ਨਾਲ ਮਿਲ ਕੇ ਗੁੱਸੇ ਵਿਚ ਇਹ ਅਪਰਾਧ ਕੀਤਾ ਸੀ, ਜਦੋਂ ਕਿ ਇਸਤਗਾਸਾ ਪੱਖ ਦੇ ਵਕੀਲ ਨੇ ਦਲੀਲ ਦਿੱਤੀ ਕਿ ਇਹ ਕਤਲ ਸੋਚੀ-ਸਮਝੀ ਸਾਜ਼ਿਸ਼ ਅਧੀਨ ਕੀਤੇ ਗਏ ਸਨ। ਘਰ ਵਿਚ ਚਾਕੂ, ਮਾਈਕ੍ਰੋਵੇਵ, ਕੁੱਕਰ ਦਾ ਇੰਤਜ਼ਾਮ ਲਾਸ਼ ਨੂੰ ਟਿਕਾਣੇ ਲਗਾਉਣ ਲਈ ਹੀ ਕੀਤਾ ਗਿਆ ਸੀ।
ਹੈਨਰੀ ਨੇ ਇਨ੍ਹਾਂ ਕਤਲਾਂ ਤੋਂ ਬਾਅਦ ਆਪਣੇ ਦੋਸਤ ਨਾਲ ਵਟਸ ਐਪ ਚੈਟ ਵਿਚ ਇਹ ਗੱਲ ਸਵੀਕਾਰ ਕੀਤੀ ਸੀ ਕਿ ਉਹ ਮਾਨਸਿਕ ਰੋਗਾਂ ਨਾਲ ਪੀੜਤ ਹੈ ਅਤੇ ਗੁੱਸੇ ਵਿਚ ਉਸ ਕੋਲੋਂ ਇਹ ਅਪਰਾਧ ਹੋ ਗਿਆ।

468 ad