ਮਾਨ ਪੰਥ ‘ਤੇ ਕੌਮ ਦਾ ਮਾਨ ਵਧਾਉਣ ਲਈ ਇੰਗਲੈਡ ਰਵਾਨਾ: ਕਾਹਨ ਸਿੰਘ ਵਾਲਾ

7

ਕਨੇਡਾ ਈਸਟ ਦੇ ਪ੍ਰਧਾਨ ਸੁਖਮਿੰਦਰ ਸਿੰਘ ਹੰਸਰਾ ਵੀ ਪਹੁੰਚੇ ਇੰਗਲੈਡ
ਫਰੀਦਕੋਟ,7 ਮਈ ( ਜਗਦੀਸ਼ ਬਾਂਬਾ ) ਸ਼੍ਰੋ ਅ ਦ (ਅ) ਦੇ ਕੌਮੀ ਪ੍ਰਧਾਨ ਸ਼੍ਰ.ਸਿਮਰਨਜੀਤ ਸਿੰਘ ਮਾਨ ਪੰਥ ਤੇ ਕੌਮ ਦਾ ਮਾਨ ਵਧਾਉਣ ਲਈ ਜਿੱਥੇ ਅੱਜ ਇੰਗਲੈਂਡ ਦੌਰੇ ਲਈ ਰਵਾਨਾ ਹੋ ਗਏ ਹਨ ਉਥੇ ਹੀ ਨਵੰਬਰ 2016 ‘ਚ ਹੋ ਰਹੇ ਸਰਬੱਤ ਖਾਲਸਾ ਨੂੰ ਲੈ ਕੇ ਉਹਨਾਂ ਦੀ ਟੀਮ ਵੱਲੋ ਪੰਜਾਬ ਭਰ ਵਿਚ ਅਹਿਮ ਬੈਠਕਾ ਕੀਤੀਆਂ ਜਾ ਰਹੀਆਂ ਹਨ। ਉਕਤ ਮੌਕੇ ਪਹਿਰੇਦਾਰ ਨਾਲ ਗੱਲਬਾਤ ਕਰਦਿਆਂ ਸ਼੍ਰੋ ਅ ਦ (ਅ) ਦੇ ਜਰਨਲ ਸਕੱਤਰ ਤੇ ਕਿਸਾਨ ਵਿੰਗ ਦੇ ਸੂਬਾ ਪ੍ਰਧਾਨ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਨੇ ਕਿਹਾ ਕਿ ਜਿਥੇ ਸ਼੍ਰ 20160506155628 (5)ਸਿਮਰਨਜੀਤ ਸਿੰਘ ਮਾਨ ਇੰਗਲੈਡ ਦੌਰੇ ਲਈ ਰਵਾਨਾ ਹੋਏ, ਉਥੇ ਹੀ ਕਨੇਡਾ,ਅਮਰੀਕਾ,ਫਰਾਸ,ਜਰਮਨੀ,ਇਟਲੀ ਅਤੇ ਹੋਰ ਦੇਸ਼ ਵਿਦੇਸ਼ ਵਿਚੋ ਆਈਆਂ ਸਿੱਖ ਸੰਗਤਾਂ ਨਾਲ ਅਹਿਮ ਵਿਚਾਰ ਵਿਟਾਦਰਾਂ ਕਰਣਗੇ ਤਾਂ ਜੋ ਪੰਜਾਬ ਭਰ ਵਿਚ ਫੈਲੇ ਭ੍ਰਿਸ਼ਟਾਚਾਰ ਤੇ ਆਰਥਿਕ ਤੰਗੀਆਂ ਕਾਰਨ ਖੁਦਕੁਸ਼ੀਆਂ ਕਰ ਰਹੇ ਕਿਸਾਨਾਂ ਤੋ ਇਲਾਵਾ ਨਸ਼ਿਆਂ ਦੇ ਵੱਗ ਰਹੇ ਛੇਵੇਂ ਦਰਿਆਂ ਨੂੰ ਠੱਲ ਪਾਈ ਜਾ ਸਕੇ। ਭਾਈ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਨੇ ਕਿਹਾ ਕਿ ਕੌਮ ਦੀ ਚੜਦੀ ਕਲਾ ਲਈ ਇਕੋ ਇਕ ਸਿਮਰਨਜੀਤ ਸਿੰਘ ਮਾਨ ਅਜਿਹੇ ਸਿਰਕੱਢ ਆਗੂ ਹਨ ਜਿੰਨਾਂ ਨੇ ਪੰਜਾਬ ਦੇ ਕਾਲੇ ਦੌਰ ਦੌਰਾਨ ਵੀ ਅਨੇਕਾਂ ਸਿੱਖ ਨੌਜਵਾਨਾਂ ਨੂੰ ਸਹੀ ਸਲਾਮਤ ਦੂਜੇ ਦੇਸ਼ਾਂ ਵਿਚ ਪਨਾਹ ਦਵਾਉਣ ਵਿਚ ਅਹਿਮ ਭੂਮਿਕਾ ਨਿਭਾਈ ਸੀ ਜਿਸ ਨੂੰ ਲੈ ਕੇ ਜਿਥੇ ਬਾਹਰਲੇ ਮੁਲਕਾਂ ਵਿਚ ਵਿਰੋਧੀ ਪਾਰਟੀਆਂ ਦੇ ਆਗੂਆਂ ਦਾ ਜਬਰਦਸਤ ਵਿਰੋਧ ਕੀਤਾ ਜਾ ਰਿਹਾ ਹੈ ਉਥੇ ਹੀ ਸਿਮਰਨਜੀਤ ਸਿੰਘ ਮਾਨ ਦੇ ਆਉਣ ਦੀ ਖੁਸ਼ੀ ਵਿਚ ਸਿੱਖ ਸੰਗਤਾਂ ਫੁੱਲੀਆਂ ਨੀ ਸਮਾਅ ਰਹੀਆਂ ਤੇ ਉਹਨਾਂ ਦੇ 20 ਦਿਨਾਂ ਦੋਰੇ ਨੂੰ ਲੈ ਕੇ ਲਗਭੱਗ ਸਾਰੀਆਂ ਤਿਆਰੀਆਂ ਉਧਰ ਮੁਕੰਮਲ ਕਰ ਲਈਆਂ ਗਈਆਂ ਹਨ ਤਾਂ ਜੋ ਵੱਧ ਤੋ ਵੱਧ ਨੌਜਵਾਨਾਂ ਤੇ ਸਿੱਖ ਸੰਗਤਾਂ ਨਾਲ ਅਹਿਮ ਬੈਠਕਾਂ ਕੀਤੀਆਂ ਜਾ ਸਕਣ। ਜਸਕਰਨ ਸਿੰਘ ਨੇ ਸਿਮਰਨਜੀਤ ਸਿੰਘ ਮਾਨ ਦੇ ਦੌਰੇ ਦੀ ਜਾਣਕਾਰੀ ਦਿੰਦਿਆ ਕਿਹਾ ਕਿ 7 ਮਈ ਨੂੰ ਸਿੱਖ ਸੰਗਤਾਂ ਨਾਲ ਫੁੱਟਬਾਲ ਕਲੱਬ ਬਰਾਊਨਸਟੋਨ ‘ਚ ਮੁਲਾਕਾਤ ਕਰਨਗੇ ,8 ਤੇ 9 ਮਈ ਨੂੰ ਗੁਰੂ ਤੇਗ ਬਹਾਦੁਰ ਗੁਰੂਦੁਆਰੇ ਈਸਟ ਪਾਰਕ ਰੋਡ ਸੰਗਤਾਂ ਨੂੰ ਮਿਲਣਗੇ, 10 ਨੂੰ ਅਰਾਮ ,11 ਤੇ 12 ਮਈ ਨੂੰ ਮਨੇਜਮੈਟ ਤੇ ਲੋਕਲ ਕਮੇਟੀ ਸ਼ਹੀਦ ਬਾਬਾ ਦੀਪ ਸਿੰਘ ਗੁਰੂਦੁਆਰੇ ਬਿਰਮਿੰਘਮ ਵਿਖੇ ਮੁਲਾਕਾਤ,13 ਨੂੰ ਆਰਾਮ,14-15-16 ਮਈ ਨੂੰ ਬਿਰਮਿੰਘਮ ਕੌਸਲ ਹਾਊਸ ਆਨ ਹਿਊਮਨਰਾਈਟਸ ਨਾਲ ਮੁਲਾਕਾਤ,17 ਮਈ ਨੂੰ ਮੀਟਿੰਗ ਸਾਰੇ ਪਾਰਟੀ ਮੈਂਬਰਾਂ ਨਾਲ ਪਾਰਲੀਮੈਂਟ ਹਾਊਸ ਵਿਚ ਅਤੇ ਇਸੇ ਤਰਾਂ ਹੀ 24 ਮਈ ਤੱਕ ਹੋਰ ਵੀ ਵੱਖ ਵੱਖ ਦੇਸ਼ਾ ਵਿਚੋ ਆਈਆਂ ਹੋਈਆਂ ਸੰਗਤਾਂ ਤੇ ਪਾਰਟੀ ਦੇ ਅਹੁਦੇਦਾਰਾਂ ਨੂੰ ਵਿਚਾਰ ਵਿਟਾਦਰਾਂ ਕੀਤਾ ਜਾਵੇਗਾ। ਇਸ ਮੌਕੇ ਵਿਸ਼ੇਸ਼ ਤੌਰ ਤੇ ਕਨੇਡਾਂ ਤੋ ਸੁਖਮਿੰਦਰ ਸਿੰਘ ਹੰਸਰਾ ਕਨੇਡਾ ਈਸਟ ਦੇ ਪ੍ਰਧਾਨ ਅਤੇ ਗੁਰਜੋਤ ਸਿੰਘ ਪ੍ਰਧਾਨ ਯੂਥ ਅਕਾਲੀ ਦਲ ਅੰਮ੍ਰਿਤਸਰ ਕੈਨੇਡਾ ਅਤੇ ਅਮਰੀਕਾ ਤੋਂ ਬੂਟਾ ਸਿੰਘ ਖੜੌਦ ਅਤੇ ਰੇਸ਼ਮ ਸਿੰਘ ਯੂ ਐਸ ਏ ਵਿਸ਼ੇਸ਼ ਤੌਰ ਤੇ ਸਿਮਰਨਜੀਤ ਸਿੰਘ ਨਾਲ ਮੁਲਾਕਾਤ ਕਰਨਗੇ।

468 ad

Submit a Comment

Your email address will not be published. Required fields are marked *