ਮਾਇਆਵਤੀ ਨੇ ਪਾਰਟੀ ਦੀ ਹਾਰ ਲਈ ਭਾਜਪਾ ਦੀ ਫਿਰਕੂ ਰੰਗਤ ਨੂੰ ਦੱਸਿਆ ਜ਼ਿੰਮੇਵਾਰ

548296__mayawati

ਬਹੁਜਨ ਸਮਾਜ ਪਾਰਟੀ (ਬਸਪਾ) ਦੀ ਪ੍ਰਧਾਨ ਮਾਇਆਵਤੀ ਨੇ ਲੋਕ ਸਭਾ ਚੋਣਾਂ ‘ਚ ਪਾਰਟੀ ਦਾ ਖਾਤਾ ਨਾ ਖੁੱਲ੍ਹਣ ਦੇ ਲਈ ਭਾਜਪਾ ਸਮੇਤ ਸਾਰੀਆਂ ਰਾਜਨੀਤਕ ਪਾਰਟੀਆਂ ਦੇ ਘਿਣੌਨੇ ਹੱਥਕੰਡਿਆਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਮਾਇਆਵਤੀ ਨੇ ਪਾਰਟੀ ਨੂੰ ਮਿਲੀ ਹਾਰ ਦੇ ਲਈ ਮੁਸਲਿਮ, ਹੋਰ ਪੱਛੜੇ ਵਰਗ ਤੇ ਉੱਚ ਜਾਤੀ ਦੇ ਲੋਕਾਂ ਦੇ ਗੁੰਮਰਾਹ ਹੋਣ ਤੇ ਭਾਜਪਾ ਵੱਲੋਂ ਚੋਣਾਂ ਨੂੰ ਫਿਰਕੂ ਰੰਗਤ ਦਿੱਤੇ ਜਾਣ ਨੂੰ ਜ਼ਿੰਮੇਵਾਰ ਦੱਸਿਆ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਾਇਆਵਤੀ ਨੇ ਕਿਹਾ ਕਿ ਇਸ ਵਾਰ ਸਾਡੀ ਪਾਰਟੀ ਪੂਰੇ ਦੇਸ਼ ‘ਚ ਇਕ ਵੀ ਸੀਟ ਨਹੀਂ ਜਿੱਤ ਸਕੀ। ਸਾਡੀ ਪਾਰਟੀ ਬਸਪਾ ਦੇ ਖ਼ਿਲਾਫ਼ ਭਾਜਪਾ, ਕਾਂਗਰਸ ਤੇ ਸਪਾ ਆਦਿ ਸਾਰੀਆਂ ਪਾਰਟੀਆਂ ਵੱਲੋਂ ਇਕ ਸੋਚੀ-ਸਮਝੀ ਸਾਜ਼ਿਸ਼ ਤੇ ਰਣਨੀਤੀ ਦੇ ਤਹਿਤ ਅਪਣਾਏ ਗਏ ਤਰ੍ਹਾਂ ਤਰ੍ਹਾਂ ਦੇ ਘਿਣੌਨੇ ਹੱਥਕੰਡਿਆਂ ਨੂੰ ਜ਼ਿੰਮੇਵਾਰ ਮੰਨਦੀ ਹੈ। ਉਨ੍ਹਾਂ ਨੇ ਕਿਹਾ ਕਿ ਖਾਸ ਕਰ ਕੇ ਮੁਸਲਿਮ ਗੜ੍ਹ ਵਾਲੇ ਖੇਤਰਾਂ ‘ਚ ਚੋਣਾਂ ਤੋਂ ਠੀਕ ਪਹਿਲਾਂ ਅਮਿਤ ਸ਼ਾਹ ਨੇ ਜਾਣ ਬੁੱਝ ਕੇ ਭੜਕਾਊ ਬਿਆਨਬਾਜ਼ੀ ਕੀਤੀ ਤੇ ਚੋਣਾਂ ਨੂੰ ਫਿਰਕੂ ਰੰਗਤ ਦਿੱਤੀ। ਇਸ ਕਾਰਨ ਬਸਪਾ ਨਾਲ ਜੁੜੀਆਂ ਪੱਛੜੀਆਂ ਤੇ ਉੱਚ ਜਾਤੀਆਂ ਦਾ ਸਾਰਾ ਵੋਟ ਬੈਂਕ ਭਾਜਪਾ ਕੋਲ ਚਲਾ ਗਿਆ।

468 ad