ਮਾਂ-ਪਿਓ ਦੀਆਂ ਲਾਸ਼ਾਂ ਵੇਖ ਕੇ ਭੁੱਬਾਂ ਮਾਰਨ ਵਾਲੇ ਪੁੱਤ ਦੀ ਅਸਲੀਅਤ ਆਈ ਸਾਹਮਣੇ

3ਸ੍ਰੀ ਮੁਕਤਸਰ ਸਾਹਿਬ, 5 ਮਈ (ਜਗਦੀਸ਼ ਬਾਮਬਾ ) ਮਲੋਟ ਪੁਲਸ ਨੇ ਕੁਝ ਦਿਨ ਪਹਿਲਾਂ ਕ੍ਰਿਸ਼ਨਾ ਰਾਣੀ ਸੇਵਾਮੁਕਤ ਅਧਿਆਪਕਾ ਅਤੇ ਸਤਪਾਲ ਬੱਤਰਾ ਸੇਵਾਮੁਕਤ ਖੇਤੀਬਾੜੀ ਅਫ਼ਸਰ ਦੇ ਹੋਏ ਕਤਲ ਦੀ ਗੁੱਥੀ ਸੁਲਝਾ ਲਈ ਹੈ। ਅਸਲ ਵਿਚ ਇਸ ਕਤਲ ਕਾਂਡ ਨੂੰ ਅੰਜਾਮ ਇਸ ਜੋੜੇ ਦੇ ਆਪਣੇ ਪੁੱਤਰ ਨੇ ਹੀ ਦਿੱਤਾ ਸੀ, ਜਿਸਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ।
ਇਸ ਸਬੰਧੀ ਪ੍ਰੈੱਸ ਕਾਨਫਰੰਸ ਕਰਦਿਆਂ ਜ਼ਿਲਾ ਪੁਲਸ ਮੁਖੀ ਗੁਰਪ੍ਰੀਤ ਸਿੰਘ ਗਿੱਲ ਨੇ ਦੱਸਿਆ ਕਿ ਧਰਮਵੀਰ ਉਰਫ਼ ਬਿੱਟੂ ਬੱਤਰਾ ਜੋ ਮਲੋਟ ਦਾ ਨਾਮਵਾਰ ਆੜ੍ਹਤੀ ਹੈ, ਨੇ ਹੀ ਜਾਇਦਾਦ ਲਈ ਆਪਣੇ ਮਾਂ-ਪਿਓ ਦਾ ਕਤਲ ਕੀਤਾ ਸੀ। ਉਨ੍ਹਾਂ ਦੱਸਿਆ ਕਿ ਧਰਮਵੀਰ ਨੂੰ ਕੰਮ ਵਿਚ 5-6 ਕਰੋੜ ਰੁਪਏ ਦਾ ਘਾਟਾ ਪਿਆ ਸੀ। ਲੈਣਦਾਰ ਹਰ ਰੋਜ਼ ਆਪਣੀ ਰਕਮ ਲੈਣ ਲਈ ਉਸਦੇ ਘਰ ਆ ਜਾਂਦੇ ਸਨ, ਜਿਸ ਕਰਕੇ ਉਹ ਕਾਫੀ ਪ੍ਰੇਸ਼ਾਨ ਸੀ।
ਧਰਮਵੀਰ ਦਾ ਮਾਂ-ਪਿਓ ਦੋਵੇਂ ਹੀ ਸੇਵਮੁਕਤ ਮੁਲਾਜ਼ਮ ਸਨ, ਜਿਨ੍ਹਾਂ ਦੀ ਪੈਨਸ਼ਨ ਨਾਲ ਘਰ ਦਾ ਗੁਜ਼ਾਰਾ ਚੰਗਾ ਚੱਲਦਾ ਸੀ। ਧਰਮਵੀਰ ਦਾ ਪਿਤਾ ਸਤਪਾਲ ਬੱਤਰਾ ਜੋ ਕਿ ਕਲਾਸ-1 ਅਫ਼ਸਰ ਰਿਹਾ ਸੀ, ਦੀ ਮਲੋਟ ਵਿਚ ਅਤੇ ਮਲੋਟ ਤੋਂ ਬਾਹਰ ਕਾਫੀ ਜ਼ਮੀਨ-ਜਾਇਦਾਦ ਸੀ। ਧਰਮਵੀਰ ਸਾਰੀ ਜਾਇਦਾਦ ਆਪਣੇ ਨਾਂ ਕਰਵਾਉਣਾ ਚਾਹੁੰਦਾ ਸੀ ਪਰ ਸਤਪਾਲ ਨਹੀਂ ਮੰਨ ਰਿਹਾ ਸੀ। ਇਸ ਕਰਕੇ ਦੋਵਾਂ ਵਿਚ ਤਕਰਾਰ ਹੁੰਦੀ ਸੀ ਅਤੇ ਇਸੇ ਰੰਜਿਸ਼ ਵਿਚ ਧਰਮਵੀਰ ਨੇ ਇਸ ਖੌਫਨਾਕ ਘਟਨਾ ਨੂੰ ਅੰਜਾਮ ਦੇ ਦਿੱਤਾ।
ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਮਲੋਟ ਦੇ ਇਕ ਘਰ ਵਿਚੋਂ ਬਜ਼ੁਰਗ ਜੋੜੇ ਦੀਆਂ ਲਾਸ਼ਾਂ ਮਿਲੀਆਂ ਸਨ। ਮ੍ਰਿਤਕਾਂ ਦੇ ਪੁੱਤਰ ਧਰਮਵੀਰ ਨੇ ਪੁਲਸ ਨੂੰ ਦੱਸਿਆ ਸੀ ਕਿ ਉਹ ਅਤੇ ਉਸਦੀ ਪਤਨੀ ਘਰੋਂ ਬਾਹਰ ਗਏ ਹੋਏ ਅਤੇ ਜਦੋਂ ਉਹ ਘਰ ਪਰਤੇ ਤਾਂ ਉਨ੍ਹਾਂ ਮਾਂ-ਪਿਓ ਦੀਆਂ ਲਾਸ਼ਾਂ ਮਿਲੀਆਂ।

468 ad

Submit a Comment

Your email address will not be published. Required fields are marked *