ਮਾਂ ਨੂੰ ਨਸ਼ੀਲੀ ਚਾਹ ਪਿਲਾ ਕੇ ਲੜਕੀ ਨੂੰ ਕੀਤਾ ਅਗਵਾ

ਅੰਮ੍ਰਿਤਸਰ- ਮਾਂ ਨੂੰ ਨਸ਼ੀਲੀ ਚਾਹ ਪਿਲਾ ਕੇ 18 ਸਾਲਾ ਲੜਕੀ ਨੂੰ ਅਗਵਾ ਕਰਨ ਵਾਲੇ 5 ਮੁਲਜ਼ਮਾਂ ਖਿਲਾਫ ਕਾਰਵਾਈ ਕਰਦਿਆਂ ਥਾਣਾ ਡੀ ਡਵੀਜ਼ਨ ਦੀ ਪੁਲਸ ਨੇ ਮਾਮਲਾ Kidnappingਦਰਜ ਕਰ ਲਿਆ। ਸ਼ਿਕਾਇਤ ਵਿਚ ਕਟੜਾ ਦੂਲੋ ਵਾਸੀ ਅਨੀਤਾ ਊਬੇ ਨੇ ਦੱਸਿਆ ਕਿ ਉਸਦੇ ਘਰ ਆਏ ਮੁਲਜਮ ਏਕਤਾ, ਉਸਦੇ ਪਤੀ ਸੁਹੇਲ, ਗੰਗਾ, ਸਾਹਿਲ ਅਤੇ  ਬਲਦੇਵ ਰਾਜ ਵਾਸੀ ਹਵੇਲੀ ਰੂੜ ਸਿੰਘ ਵੱਲੋਂ ਮਿਲੀਭਗਤ ਨਾਲ ਉਸ ਨੂੰ ਨਸ਼ੀਲੀ ਚਾਹ ਪਿਲਾਉਣ ਮਗਰੋਂ ਉਸਦੀ ਲੜਕੀ ਨੂੰ ਅਗਵਾ ਕਰ ਲਿਆ। ਮਾਮਲਾ ਦਰਜ ਕਰਕੇ ਪੁਲਸ ਵੱਲੋਂ ਮੁਲਜਮਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

468 ad