ਮਾਂਟਰੀਆਲ ਬਿਜਲਈ ਰੇਲ ਪ੍ਰਾਜੈਕਟ ਪ੍ਰਤੀ ਬਹੁਤ ਉਤਸ਼ਾਹਿਤ ਹਾਂ : ਟਰੂਡੋ

8ਮਾਂਟਰੀਆਲ,1 ਮਈ (ਪੀਡੀ ਬੇਉਰੋ ) ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਕਹਿਣਾ ਹੈ ਕਿ ਉਹ ਮਾਂਟਰੀਆਲ ‘ਚ ਕਿਊਬਕ ਪੈਨਸ਼ਨ ਫੰਡ ਨਾਲ ਦੇ ਸਹਿਯੋਗ ਨਾਲ ਚਲਾਈ ਜਾਣ ਵਾਲੀ ਬਿਜਲਈ ਰੇਲ ਦੇ ਪ੍ਰਾਜੈਕਟ ਪ੍ਰਤੀ ਬਹੁਤ ਉਤਸ਼ਾਹਿਤ ਹਨ ਅਤੇ ਉਨ੍ਹਾਂ ਦੀ ਸਰਕਾਰ ਇਸ ਪ੍ਰਾਜਕੈਟ ਲਈ ਕਿਊਬਕ ਪੈਨਸ਼ਨ ਫੰਡ ਨੂੰ ਪੂਰਾ ਸਹਿਯੋਗ ਦੇਵੇਗੀ। ਉਨ੍ਹਾਂ ਕਿਹਾ ਕਿ ਇਸ ਪ੍ਰਾਜੈਕਟ ਲਈ ਜਿੰਨੇ ਪੈਸਿਆਂ ਦੀ ਕਿਊਬਕ ਪੈਨਸ਼ਨ ਫੰਡ ਵਲੋਂ ਮੰਗ ਕੀਤੀ ਗਈ, ਉੱਨੇ ਪੈਸੇ ਉਨ੍ਹਾਂ ਵਲੋਂ ਦਿੱਤੇ ਜਾਣਗੇ। ਟਰੂਡੋ ਨੇ ਕਿਹਾ ਕਿ ਇਹ ਪ੍ਰਾਜੈਕਟ ਜਨਤਕ ਆਵਾਜਾਈ ਦੇ ਖੇਤਰ ‘ਚ ਕ੍ਰਾਂਤੀਕਾਰੀ ਸਿੱਧ ਹੋਵੇਗਾ ਅਤੇ ਇਸ ਨਾਲ ਆਵਾਜਾਈ ਦੀ ਸਮੱਸਿਆ ਵੀ ਹੱਲ ਹੋਵੇਗੀ।

ਜ਼ਿਕਰਯੋਗ ਹੈ ਕਿ ਇਸ ਪ੍ਰਾਜੈਕਟ ‘ਤੇ 5.5 ਬਿਲੀਅਨ ਡਾਲਰਾਂ ਦਾ ਖ਼ਰਚ ਆਵੇਗਾ। ਇਨ੍ਹਾਂ ‘ਚੋਂ 3 ਬਿਲੀਅਨ ਡਾਲਰ ਕਿਊਬਕ ਪੈਨਸ਼ਨ ਫੰਡ ਵਲੋਂ ਦਿੱਤੇ ਜਾਣਗੇ ਅਤੇ 2.5 ਬਿਲੀਅਨ ਡਾਲਰ ਸਰਕਾਰ ਦੇਵੇਗੀ। ਇਸ ਬਾਰੇ ਕਿਊਬਕ ਪੈਨਸ਼ਨ ਫੰਡ ਦੇ ਮੁਖੀ ਕੈਸਿਸ ਦਾ ਕਹਿਣਾ ਹੈ ਕਿ ਇਸ ਪ੍ਰਾਜੈਕਟ ਦੇ 2020 ‘ਚ ਪੂਰਾ ਹੋਣ ਦੀ ਆਸ ਹੈ ਅਤੇ ਇਸ ਦੌਰਾਨ 7500 ਦੇ ਕਰੀਬ ਲੋਕਾਂ ਨੂੰ ਰੁਜ਼ਗਾਰ ਮਿਲੇਗਾ। ਤੁਹਾਨੂੰ ਦੱਸ ਦਈਏ ਕਿ ਮਾਂਟਰੀਆਲ ‘ਚ ਬਿਜਲੀ ਨਾਲ ਚੱਲਣ ਵਾਲੀ ਇਹ ਰੇਲ ਰੋਜ਼ਾਨਾ 67 ਕਿਲੋਮੀਟਰ ਦੌੜੇਗੀ ਅਤੇ ਪੂਰੇ ਸ਼ਹਿਰ ‘ਚ 24 ਦੇ ਕਰੀਬ ਸਟੇਸ਼ਨਾਂ ਦਾ ਚੱਕਰ ਲਗਾਇਆ ਕਰੇਗੀ।

468 ad

Submit a Comment

Your email address will not be published. Required fields are marked *