ਮਾਂਟਰੀਅਲ ਪੁਲਸ ਅਫਸਰਾਂ ਦੇ ”ਬਾਡੀ ਕੈਮਰਾ” ਲਗਾਏ ਜਾਣ ਦਾ ਟੈਸਟ ਸ਼ੁਰੂ

26ਮਾਂਟਰੀਅਲ,19 ਮਈ ( ਪੀਡੀ ਬੇਉਰੋ ) ਆਪਣੇ ਪੁਲਸ ਅਧਿਕਾਰੀਆਂ ਨੂੰ ਵੱਧ ਤੋਂ ਵੱਧ ਤਕਨੀਕ ਨਾਲ ਜੋੜਨ ਦੇ ਮਾਂਟਰੀਅਲ ਦੇ ਯਤਨਾਂ ‘ਚ ਇਕ ਹੋਰ ਯਤਨ ਸ਼ਾਮਲ ਹੋਣ ਵਾਲਾ ਹੈ। ਇਸ ਦੇ ਲਈ ਫਿਲਹਾਲ ਇਕ ਟੈਸਟ ਕੀਤਾ ਜਾ ਰਿਹਾ ਹੈ। ਇਸ ਦੇ ਤਹਿਤ ਪੁਲਸ ਅਧਿਕਾਰੀਆਂ ਦੇ ਸਰੀਰਾਂ ‘ਤੇ ਕੈਮਰੇ ਲਗਾਏ ਜਾਣਗੇ। ਮਾਂਟਰੀਅਲ ਦੇ ਮੇਅਰ ਡੈਨਿਸ ਕੋਡੇਰੇ ਦਾ ਕਹਿਣੈ ਕਿ ਟਰੈਫਿਕ ਪੈਟਰੋਲਿੰਗ ਦੇ ਅਧਿਕਾਰੀਆਂ ਸਮੇਤ ਕੁਲ 30 ਅਧਿਕਾਰੀ ਨੌਂ ਮਹੀਨਿਆਂ ਦੇ ਪਾਇਲਟ ਪ੍ਰੋਜੈਕਟ ਦੇ ਪਹਿਲੇ ਫੇਜ਼ ਦੌਰਾਨ ਇਹ ਕੈਮਰੇ ਆਪਣੇ ਸਰੀਰ ‘ਤੇ ਲਗਾਉਣਗੇ। ਦੱਸ ਦੇਈਏ ਕਿ ਇਹ ਕੰਮ ਬੁੱਧਵਾਰ ਤੋਂ ਸ਼ੁਰੂ ਹੋ ਚੁੱਕਾ ਹੈ। ਆਪਣੇ ਸਟੇਸ਼ਨ ਤੋਂ ਇਲਾਵਾ ਹੋਰ ਦੋ ਜਾਂ ਤਿੰਨ ਨੇੜਲੇ ਪੁਲਸ ਸਟੇਸ਼ਨਾਂ ‘ਚ ਕੰਮ ਕਰਨ ਵਾਲੇ ਅਧਿਕਾਰੀ ਉਕਤ ਪ੍ਰੋਜੈਕਟ ਦੇ ਦੂਜੇ ਫੇਜ਼ ਦੀ ਸ਼ੁਰੂਆਤ ਤੱਕ ਇਹ ਕੈਮਰੇ ਲਗਾਉਣਗੇ। ਜ਼ਿਕਰਯੋਗ ਹੈ ਕਿ ਇਹ ਕੈਮਰੇ ਐਕਸਨ ਪਬਲਿਕ ਸੇਫਟੀ ਕੈਨੇਡਾ ਵਲੋਂ ਪੂਰੇ ਕੈਨੇਡਾ ਦੇ ਪੁਲਸ ਅਧਿਕਾਰੀਆਂ ਨੂੰ ਦਿੱਤੇ ਜਾਣਗੇ। ਇਨ੍ਹਾਂ ਕੈਮਰਿਆਂ ‘ਚ ਹਰ ਵੀਡੀਓ ਇਸ ਕੰਪਨੀ ਵਲੋਂ ਅਸਮਾਨ ‘ਚ ਲੱਗੇ ਸੈਟੇਲਾਈਟ ਅਧਾਰਿਤ ਸਰਵਰ ਦੀ ਮਦਦ ਨਾਲ ਰਿਕਾਰਡ ਹੋਵੇਗੀ। ਮੇਅਰ ਦਾ ਕਹਿਣੈ ਕਿ ਇਸ ਪਾਇਲਟ ਪ੍ਰੋਜੈਕਟ ਦੇ ਖਤਮ ਹੋਣ ਪਿੱਛੋਂ ਲੋਕਾਂ ਦੀ ਸਲਾਹ ਲਈ ਜਾਵੇਗੀ ਕਿ ਉਹ ਅਜਿਹੇ ਕੈਮਰਿਆਂ ਬਾਰੇ ਕੀ ਸੋਚਦੇ ਹਨ।

468 ad

Submit a Comment

Your email address will not be published. Required fields are marked *