ਮਹਿੰਗਾਈ ਭੱਤੇ ਦੀ ਕਿਸ਼ਤ ਜਾਰੀ ਤੇ ਤਰੁੱਟੀਆਂ ਦੂਰ ਨਾ ਕਰਨ ‘ਤੇ ਐਸੋਸੀਏਸ਼ਨ ਨੂੰ ਕਰਨਾ ਪਵੇਗਾ ਸੰਘਰਸ਼

(PNG Image, 545 × 299 pixels)ਕਪੂਰਥਲਾ – ਪੰਜਾਬ ਸਟੇਟ ਮਨਿਸਟ੍ਰੀਅਲ ਐਸੋਸੀਏਸ਼ਨ ਕਪੂਰਥਲਾ ਦੀ ਮੀਟਿੰਗ ਜ਼ਿਲਾ ਪ੍ਰਧਾਨ ਸਤਬੀਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੌਰਾਨ ਐਸੋਸੀਏਸ਼ਨ ਦੀਆਂ ਗਤੀਵਿਧੀਆਂ ਤੇ ਮੁਲਾਜ਼ਮਾਂ ਦੀਆਂ ਸਮੱਸਿਆਵਾਂ ਸੰਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਮੌਕੇ ਸੰਬੋਧਨ ਕਰਦੇ ਹੋਏ ਜ਼ਿਲਾ ਚੇਅਰਮੈਨ ਹਰਜੀਤ ਸਿੰਘ ਭਾਟੀਆ, ਕਾਨੂੰਨੀ ਸਲਾਹਕਾਰ ਜੈਮਲ ਸਿੰਘ ਉੱਚਾ, ਸਰਪ੍ਰਸਤ ਸਤੀਸ਼ ਕੁਮਾਰ ਵਾਲੀਆ, ਖਜ਼ਾਨਚੀ ਰਜਿੰਦਰ ਸਿੰਘ ਤੇ ਮੈਡਮ ਰਜਿੰਦਰ ਕੌਰ ਆਦਿ ਨੇ ਪੰਜਾਬ ਸਰਕਾਰ ਵਲੋਂ ਮੰਗ ਕੀਤੀ ਕਿ ਮੁਲਾਜ਼ਮਾਂ ਦੀਆਂ ਜਾਇਜ਼ ਮੰਗਾਂ ਨੂੰ ਪਹਿਲਤਾ ਦੇ ਆਧਾਰ ‘ਤੇ ਜਲਦ ਤੋਂ ਜਲਦ ਪੂਰਾ ਕੀਤਾ ਜਾਵੇ। ਉਨ੍ਹਾਂ ਮੰਗ ਕੀਤੀ ਕਿ ਜਨਵਰੀ 2013 ਤੋਂ ਬਣਦੀ ਮਹਿੰਗਾਈ ਭੱਤੇ ਦੀ ਕਿਸ਼ਤ ਜਲਦੀ ਜਾਰੀ ਕੀਤੀ ਜਾਵੇ। ਉਨ੍ਹਾਂ ਦੱਸਿਆ ਕਿ ਮੁਲਾਜ਼ਮਾਂ ਨੂੰ ਮਹਿੰਗਾਈ ਭੱਤੇ ਦੀ ਕਿਸ਼ਤ ਨਾ ਮਿਲਣ ਕਾਰਨ ਪੰਜਾਬ ਦੇ ਮੁਲਾਜ਼ਮਾਂ ‘ਚ ਭਾਰੀ ਨਿਰਾਸ਼ਾ ਪਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਕੇਂਦਰ ਸਰਕਾਰ ਵਲੋਂ ਜਨਵਰੀ 2013 ਤੋਂ ਕੁਝ ਸਮਾਂ ਪਹਿਲਾਂ ਹੀ 8 ਫੀਸਦੀ ਆਪਣੇ ਕੇਂਦਰੀ ਮੁਲਾਜ਼ਮਾਂ ਲਈ ਕਿਸ਼ਤ ਅਨਾਊਂਸ ਕਰਕੇ ਅਦਾਇਗੀ ਕਰ ਦਿੱਤੀ ਹੈ ਤੇ ਨਿਯਮਾਂ ਅਨੁਸਾਰ ਕੇਂਦਰ ਸਰਕਾਰ ਜਦੋਂ ਵੀ ਐਲਾਨ ਕਰਦੀ ਹੈ, ਰਾਜ ਸਰਕਾਰਾਂ ਵਲੋਂ ਉਸ ਸਮੇਂ ਕਿਸ਼ਤ ਦੇਣੀ ਬਣਦੀ ਹੈ। ਜਦੋਂ ਕਿ ਦੂਸਰੀ ਕਿਸ਼ਤ ਜੁਲਾਈ 2013 ਤੋਂ ਹੀ ਡਿਊ ਹੋ ਚੁਕੀ ਹੈ ਤੇ ਕੇਂਦਰ ਸਰਕਾਰ ਆਉਣ ਵਾਲੇ ਕੁਝ ਦਿਨਾਂ ‘ਚ ਹੀ 10 ਫੀਸਦੀ ਐਲਾਨ ਕਰਨ ਵਾਲੀ ਹੈ ਪਰ ਪੰਜਾਬ ਸਰਕਾਰ ਨੇ ਅਜੇ ਤੱਕ 1 ਜਨਵਰੀ 2013 ਤੋਂ ਕਿਸ਼ਤ ਜਾਰੀ ਨਹੀਂ ਕੀਤੀ ਹੈ, ਜਿਸ ਕਾਰਨ ਮੁਲਾਜ਼ਮਾਂ ‘ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਇਹ ਵੀ ਮੰਗ ਕੀਤੀ ਕਿ ਪੰਜਾਬ ਸਰਕਾਰ ਵਲੋਂ ਪਿਛਲੇ ਸਮੇਂ ਹੋਈਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਕੇਲਾਂ ‘ਚ ਕੀਤੇ ਵਾਧੇ ‘ਚ ਰਹਿ ਗਈਆਂ ਅਨਾਮਲੀ (ਤਰੁੱਟੀਆਂ) ਦੂਰ ਕਰਨ ਦਾ ਵਾਅਦਾ ਕੀਤਾ ਸੀ ਪਰ ਅਜੇ ਤੱਕ ਤਰੁੱਟੀਆਂ ਦੂਰ ਨਹੀਂ ਕੀਤੀਆਂ ਗਈਆਂ, ਜਿਨ੍ਹਾਂ ਨੂੰ ਜਲਦ ਤੋਂ ਜਲਦ ਦੂਰ ਕੀਤਾ ਜਾਵੇ ਤੇ ਸਰਕਾਰ ਮਹਿੰਗਾਈ ਦੀ ਕਿਸ਼ਤ ਜਲਦੀ ਜਾਰੀ ਕਰੇ ਨਹੀਂ ਤਾਂ ਐਸੋਸੀਏਸ਼ਨ ਨੂੰ ਸੰਘਰਸ਼ ਕਰਨ ਲਈ ਮਜਬੂਰ ਹੋਣਾ ਪਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੰਦੀਪ ਭੰਡਾਰੀ, ਅਵਤਾਰ ਸਿੰਘ ਸੁਲਤਾਨਪੁਰੀ, ਜਗਮੋਹਨ ਸਿੰਘ ਆਦਿ ਹਾਜ਼ਰ ਸਨ।

468 ad

Submit a Comment

Your email address will not be published. Required fields are marked *