ਮਹਿਲਾ ਵੋਟਰਾਂ ਭਰਮਾਉਣ ਲਈ ਪੰਜਾਬ ਸਰਕਾਰ ਵਲੋ ਸਿਲਾਈ ਮਸ਼ੀਨਾਂ ਦਾ ਚੋਗ਼ਾ

10ਚੰਡੀਗੜ੍, 15 ਮਈ ( ਪੀਡੀ ਬੇਉਰੋ ) ਵੋਟਾਂ ਨੇੜੇ ਆਉਣ ਦੇ ਸਾਰ ਹੀ ਪੰਜਾਬ ਸਰਕਾਰ ਨੇ ਸੂਬੇ ਦੇ ਲੋਕਾਂ ਨੂੰ ਭਰਮਾਉਣਾ ਸ਼ੁਰੂ ਕਰ ਦਿੱਤਾ ਹੈ। ਖ਼ਾਸ ਤੌਰ ਉੱਤੇ ਸੂਬੇ ਦੇ ਗ਼ਰੀਬ ਤਬਕੇ ਲਈ ਸਰਕਾਰ ਨਵੀਆਂ ਨਵੀਆਂ ਸਕੀਮਾਂ ਲੈ ਕੇ ਆ ਰਹੀ ਹੈ। ਮੀਡੀਆ ਰਿਪੋਰਟਾਂ ਅਨੁਸਾਰ ਸਰਕਾਰ ਹੁਣ ਗ਼ਰੀਬੀ ਰੇਖਾ ਤੋਂ ਹੇਠਲੇ (ਬੀਪੀਐਲ) ਪਰਿਵਾਰਾਂ ਨੂੰ ਕਰੀਬ ਪੰਜ ਲੱਖ ਐਲਪੀਜੀ ਚੁੱਲ੍ਹੇ ਅਤੇ ਇੰਨੀਆਂ ਹੀ ਸਿਲਾਈ ਮਸ਼ੀਨਾਂ ਵੰਡਣ ਦੀ ਯੋਜਨਾ ਬਣਾ ਰਹੀ ਹੈ। ਸਰਕਾਰ ਦੀ ਇਸ ਯੋਜਨਾ ’ਤੇ 145 ਕਰੋੜ ਰੁਪਏ ਖ਼ਰਚ ਆਉਣ ਦਾ ਅਨੁਮਾਨ ਹੈ। ਖ਼ਾਸ ਗੱਲ ਇਹ ਹੈ ਕਿ ਸਰਕਾਰ ਦੀ ਇਸ ਸਕੀਮ ਦਾ 2016-17 ਦੇ ਬਜਟ ਵਿੱਚ ਕੋਈ ਜ਼ਿਕਰ ਨਹੀਂ ਹੈ। ਸੂਤਰਾਂ ਅਨੁਸਾਰ ਸਿਲਾਈ ਮਸ਼ੀਨਾਂ ’ਤੇ 25 ਕਰੋੜ ਰੁਪਏ ਅਤੇ ਸਿੰਗਲ ਬਰਨਰ ਐਲਪੀਜੀ ਚੁੱਲ੍ਹਿਆਂ ’ਤੇ 120 ਕਰੋੜ ਰੁਪਏ ਖ਼ਰਚ ਆਉਣਗੇ। ਸਰਕਾਰੀ ਤੌਰ ਉੱਤੇ ਇਸ ਮੁੱਦੇ ਕੋਈ ਵੀ ਅਧਿਕਾਰੀ ਟਿੱਪਣੀ ਨਹੀਂ ਕਰ ਰਿਹਾ। ਪਰ ਸੂਤਰਾਂ ਅਨੁਸਾਰ ਸਕੀਮ ਦਾ ਖਰੜਾ ਵਿੱਤ ਵਿਭਾਗ ਨੂੰ ਸੌਂਪ ਦਿੱਤਾ ਗਿਆ ਹੈ ਜਿਸ ਨੂੰ ਕੁੱਝ ਦਿਨਾਂ ਵਿੱਚ ਮਨਜ਼ੂਰੀ ਮਿਲਣ ਦੀ ਸੰਭਾਵਨਾ ਹੈ।
ਵਿੱਤ ਵਿਭਾਗ ਵੱਲੋਂ ਪ੍ਰਵਾਨਗੀ ਮਿਲਣ ਤੋਂ ਬਾਅਦ ਇਹ ਸਕੀਮ ਚਾਲੂ ਮਾਲੀ ਸਾਲ ਤੋਂ ਹੀ ਅਮਲ ਵਿੱਚ ਆ ਜਾਵੇਗੀ। ਯੋਜਨਾ ਮੁਤਾਬਿਕ ਗ਼ਰੀਬੀ ਰੇਖਾ ਤੋਂ ਹੇਠਲੇ ਪਰਿਵਾਰਾਂ ਦੀਆਂ ਲਗ-ਪਗ 5.25 ਲੱਖ ਔਰਤਾਂ ਨੂੰ ਸਿਲਾਈ ਮਸ਼ੀਨਾਂ ਤੇ ਗੈਸ ਚੁੱਲ੍ਹੇ ਦਿੱਤੇ ਜਾਣਗੇ। ਇਸ ਦੇ ਨਾਲ ਹੀ ਸਮਾਜਿਕ ਸੁਰੱਖਿਆ ਅਤੇ ਮਹਿਲਾ ਤੇ ਬਾਲ ਵਿਕਾਸ ਮੰਤਰੀ ਸੁਰਜੀਤ ਕੁਮਾਰ ਜਿਆਣੀ ਨੇ ਘਟਨਾਕ੍ਰਮ ਦੀ ਪੁਸ਼ਟੀ ਕਰਦਿਆਂ ਕਿਹਾ ‘‘ ਵਿਭਾਗ ਨੇ ਤਜਵੀਜ਼ ਤਿਆਰ ਕਰ ਕੇ ਅੰਤਿਮ ਪ੍ਰਵਾਨਗੀ ਲਈ ਸਰਕਾਰ ਨੂੰ ਭੇਜੀ ਹੈ। ਸਿਲਾਈ ਮਸ਼ੀਨਾਂ ਤੇ ਐਲਪੀਜੀ ਚੁੱਲ੍ਹੇ ਖ਼ਰੀਦਣ ਦਾ ਪੂਰਾ ਖਰਚਾ ਰਾਜ ਸਰਕਾਰ ਚੁੱਕੇਗੀ ਪਰ ਅਸੀਂ ਕੇਂਦਰ ਤੋਂ ਵੀ ਕੁੱਝ ਮਦਦ ਮੰਗੀ ਹੈ।

468 ad

Submit a Comment

Your email address will not be published. Required fields are marked *