ਮਹਿਲਾ ਕਾਂਗਰਸ ਮੈਂਬਰਾਂ ਨੇ ਮੋਦੀ ਨੂੰ ਭੇਜੀ ਟਮਾਟਰ ਦੀ ਰੱਖੜੀ

ਵਡੋਦਰਾ- ਸਬਜ਼ੀਆਂ ਦੇ ਆਸਮਾਨ ਨੂੰ ਛੂਹਦੇ ਭਾਅ ਵੱਲ ਕੇਂਦਰ ਸਰਕਾਰ ਦਾ ਧਿਆਨ ਆਕਰਸ਼ਤ ਕਰਦੇ ਹੋਏ ਮਹਿਲਾ ਕਾਂਗਰਸ ਦੀ ਸ਼ਹਿਰ ਇਕਾਈ ਦੀਆਂ ਮੈਂਬਰਾਂ ਨੇ ਨਰਿੰਦਰ modiਮੋਦੀ ਲਈ ਟਮਾਟਰ ਅਤੇ ਸਬਜ਼ੀਆਂ ਨਾਲ ਬਣੀ ਰੱਖੜੀ ਭੇਜੀ ਹੈ। 
ਵਡੋਦਰਾ ਨਗਰ ਨਿਗਮ ਵਿਚ ਨੇਤਾ ਪ੍ਰਤੀਪੱਖ ਅਤੇ ਮਹਿਲਾ ਇਕਾਈ ਦੀ ਮੈਂਬਰ ਪੁਸ਼ਪਾਬੇਨ ਵਾਘੇਲਾ ਨੇ ਕਿਹਾ ਕਿ ਉਨ੍ਹਾਂ ਨੇ ਸ਼ਨੀਵਾਰ ਦੀ ਸ਼ਾਮ ਨੂੰ ਹੀ ਪ੍ਰਧਾਨ ਮੰਤਰੀ ਨੂੰ ਟਮਾਟਰ ਅਤੇ ਹੋਰ ਸਬਜ਼ੀਆਂ ਨਾਲ ਬਣੀ ਰੱਖੜੀ ਭੇਜ ਕੇ ਉਨ੍ਹਾਂ ਦਾ ਧਿਆਨ ਪਿਛਲੇ ਇਕ ਮਹੀਨੇ ਵਿਚ ਸਬਜ਼ੀਆਂ ਦੇ ਵਧਦੇ ਭਾਅ ਵੱਲ ਖਿਚਿਆ ਹੈ। ਔਰਤਾਂ ਨੇ ਇਸ ਤਰ੍ਹਾਂ ਦੀਆਂ ਰੱਖੜੀਆਂ ਸ਼ਹਿਰ ਦੇ ਜੁਬਲੀ ਗਾਰਡਨ ਇਲਾਕੇ ਕੋਲੋਂ ਲੰਘ ਰਹੇ ਲੋਕਾਂ ਦੇ ਹੱਥਾਂ ‘ਤੇ ਵੀ ਬੰਨ੍ਹੀਆਂ।

468 ad