ਮਹਿਬੂਬਾ ਨੇ ਮੋਦੀ ਸਰਕਾਰ ਨੂੰ ਫਿਰਕਾਪ੍ਰਸਤੀ ਕਾਰਡ ਵਿਰੁੱਧ ਚੌਕਸ ਕੀਤਾ

ਮਹਿਬੂਬਾ ਨੇ ਮੋਦੀ ਸਰਕਾਰ ਨੂੰ ਫਿਰਕਾਪ੍ਰਸਤੀ ਕਾਰਡ ਵਿਰੁੱਧ ਚੌਕਸ ਕੀਤਾ

ਪੀਪਲਜ਼ ਡੈਮੋਕ੍ਰੇਟਿਕ ਪਾਰਟੀ (ਪੀ. ਡੀ.ਪੀ.) ਮੁਖੀ ਮਹਿਬੂਬਾ ਮੁਫਤੀ ਨੇ ਜੰਮੂ ਕਸ਼ਮੀਰ ਵਿਚ ਧਾਰਾ 170 ਨੂੰ ਹਟਾਉਣ ਦੀ ਭਾਜਪਾ ਦੀ ਇੱਛਾ ਨੂੰ ਖਿਆਲੀ ਪੁਲਾਅ ਕਰਾਰ ਦਿੰਦੇ ਹੋਏ ਮੋਦੀ ਸਰਕਾਰ ਨੂੰ ਚੌਕਸ ਕੀਤਾ ਹੈ ਕਿ ਜੇਕਰ ਉਸ ਨੇ ਫਿਰਕਾਪ੍ਰਸਤੀ ਕਾਰਡ ਖੇਡਣ ਦੀ ਕੋਸ਼ਿਸ਼ ਕੀਤੀ ਤਾਂ ਜਨਤਾ ਉਸ ਨੂੰ ਸਖਤ ਸਬਕ ਸਿਖਾਏਗੀ। ਸ਼੍ਰੀਮਤੀ ਮੁਕਤੀ ਨੇ ਇਕ ਇੰਟਰਵਿਊ ਵਿਚ ਕਿਹਾ ਕਿ ਭਾਜਪਾ ਨੂੰ ਪਤਾ ਹੈ ਕਿ ਉਹ ਇਸ ਧਾਰਾ ਨੂੰ ਹਟਾ ਨਹੀਂ ਸਕਦੀ। ਪੀ. ਡੀ. ਪੀ. ਦੀ ਤੇਜ਼ ਤਰਾਰ ਸੰਸਦ ਮੈਂਬਰ ਨੇ ਕਿਹਾ ਕਿ ਜਨਤਾ ਨੇ ਸ਼੍ਰੀ ਨਰਿੰਦਰ ਮੋਦੀ ਨੂੰ ਵਿਕਾਸ ਅਤੇ ਚੰਗੇ ਸ਼ਾਸਨ ਦੇ ਲਈ ਮੁਕੰਮਲ ਬਹੁਮਤ ਨਾਲ ਜਤਾਇਆ ਹੈ। ਜੇਕਰ ਉਨ੍ਹਾਂ ਨੇ ਆਪਣੇ ਮੂਲ ਏਜੰਡੇ ਤੋਂ ਹਟ ਕੇ ਧਰੂਵੀਕਰਨ ਅਤੇ ਫਿਰਕਾਪ੍ਰਸਤੀ ਦਾ ਕਾਰਡ ਖੇਡਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੂੰ 5 ਸਾਲ ਬਾਅਦ ਹੀ ਮੂੰਹ ਦੀ ਖਾਣੀ ਪਵੇਗੀ।

468 ad