ਮਸ਼ਹੂਰੀ ਲਈ ਨੇਤਾ ਖੁਦ ”ਤੇ ਕਰਵਾ ਲੈਂਦੇ ਨੇ ਹਮਲੇ : ਬਾਦਲ

6ਮੁਕਤਸਰ ਸਾਹਿਬ,2 ਮਈ ( ਪੀਡੀ ਬੇਉਰੋ ) ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਸੂਬੇ ਦੇ ਹਾਲਾਤ ਨੂੰ ਇਕ ਦਮ ਸਹੀ ਦੱਸਿਆ ਹੈ। ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਬਾਦਲ ਨੇ ਕਿਹਾ ਕਿ ਕੁਝ ਲੋਕ ਆਪਣੀ ਮਸ਼ਹੂਰੀ ਕਰਵਾਉਣ ਲਈ ਖੁਦ ‘ਤੇ ਹੀ ਹਮਲੇ ਕਰਵਾ ਲੈਂਦੇ ਹਨ। ਮੁੱਖ ਮੰਤਰੀ ਨੇ ਜਲੰਧਰ ਦੇ ਸ਼ਿਵ ਸੈਨਾ ਨੇਤਾ ਦੀਪਕ ਕੰਬੋਜ ਮਾਮਲੇ ਦੀ ਮਿਸਾਲ ਦਿੰਦਿਆਂ ਪੱਤਰਕਾਰਾਂ ਨੂੰ ਕਿਹਾ ਕਿ ਅਜਿਹੇ ਕੁਝ ਲੋਕ ਆਪਣੀ ਮਸ਼ਹੂਰੀ ਕਰਾਉਣ ਲਈ ਹੀ ਖੁਦ ‘ਤੇ ਝੂਠੇ ਹਮਲੇ ਕਰਵਾ ਲੈਂਦੇ ਹਨ। ਤੁਹਾਨੂੰ ਦੱਸ ਦੇਈਏ ਕਿ ਜਲੰਧਰ ਦੇ ਸ਼ਿਵ ਸੈਨਾ ਨੇਤਾ ਵਲੋਂ ਸੁਰੱਖਿਆ ਲੈਣ ਲਈ ਖੁਦ ‘ਤੇ ਗੋਲੀ ਚਲਾਉਣ ਦਾ ਮਾਮਲਾ ਇਨ੍ਹੀਂ ਦਿਨੀਂ ਚਰਚਾ ‘ਚ ਹੈ। ਅਸਲ ‘ਚ ਦੀਪਕ ਕੰਬੋਜ ‘ਤੇ ਬੀਤੇ ਫਰਵਰੀ ਮਹੀਨੇ ‘ਚ ਕਾਤਲਾਨਾ ਹਮਲਾ ਹੋਇਆ ਸੀ, ਜਿਸ ਤੋਂ ਬਾਅਦ ਉਸ ਨੂੰ ਪੁਲਸ ਸੁਰੱਖਿਆ ਦਿੱਤੀ ਗਈ ਪਰ ਇਸ ਮਾਮਲੇ ‘ਚ ਜਾਂਚ ‘ਚ ਪਤਾ ਲੱਗਿਆ ਕਿ ਦੀਪਕ ਕੰਬੋਜ ਨੇ ਖੁਦ ‘ਤੇ ਗੋਲੀ ਚਲਾਉਣ ਲਈ ਹੀ ਇਸ ਮਾਮਲੇ ‘ਚ ਗ੍ਰਿਫਤਾਰ ਕੀਤੇ 2 ਲੋਕਾਂ ਨੂੰ ਹਾਇਰ ਕੀਤਾ ਸੀ। ਇਸ ਮਾਮਲੇ ਦੇ ਸੁਲਝ ਜਾਣ ਤੋਂ ਬਾਅਦ ਦੀਪਕ ਕੰਬੋਜ ਦੀ ਸਾਰੀ ਸੁਰੱਖਿਆ ਵਾਪਸ ਲੈ ਲਈ ਗਈ ਹੈ।

 

468 ad

Submit a Comment

Your email address will not be published. Required fields are marked *