ਮਲੇਸ਼ੀਅਨ ਜ਼ਹਾਜ ਦੇ ਯਾਤਰੀਆਂ ਦੀ ਯਾਦ ‘ਚ ਸਿਡਨੀ ‘ਚ ਅਰਦਾਸ

ਸਿਡਨੀ-ਆਸਟ੍ਰੇਲੀਆ ਦੇ ਸਭ ਤੋਂ ਵੱਡੇ ਗੁਰਦੁਆਰਾ ਸਾਹਿਬ ਪਾਰਕਲੀ ਦੀ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਸੰਗਤ ਦੇ ਸਹਿਯੋਗ ਨਾਲ ਮਲੇਸ਼ੀਅਨ ਹਵਾਈ ਜਹਾਜ਼ ਨਾਲ ਵਾਪਰੇ Ardasਹਾਦਸੇ ਵਿਚ ਮਾਰੇ ਗਏ ਸਮੂਹ ਯਾਤਰੀਆਂ ਦੀ ਯਾਦ ‘ਚ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਉਪਰੰਤ ਗੁਰੂ ਘਰ ਦੇ ਹਜ਼ੂਰੀ ਰਾਗੀ ਜੱਥੇ ਵੱਲੋਂ ਕੀਰਤਨ ਕੀਤਾ ਗਿਆ ਅਤੇ ਯਾਤਰੀਆਂ ਨੂੰ ਭਰਪੂਰ ਸ਼ਰਧਾਂਜਲੀਆਂ ਭੇਂਟ ਕੀਤੀਆਂ ਗਈਆਂ ਤੇ ਵਿਛੜੀਆਂ ਰੂਹਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ। ਵਰਣਨਯੋਗ ਹੈ ਕਿ ਇਸ ਹਾਦਸੇ ‘ਚ ਮਰਨ ਵਾਲੇ 298 ਯਾਤਰੀਆਂ ‘ਚ 3 ਦਰਜਨ ਤੋਂ ਵੱਧ ਆਸਟ੍ਰੇਲੀਅਨ ਯਾਤਰੀ ਸ਼ਾਮਲ ਸਨ। ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਮਰਨ ਵਾਲਿਆਂ ਨੂੰ ਸ਼ਰਧਾਂਜਲੀਆਂ ਭੇਂਟ ਕਰਨ ਵਾਲਿਆਂ ‘ਚ ਹੋਰਨਾਂ ਤੋਂ ਇਲਾਵਾ ਲੇਬਰ ਪਾਰਟੀ ਪਾਰਲੀਮੈਂਟ ਮੈਂਬਰ ਪੀਟਰ ਪਰਿਮਰੋਜ, ਟਰੇਡ ਯੂਨੀਅਨ ਲੀਡਰ ਸਟੀਬਨ ਬਾਲੀ, ਮੈਟ ਕੀਨ ਐੱਮ. ਪੀ., ਬਾਰਟ ਬੈਸਟ ਐੱਮ. ਪੀ. ਸਨ। ਬੀਬੀ ਕੌਨਸੈਟਾ ਵਾਲਜ਼ ਮੰਤਰੀ ਪਾਰਲੀਮੈਂਟ ਫਾਰ ਸ਼ੋਸ਼ਲ ਵੈੱਲਫੇਅਰ ਸਰਵਿਸ ਨੇ ਪ੍ਰਧਾਨ ਮੰਤਰੀ ਟੋਨੀ ਐਬਟ ਦਾ ਸੰਦੇਸ਼ ਪੜ੍ਹਿਆ। ਇਸ ਮੌਕੇ ਗੁਰੂ ਘਰ ਦੀ ਕਮੇਟੀ ਦੇ ਪ੍ਰਧਾਨ ਕੈਪਟਨ ਸਰਜਿੰਦਰ ਸਿੰਘ ਸੰਧੂ, ਡਾ. ਸੁਰਿੰਦਰ ਸਿੰਘ, ਜਗਤਾਰ ਸਿੰਘ ਸੈਕਟਰੀ ਬਲਵੀਰ ਪਵਾਰ, ਪ੍ਰਭਜੋਤ ਸੰਧੂ, ਮਨਿੰਦਰ ਸਿੰਘ, ਡਿੰਪੀ ਸੰਧੂ, ਇਕਬਾਲ ਸਿੰਘ ਕਾਲਕਟ, ਡਾ. ਜਗਵਿੰਦਰ ਸਿੰਘ, ਗੁਰਚਰਨ ਕਾਹਲੋਂ ਆਦਿ ਵੀ ਹਾਜ਼ਰ ਸਨ।

468 ad