ਮਲੂਕੇ ਦੀਆਂ ਧਮਕੀਆਂ ਸੱਚ ਸਿੱਧ ਹੋਈਆਂ – ਬਲਤੇਜ ਪੰਨੂ ਗ੍ਰਿਫਤਾਰ – – ਅਕਾਲੀ ਦਲ (ਅ) ਕੈਨੇਡਾ ਈਸਟ ਵਲੋਂ ਕਨੇਡੀਅਨ ਸਰਕਾਰ ਨੂੰ ਕਿਹਾ ਗਿਆ ਕਿ ਹੁਣ ਤਾਂ ਅੱਗ ਕੈਨੇਡਾ ਦੇ ਵਿਹੜੇ ਵਿੱਚ ਆਣ ਵੜੀ ਹੈ

ਬਲਤੇਜ ਪਨੂੰ ਪੱਤਰਕਾਰ, ਕਨੇਡੀਅਨ ਨਾਗਰਿਕ

ਬਲਤੇਜ ਪਨੂੰ
ਪੱਤਰਕਾਰ, ਕਨੇਡੀਅਨ ਨਾਗਰਿਕ

ਬਰੈਂਪਟਨ(ਨਵੰਬਰ 27-2015)- ਪੰਜਾਬ ਅੰਦਰ ਸਰਕਾਰ ਦੀ ਬੁਰਛਾਗਰਦੀ ਐਨੀ ਵੱਧ ਗਈ ਹੈ ਕਿ ਪੱਤਰਕਾਰਾਂ ਨੂੰ ਵੀ ਨਹੀਂ ਬਖਸ਼ਿਆ ਜਾ ਰਿਹਾ। ਪਿਛਲੇ ਦਿਨੀਂ ਇੱਕ ਸਥਾਨਕ ਰੇਡੀਓ ਤੇ ਬੋਲਦਿਆਂ ਪੰਜਾਬ ਚੋਂ ਲੋਕਾਂ ਤੋਂ ਥੱਪੜ ਖਾਣ ਵਾਲਾ ਪੰਚਾਇਤ ਮੰਤਰੀ ਸਿਕੰਦਰ ਮਲੂਕਾ ਨੇ ਧਮਕੀ ਭਰੇ ਲਹਿਜ਼ੇ ਵਿੱਚ ਪੱਤਰਕਾਰ ਬਲਤੇਜ ਪੰਨੂੰ ਦਾ ਨਾਮ ਲੈ ਕੇ ਧਮਕੀ ਦਿੱਤੀ ਸੀ ਕਿ ਉਹ ਫੇਸਬੁੱਕ ਤੇ ਸਰਕਾਰ ਦੀ ਨੁਕਤਾਚੀਨੀ ਕਰਦਾ ਰਹਿੰਦਾ ਹੈ, ਉਸਨੂੰ ਇਸਦਾ ਖਮਿਆਜ਼ਾ ਭੁਗਤਣ ਲਈ ਤਿਆਰ ਰਹਿਣਾ ਚਾਹੀਦਾ ਹੈ।
ਦੋ ਹਫਤੇ ਬਾਅਦ ਬਲਤੇਜ ਪੰਨੂੰ ਨੂੰ ਪਟਿਆਲੇ ਤੋਂ ਆਪਣੀ ਪਤਨੀ ਨਾਲ ਬਜ਼ਾਰ ਵਿੱਚ ਗੱਡੀ ਵਿੱਚ ਜਾਂਦੇ ਨੂੰ ਰੋਕ ਕੇ ਅਚਾਨਕ ਗ੍ਰਿਫਤਾਰ ਕਰ ਲਿਆ ਅਤੇ ਉਸ ਉਪਰ ਕਿਸੇ ਔਰਤ ਦੇ ਬਿਆਨਾਂ ਦੇ ਆਧਾਰ ਤੇ (ਬਲਤਾਕਾਰ ਜਾਂ ਕਾਮੁਕ ਛੇੜਖਾਨੀ – ਪੂਰੀ ਜਾਣਕਾਰੀ ਨਹੀਂ ਮਿਲ ਸਕੀ) ਦੇ ਕੇਸ ਮੜ੍ਹ ਦਿੱਤੇ ਹਨ।

ਬਲਤੇਜ ਪੰਨੂੰ ਕਨੇਡੀਅਨ ਨਾਗਰਿਕ ਹੈ ਅਤੇ ਪਿਛਲੇ ਕੁੱਝ ਸਮ੍ਹੇਂ ਤੋਂ ਪੰਜਾਬ ਵਿੱਚ ਰਹਿ ਰਿਹਾ ਹੈ। ਉਸ ਨੇ ਕਈ ਮੁੱਦਿਆਂ ਤੇ ਤਿੱਖੀ ਸੁਰ ਵਿੱਚ ਗੱਲ ਕੀਤੀ ਹੈ ਅਤੇ ਸਮਾਜ ਵਿੱਚ ਉਸ ਪ੍ਰਤੀ ਦੋਵੇਂ ਪਾਸੇ ਦੀਆਂ ਧਾਰਾਵਾਂ ਹਨ। ਪਨੂੰ ਬੇਬਾਕ ਬੋਲੀ ਸ਼ੈਲੀ ਲਈ ਪ੍ਰਸਿੱਧ ਹੈ, ਅਤੇ ਮੁੱਦੇ ਨੂੰ ਘੁਮਾਉਣ ਦੀ ਮੁਹਾਰਤ ਰੱਖਦਾ ਹੈ। ਉਹ ਆਮ ਆਦਮੀ ਪਾਰਟੀ ਦੇ ਐਮ ਪੀਜ਼ ਦਾ ਨਜ਼ਦੀਕੀ ਵੀ ਹੈ ਜਿਸ ਨੇ ਪਿਛਲੀਆਂ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੀ ਖੁੱਲ ਕੇ ਮਦਦ ਵੀ ਕੀਤੀ ਸੀ।

ਸੁਖਮਿੰਦਰ ਸਿੰਘ ਹੰਸਰਾ

ਸੁਖਮਿੰਦਰ ਸਿੰਘ ਹੰਸਰਾ

ਟਰਾਂਟੋ ਵਿੱਚ ਬਲਤੇਜ ਪਨੂੰ ਦੀ ਗ੍ਰਿਫਤਾਰੀ ਨੂੰ ਲੈ ਕੇ ਬੜੀ ਚਰਚਾ ਹੈ। ਲੋਕ ਸਰਕਾਰ ਦੀ ਨਿਖੇਧੀ ਕਰ ਰਹੇ ਹਨ। ਅਤੇ ਪਟੀਸ਼ਨ ਸਾਈਨ ਕੀਤੀ ਜਾ ਰਹੀ ਹੈ। ਕਨੇਡੀਅਨ ਮੰਤਰੀਆਂ ਨਾਲ ਸੰਪਰਕ ਕੀਤਾ ਜਾ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ (ਅ) ਕੈਨੇਡਾ ਈਸਟ ਦੇ ਪ੍ਰਧਾਨ ਸੁਖਮਿੰਦਰ ਸਿਮਘ ਹੰਸਰਾ ਨੇ ਕਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ 15 ਨਵੰਬਰ ਨੂੰ ਪੱਤਰ ਲਿਖ ਕੇ ਪੰਜਾਬ ਦੇ ਹਾਲਾਤਾਂ ਤੋਂ ਜਾਣੂ ਕਰਵਾਇਆ ਸੀ ਅਤੇ ਅੱਜ ਉਸੇ ਪੱਤਰ ਨਾਲ ਇੱਕ ਹੋਰ ਪੱਤਰ ਜੋੜ ਕੇ ਪ੍ਰਧਾਨ ਮੰਤਰੀ ਤੋਂ ਮੰਗ ਕੀਤੀ ਹੈ ਕਿ ਹੁਣ ਤਾਂ ਅੱਗ ਸਾਡੇ ਕੇਨੇਡਾ ਦੇ ਵਿਹੜੇ ਵਿੱਚ ਆਣ ਪਹੁੰਚੀ ਹੈ, ਹੁਣ ਕੈਨੇਡਾ ਦੀ ਸਰਕਾਰ ਨੂੰ ਤੁਰੰਤ ਕਦਮ ਪੁੱਟਣਾ ਚਾਹੀਦਾ ਹੈ।

ਹੰਸਰਾ ਨੇ ਕਿਹਾ ਕਿ ਸਾਡੇ ਬਲਤੇਜ ਪਨੂੰ ਨਾਲ ਸਿਧਾਂਤਕ ਮੱਤਭੇਦ ਹਮੇਸ਼ਾ ਹੀ ਰਹੇ ਹਨ, ਪਰ ਇਹ ਮਨੁੱਖੀ ਅਧਿਕਾਰਾਂ ਦਾ ਮੁੱਦਾ ਹੈ, ਇਹ ਪੱਤਰਕਾਰਤਾ ਉਪਰ ਹਮਲੇ ਦਾ ਮੁੱਦਾ ਹੈ ਇਸ ਕਰਕੇ ਅਸੀਂ ਇਸਨੂੰ ਗੰਭੀਰਤਾ ਨਾਲ ਲੈਂਦੇ ਇਸ ਗ੍ਰਿਫਤਾਰੀ ਦਾ ਵਿਰੋਧ ਕਰ ਰਹੇ ਹਾਂ। ਹੰਸਰਾ ਨੇ ਮੰਗ ਕੀਤੀ ਕਿ ਕਨੇਡੀਅਨ ਨਾਗਰਿਕ ਹੋਣ ਨਾਤੇ ਬਲਤੇਜ ਪੰਨੂੰ ਨੂੰ ਤੁਰੰਤ ਜ਼ਮਾਨਤ ਤੇ ਰਿਹਾਅ ਕੀਤਾ ਜਾਵੇ ਅਤੇ ਕਾਨੂੰਨੀ ਸਲਾਹ ਲੈਣ ਲਈ ਪੂਰੇ ਹੱਕ ਦਿੱਤੇ ਜਾਣ।

ਸੁਖਮਿੰਦਰ ਸਿੰਘ ਹੰਸਰਾ ਨੇ ਕਿਹਾ ਕਿ ਪੰਜਾਬ ਅੰਦਰ ਸਰਬੱਤ ਖਾਲਸਾ ਤੋਂ ਬਾਅਦ 250 ਦੇ ਕਰੀਬ ਅਕਾਲੀ ਦਲ (ਅ) ਦੇ ਮੈਂਬਰਾਂ ਨੂੰ ਹਾਕਮ ਸਰਕਾਰ ਨੇ ਜੇਲ੍ਹਾਂ ਵਿੱਚ ਸੁੱਟਿਆ ਹੋਇਆ ਹੈ, ਜੋ ਲੋਕਤੰਤਰੀ ਢਾਂਚੇ ਵਿੱਚ ਸਰੇਆਮ ਬਦਮਾਸ਼ੀ ਹੈ। ਦੇਸ਼ਾਂ ਵਿਦੇਸ਼ਾਂ ਦੇ ਲੋਕ ਚੁੱਪ ਹਨ। ਹੰਸਰਾ ਨੇ ਕਿਹਾ ਕਿ ਸਮੁੱਚੀ ਕੌਮ ਨੂੰ ਜਾਗਣ ਦੀ ਲੋੜ ਹੈ ਕਿ ਇਸ ਨਾਦਰਸ਼ਾਹੀ ਨਿਜ਼ਾਮ ਨੂੰ ਪੰਜਾਬ ਦੇ ਸਿੰਘਾਸਨ ਤੋਂ ਵੱਖ ਕਰਨ ਦੀ ਲੋੜ ਹੈ। ਨਹੀਂ ਤਾਂ ਇਨ੍ਹਾਂ ਦ ੀ ਮਚਾਈ ਅੱਗ ਹਰ ਗੈਰਤਮੰਦ ਸਿੱਖ ਦੀ ਦਹਿਲੀਜ਼ ਤੇ ਦਸਤਕ ਦੇਵੇਗੀ। ਉਨ੍ਹਾਂ ਕਿਹਾ ਕਿ ਅਸੀਂ ਫਿਰਕਿਆਂ ਅਤੇ ਧੜਿਆ ਵਿੱਚ ਵੰਡੇ ਹੋਏ ਹਾਂ ਅਤੇ ਦੂਸਰੇ ਦੇ ਘਰ ਲੱਗੀ ਅੱਗ ਨੂੰ ਬਸੰਤਰ ਸਮਝਦੇ ਹਾਂ, ਜਦਕਿ ਦੁਸ਼ਮਣ ਸਾਨੂੰ ਇੱਕ ਵੇਖ ਕੇ ਸਾਨੂੰ ਖਤਮ ਕਰਨ ਤੇ ਤੁਲਿਆ ਹੋਇਆ ਹੈ।

468 ad

1 Comment

  1. The domino Chain of attrocity PUNJAB POLICE covered by Badal Gang , this Gang Covered by Home Ministry of India, Home Ministry pampered by RSS ( Rashatriya Swayam Sang , a Hindu TERROR GROUP) , which Sang is parented by the PRIME MINISTER OF INDIA , MODI.

    PRESENTLY ONLY TWO AGENCIES a Caliphate of ISIS or a SHANKERCHARYA OF RSS are vying to out do each other in killing world journalists .

    International Community has to choose one from immoral piece of BREAD DRENCHED IN BLOOD OF THE INNOCENT OR FIGHT THE MORALITY OF LONGEVITY OF VICE RUN BY THE TWO ABOVE AGENCIES

    SIKH JOURNALIST PANNU OF TORONTO IS CAPITIVE OF RSS CONVERSELY MODI . Please save him .

    Reply

Submit a Comment

Your email address will not be published. Required fields are marked *