ਮਰੀਨ ਮੁੱਦੇ ‘ਤੇ ਇਟਲੀ ਤੇ ਭਾਰਤ ਫਿਰ ਆਹਮਣੇ-ਸਾਹਮਣੇ

ਰੋਮ—ਇਟਲੀ ਦੇ ਪ੍ਰਧਾਨ ਮੰਤਰੀ ਮਤੇਓ ਰੇਂਜੀ ਨਾਲ ਫੋਨ ‘ਤੇ ਹੋਈ ਗੱਲਬਾਤ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਇਹ ਮੁੱਦਾ ਅਦਾਲਤ ਵਿਚ ਹੈ ਅਤੇ ਭਾਰਤੀ Itlay-Indiaਨਿਆਂ ਪ੍ਰਣਾਲੀ ਨੂੰ ਆਪਣੇ ਅਨੁਸਾਰ ਕੰਮ ਕਰਨ ਦੀ ਆਗਿਆ ਹੋਣੀ ਚਾਹੀਦੀ ਹੈ। ਫਰਵਰੀ, 2012 ਵਿਚ ਹੋਈ ਦੋ ਭਾਰਤੀ ਮਛੇਰਿਆਂ ਦੀ ਹੱਤਿਆ ਦੇ ਸਿਲਸਿਲੇ ਵਿਚ ਮੁਕੱਦਮੇ ਦਾ ਸਾਹਮਣਾ ਕਰ ਰਹੇ ਇਤਾਲਵੀ ਮਰੀਨਾਂ ਦੇ ਮਾਮਲੇ ਵਿਚ ਇਟਲੀ ਦੇ ਪ੍ਰਧਾਨ ਮੰਤਤਰੀ ਨੇ ਛੇਤੀ ਨਿਰਪੱਖ ਹੱਲ ਦੀ ਮੰਗ ਕੀਤੀ ਹੈ। 
ਸਰਕਾਰੀ ਬਿਆਨ ਦੇ ਮੁਤਾਬਕ ਇਟਲੀ ਦੀ ਮੰਗ ‘ਤੇ ਹੋਈ ਇਸ ਗੱਲਬਾਤ ਦੌਰਾਨ ਮੋਦੀ ਨੇ ਜ਼ੋਰ ਦਿੱਤਾ ਕਿ ਨਿਰਪੱਖ ਅਤੇ ਛੇਤੀ ਹੱਲ ਹੀ ਸਾਰਿਆਂ ਦੇ ਹਿੱਤ ਵਿਚ ਹੈ। ਮੋਦੀ ਨੇ ਕਿਹਾ ਕਿ ਮਰੀਨਾਂ ਵੱਲੋਂ ਦਾਇਰ ਪਟੀਸ਼ਨ ਤੋਂ ਬਾਅਦ ਇਹ ਮਾਮਲਾ ਭਾਰਤੀ ਸੁਪਰੀਮ ਕੋਰਟ ਵਿਚ ਹੈ ਅਤੇ ਉਨ੍ਹਾਂ ਨੇ ਇਟਲੀ ਨੂੰ ਕਿਹਾ ਕਿ ਭਾਰਤੀ ਨਿਆਂ ਪ੍ਰਣਾਲੀ ਨੂੰ ਬਿਨਾਂ ਕਿਸੇ ਦਬਾਅ ਦੇ ਆਪਣਾ ਕੰਮ ਕਰਨ ਦਿੱਤਾ ਜਾਵੇ। 
ਇਸ ਸੰਬੰਧ ਵਿਚ ਉਨ੍ਹਾਂ ਨੇ ਜ਼ੋਰ ਦਿੱਤਾ ਕਿ ਭਾਰਤੀ ਨਿਆਂ ਪਾਲਿਕਾ ਸੁਤੰਤਰ ਅਤੇ ਨਿਰਪੱਖ ਹੈ ਅਤੇ ਸਰਕਾਰ ਨੂੰ ਪੂਰਾ ਵਿਸ਼ਵਾਸ ਹੈ ਕਿ ਉਹ ਮਾਮਲੇ ਦੀ ਸੁਣਵਾਈ ਦੇ ਦੌਰਾਨ ਸਾਰੇ ਪੱਖਾਂ ‘ਤੇ ਧਿਆਨ ਦੇਵੇਗੀ।

468 ad