ਮਰਨ ਵਰਤ ਤੇ ਬੈਠੇ ਪਰਮਜੀਤ ਸਿੰਘ ਮਾਨ ਨੂੰ ਪਿਆ ਦਿਲ ਦਾ ਦੌਰਾ

ਮੋਹਾਲੀ- ਪਿਛਲੀ 20 ਜੁਲਾਈ ਤੋਂ ਜ਼ਿਲਾ ਪ੍ਰੀਸ਼ਦਾਂ ਅਤੇ ਨਗਰ ਕੌਂਸਲਾਂ ਅਧੀਨ ਅਧਿਆਪਕਾਂ ਨੂੰ ਸਮੇਤ ਸਕੂਲ ਸਿੱਖਿਆ ਵਿਭਾਗ ਵਿਚ ਸ਼ਾਮਲ ਕਰਨ ਦੀ ਮੰਗ ਨੂੰ ਲੈ ਕੇ ਮਰਨ ਵਰਤ ਤੇ ਬੈਠੇ ਈ. ਟੀ. ਟੀ. ਅਧਿਆਪਕ ਯੂਨੀਅਨ ਦੇ ਸੂਬਾ ਪ੍ਰਧਾਨ ਜਸਵਿੰਦਰ ਸਿੰਘ ਸਿੱਧੂ ਦਾ ਮਰਨ ਵਰਤ 30ਵੇਂ, ਵਿਪਨ ਲੋਟਾ ਦਾ 19ਵਂੇ, ਲਖਬੀਰ ਬੋਹਾ ਦਾ 13ਵੇਂ ਅਤੇ Teacherਪਰਮਜੀਤ ਸਿੰਘ ਮਾਨ ਦਾ ਮਰਨ ਵਰਤ 7ਵੇਂ ਦਿਨ ‘ਚ ਦਾਖਲ ਹੋ ਗਿਆ ਹੈ। ਜਿੱਥੇ ਪਰਮਜੀਤ ਸਿੰਘ ਮਾਨ ਦੀ ਸਿਹਤ ਅਚਾਨਕ ਵਿਗੜ ਗਈ ਤੇ ਉਹ ਬੇਹੋਸ਼ ਹੋ ਗਏ। ਉਥੇ ਸੂਬਾ ਪ੍ਰਧਾਨ ਜਸਵਿੰਦਰ ਸਿੰਘ, ਵਿਪਨ ਲੋਟਾ ਤੇ ਲਖਬੀਰ ਬੋਹਾ ਦੀਆਂ ਖੂਨ ਤੇ ਪਿਸ਼ਾਬ ਦੀਆਂ ਰਿਪੋਰਟਾਂ ਵੀ ਕਾਫੀ ਚਿੰਤਾਜਨਕ ਆ ਰਹੀਆਂ ਹਨ।
ਪਰਮਜੀਤ ਮਾਨ ਦੀ ਸਿਹਤ ਅਚਾਨਕ ਵਿਗੜ ਜਾਣ ਕਾਰਨ ਪੁਲਸ ਨੇ ਉਨ੍ਹਾਂ ਨੂੰ ਜ਼ਬਰੀ ਚੁੱਕ ਕੇ ਹਸਪਤਾਲ ਪੁਚਾ ਦਿੱਤਾ। ਉਨ੍ਹਾਂ ਦੀ ਸਿਹਤ ਬੀਤੀ ਅੱਧੀ ਰਾਤ ਅਚਾਨਕ ਵਿਗੜ ਗਈ, ਜਿਸ ਤੇ ਡਾਕਟਰਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ। ਮੌਕੇ ਤੇ ਡਾਕਟਰਾਂ ਵਲੋਂ ਕੀਤੀ ਗਈ ਈ. ਸੀ. ਜੀ. ਰਿਪੋਰਟ ਮੁਤਾਬਕ ਹਾਰਟ ਅਟੈਕ ਦੀ ਸ਼ੰਕਾ ਜ਼ਾਹਰ ਕੀਤੀ ਗਈ ਅਤੇ 6 ਫੇਜ ਮੋਹਾਲੀ ਸਿਵਲ ਹਸਪਤਾਲ ਪੁਖਤਾ ਪ੍ਰਬੰਧ ਨਾ ਹੋਣ ਕਰਕੇ ਡਾਕਟਰਾਂ ਨੇ ਉਨ੍ਹਾਂ ਨੂੰ ਤੁਰੰਤ ਚੰਡੀਗੜ੍ਹ 16 ਸੈਕਟਰ ਸਥਿਤ ਸਿਵਲ ਹਸਪਤਾਲ ਵਿਖੇ ਰੈਫਰ ਕਰ ਦਿੱਤਾ, ਜਿਸ ਨਾਲ ਮਰਨ ਵਰਤ ਦੇ ਕੈਂਪ ਵਿਚ ਹਾਜ਼ਰ ਅਧਿਆਪਕਾਂ ਅੰਦਰ ਖਲਬਲੀ ਮਚ ਗਈ।
ਡਾਕਟਰਾਂ ਵਲੋਂ ਮਰਨ ਵਰਤ ਖਤਮ ਕਰਨ ਲਈ ਕਿਹਾ ਜਾ ਰਿਹਾ ਹੈ ਜਿਸ ਨੂੰ ਉਨ੍ਹਾਂ ਨੇ ਮੁੱਢ ਤੋਂ ਹੀ ਠੁਕਰਾ ਦਿੱਤਾ ਹੈ। ਦੂਸਰੇ ਪਾਸੇ ਲਖਬੀਰ ਸਿੰਘ ਬੋਹਾ ਦੀ ਹਾਲਤ ਵੀ ਅਤਿ ਨਾਜ਼ੁਕ ਬਣੀ ਹੋਈ ਹੈ, ਜੋ ਹਸਪਤਾਲ ਵਿਚ ਜ਼ੇਰੇ ਇਲਾਜ ਹਨ। ਮਰਨ ਵਰਤ ਕੈਂਪ ‘ਚ ਬੈਠੇ ਸੂਬਾ ਪ੍ਰਧਾਨ ਜਸਵਿੰਦਰ ਸਿੰਘ ਸਿੱਧੂ ਅਤੇ ਵਿਪਨ ਲੋਟਾ ਦੀਆਂ ਰਿਪੋਰਟਾਂ ਮੁਤਾਬਕ ਕਿਟੋਨ ਪਾਜ਼ੀਟਿਵ ਹਨ ਅਤੇ ਕਿਡਨੀਆਂ ਅਤੇ ਲੀਵਰ ਅੰਦਰ ਮਰਨ ਵਰਤ ਦਾ ਅਸਰ ਦਿਨ-ਬ-ਦਿਨ ਵੱਧ ਰਿਹਾ ਹੈ, ਜੋ ਕਿਸੇ ਵੀ ਸਮੇਂ ਭਿਆਨਕ ਰੁੱਖ ਲੈ ਸਕਦਾ ਹੈ।

 

468 ad