ਮਰਕੇਲ ਨੇ ਪੁਤਿਨ ਤੋਂ ਮੰਗੀ ਮਦਦ

ਬਰਲੀਨ-ਜਰਮਨੀ ਦੀ ਚਾਂਸਲਰ ਅੰਜੇਲਾ ਮਰਕੇਲ ਨੇ ਸ਼ੁੱਕਰਵਾਰ ਨੂੰ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਤੋਂ ਯੂਕਰੇਨ ਦੇ ਸੰਕਟ ਨੂੰ ਹੱਲ ਕਰਨ ‘ਚ ਸਹਿਯੋਗ ਦੀ ਅਪੀਲ ਕੀਤੀ। ਉਨ੍ਹਾਂ ਨੇ ਰੂਸੀ ਰਾਸ਼ਟਰਪਤੀ ਨੂੰ ਟੈਲੀਫੋਨ ਕਰਕੇ ਇਸ ਦੇਸ਼ ਦੇ ਬਾਗੀਆਂ ਨੂੰ ਹਥਿਆਰ ਅਤੇ ਫੌਜੀ ਸਹਾਇਤਾ ਵੀ ਦੇਣਾ ਬੰਦ ਕਰਨ ਨੂੰ ਕਿਹਾ। ਉਨ੍ਹਾਂ ਨੇ ਪੂਰਬੀ ਯੂਕਰੇਨ ਦੀ ਸਥਿਤੀ ‘ਤੇ ਡੂੰਘੀ ਚਿੰਤਾ ਜ਼ਾਹਰ ਕੀਤੀ ਅਤੇ ਕਿਹਾ ਕਿ ਉਥੇ ਤਰੁੰਤ ਜੰਗਬੰਦੀ ਦੀ ਲੋੜ ਹੈ, ਜਿਸਦੇ ਲਈ ਦਬਾਅ ਬਣਾਉਣ ਦੇ ਨਾਲ ਹਥਿਆਰਾਂ ਦੀ ਸਪਲਾਈ ਰੋਕੀ ਜਾਣੀ ਚਾਹੀਦੀ ਹੈ। ਉਨ੍ਹਾਂ ਨੇ ਇੱਛਾ ਜ਼ਾਹਰ ਕੀਤੀ ਹੈ ਕਿ ਇਸ ਦੇਸ਼ ਨੂੰ ਭੇਜੀ ਗਈ ਮਨੁੱਖੀ ਸਹਾਇਤਾ ਸਮੇਂ ਰਹਿੰਦੇ ਲੋੜਵੰਦ ਲੋਕਾਂ ਤੱਕ ਪਹੁੰਚਾਈ ਜਾਵੇਗੀ ਅਤੇ ਉਨ੍ਹਾਂ ਨੂੰ ਮੁਸ਼ਕਿਲਾਂ ਤੋਂ ਬਚਾਇਆ ਜਾਵੇਗਾ। ਇਸ ਦੌਰਾਨ ਰੂਸ, ਯੂਕਰੇਨ,ਜਰਮਨੀ ਅਤੇ ਫਰਾਂਸ ਦੇ ਵਿਦੇਸ਼ ਮੰਤਰੀਆਂ ਦੀ ਬੈਠਕ ਐਤਵਾਰ ਨੂੰ ਜਰਮਨ ‘ਚ ਹੋ ਰਹੀ ਹੈ, ਜਿਸ ‘ਚ ਯੂਕਰੇਨ ਦੀ ਸਥਿਤੀ ‘ਤੇ ਵਿਚਾਰ ਕੀਤਾ ਜਾਵੇਗਾ।

468 ad