ਮਨੀਲਾ ‘ਚ ਜਲੰਧਰ ਦੇ ਨੌਜਵਾਨ ਦਾ ਕਤਲ

ਜਲੰਧਰ—ਪੰਜਾਬ ਤੋਂ ਵਿਦੇਸ਼ਾਂ ਵਿਚ ਜਾ ਕੇ ਵਸਣ ਦਾ ਸੁਪਨਾ ਇਥੋਂ ਦੇ ਹਰ ਨੌਜਵਾਨ ਦੀਆਂ ਅੱਖਾਂ ਵਿਚ ਸੱਜਿਆ ਹੁੰਦਾ ਹੈ ਪਰ ਲਗਾਤਾਰ ਵਿਦੇਸ਼ਾਂ ਵਿਚ ਪੰਜਾਬੀਆਂ ਦੀਆਂ ਹੋ ਰਹੀਆਂ ਮੌਤਾਂ ਨੇ ਪਿੱਛੇ ਵੱਸਦੇ ਉਨ੍ਹਾਂ ਦੇ ਪਰਿਵਾਰਾਂ ਨੂੰ ਉਜਾੜ ਦਿੱਤਾ ਹੈ। ਤਾਜ਼ਾ ਮਾਮਲਾ ਜਲੰਧਰ maneelaਦੇ ਸੀਚੇਵਾਲ ਪਿੰਡ ਦਾ ਹੈ, ਜਿੱਥੇ ਰਹਿਣ ਵਾਲੇ 31 ਸਾਲਾ ਨੌਜਵਾਨ ਰੰਜੀਤ ਸਿੰਘ ਨੂੰ 19 ਮਈ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਗਿਆ। ਰੰਜੀਤ 19 ਮਈ ਨੂੰ ਕਰੀਬ 11 ਵਜੇ ਆਪਣੇ ਮਨੀ ਲਾਂਡਰਿੰਗ ਦੇ ਦਫਤਰ ਜਾ ਰਿਹਾ ਸੀ, ਜਦੋਂ ਕੁਝ ਅਗਿਆਤ ਹਮਲਾਵਰਾਂ ਨੇ ਉਸ ‘ਤੇ ਹਮਲਾ ਕਰ ਦਿੱਤਾ। ਰੰਜੀਤ ਦੀ ਮੌਤ ਦੇ ਨਾਲ ਉਸ ਦੇ ਪਿੰਡ ਵਿਚ ਸੋਗ ਦੀ ਲਹਿਰ ਫੈਲ ਗਈ। ਰੰਜੀਤ ਦੇ ਪਰਿਵਾਰ ਲਈ ਵਿਦੇਸ਼ ਇਕ ਸ਼ਰਾਪ ਬਣ ਕੇ ਸਾਹਮਣੇ ਆਇਆ ਹੈ, ਜਿਸ ਨੇ ਉਨ੍ਹਾਂ ਦੇ ਵੱਡੇ ਬੇਟੇ ਨੂੰ ਉਨ੍ਹਾਂ ਤੋਂ ਖੋਹ ਲਿਆ। ਰੰਜੀਤ ਮਨੀਲਾ ਵਿਚ ਆਪਣੇ ਪਰਿਵਾਰ ਸਮੇਤ ਰਹਿੰਦਾ ਸੀ, ਜਿਸ ਵਿਚ ਉਸ ਦੀ ਪਤਨੀ ਜੋ ਮਨੀਲਾ ਦੀ ਹੀ ਨਾਗਰਿਕ ਸੀ, ਤੋਂ ਇਲਾਵਾ 5 ਸਾਲਾ ਬੇਟੇ ਅਤੇ 2 ਸਾਲ ਦੀ ਬੇਟੀ ਦੇ ਨਾਲ ਰਹਿ ਰਿਹਾ ਸੀ। ਰੰਜੀਤ ਨੂੰ ਉਸ ਦੇ ਪਰਿਵਾਰ ਨੇ ਉਸ ਦੇ ਪਿਤਾ ਦਰਸ਼ਨ ਸਿੰਘ ਦੀ ਮੌਤ ਤੋਂ ਬਾਅਦ ਬੜੇ ਦੁੱਖ ਝੱਲ ਕੇ ਮਨੀਲਾ ਰੋਜ਼ੀ-ਰੋਟੀ ਕਮਾਉਣ ਲਈ ਭੇਜਿਆ ਸੀ। ਰੰਜੀਤ ਪਿਛਲੇ ਕਾਫੀ ਸਮੇਂ ਤੋਂ ਵਾਪਸ ਆਉਣ ਦੀ ਸੋਚ ਰਿਹਾ ਸੀ ਪਰ ਉਸ ਦੀ ਥਾਂ ‘ਤੇ ਆਈ ਉਸ ਦੀ ਮੌਤ ਦੀ ਖਬਰ ਨੇ ਉਸ ਦੇ ਪਰਿਵਾਰ ਨੂੰ ਤੋੜ ਕੇ ਰੱਖ ਦਿੱਤਾ।
ਰੰਜੀਤ ਸਿੰਘ ਤੋਂ ਪਹਿਲਾਂ ਵੀ ਪੰਜਾਬ ਦੇ ਕਈ ਨੌਜਵਾਨ ਮਨੀਲਾ ਵਿਚ ਮਾਰੇ ਜਾ ਚੁੱਕੇ ਹਨ। ਉੱਥੇ ਰਹਿੰਦੇ ਪੰਜਾਬੀਆਂ ਨੇ ਕਈ ਵਾਰ ਸਮੇਂ ਦੀਆਂ ਸਰਕਾਰਾਂ ਤੋਂ ਮੰਗ ਕੀਤੀ ਹੈ ਕਿ ਅਮਰੀਕਾ, ਕੈਨੇਡਾ ਅਤੇ ਮਨੀਲਾ ਵਰਗੇ ਦੇਸ਼ਾਂ ਵਿਚ ਭਾਰਤੀਆਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ, ਪਰ ਸਰਕਾਰਾਂ ਦੇ ਕੰਨਾਂ ‘ਤੇ ਜੂੰ ਨਹੀਂ ਸਰਕਦੀ। ਦੂਜੇ ਪਾਸੇ ਜੇਕਰ ਇਨ੍ਹਾਂ ਦੇਸ਼ਾਂ ਦਾ ਕੋਈ ਨਾਗਰਿਕ ਵਿਦੇਸ਼ਾਂ ਵਿਚ ਮਾਰਿਆ ਜਾਂਦਾ ਹੈ ਤਾਂ ਇਹ ਉਨ੍ਹਾਂ ਤੋਂ ਪੂਰੀ ਜਵਾਬ ਤਲਬੀ ਕਰਦੇ ਹਨ।  ਹੁਣ ਪਰਦੇਸਾਂ ਵਿਚ ਵੱਸਦੇ ਭਾਰਤੀਆਂ ਨੂੰ ਨਵੀਂ ਚੁਣੀ ਗਈ ਮੋਦੀ ਦੀ ਸਰਕਾਰ ਤੋਂ ਆਸ ਹੈ ਕਿ ਉਹ ਉਨ੍ਹਾਂ ਦੀਆਂ ਮੁਸ਼ਕਿਲਾਂ ਦਾ ਹੱਲ ਜ਼ਰੂਰ ਕਰੇਗੀ।

468 ad