ਮਨਮੀਤ ਸਿੰਘ ਭੁੱਲਰ ਇਕ ਮਨੁੱਖਤਾਪੱਖੀ ਅਤੇ ਸਮਾਜਪੱਖੀ ਸ਼ਖਸੀਅਤਦੇ ਮਾਲਕ ਸਨ, ਜਿਹਨਾਂ ਦੇ ਚਲੇ ਜਾਣ ਨਾਲ ਸਮੁੱਚੀ ਮਨੁੱਖਤਾ ਨੂੰ ਵੱਡਾ ਘਾਟਾ ਪਿਆ: ਮਾਨ

manmeetਫਤਹਿਗੜ੍ਹ ਸਾਹਿਬ, 27 ਨਵੰਬਰ, (ਪੀ ਡੀ ਬਿਊਰੋ) “ਸ਼ ਮਨਮੀਤ ਸਿੰਘ ਭੁੱਲਰ ਜੋ ਕੈਨੇਡਾ ਦੇ ਦੋ ਵਾਰੀ ਵਜੀਰ ਵੀ ਰਹਿ ਚੁੱਕੇ ਹਨ ਅਤੇ ਜਿਹਨਾਂ ਨੇ ਹੁਣੇ ਹੀ ਕੈਲਗਰੀ ਗਰੀਨਵੇ ਤੋਂ ਐਮ ਐਲ ਏ ਦੀ ਚੋਣ ਵੀ ਜਿੱਤੀ ਸੀ, ਉਹ ਆਪਣੀਆਂ ਮਨੁੱਖਤਾ ਅਤੇ ਸਮਾਜਪੱਖੀ ਨਿਰਸਵਾਰਥ ਸੇਵਾਵਾਂ ਦੀ ਬਦੌਲਤ ਕੇਵਲ ਸਿੱਖ ਕੌਮ ਵਿਚ ਹੀ ਹਰਮਨ ਪਿਆਰੇ ਅਤੇ ਸਤਿਕਾਰਤ ਹੀ ਨਹੀਂ ਸਨ, ਬਲਕਿ ਸਮੁੱਚੇ ਕੈਨੇਡਾ ਨਿਵਾਸੀਆਂ ਅਤੇ ਉਥੋਂ ਦੇ ਹੁਕਮਰਾਨਾ ਦੇ ਦਿਲਾਂ ਨੂੰ ਜਿੱਤਣ ਵਾਲੀ ਸ਼ਖਸੀਅਤ ਦੇ ਮਾਲਕ ਵੀ ਸਨ। ਉਹਨਾਂ ਦੇ ਅਚਾਨਕ ਇਸ ਫਾਨੀ ਦੁਨੀਆਂ ਤੋਂ ਚਲੇ ਜਾਣ ਨਾਲ ਸਿੱਖ ਕੌਮ ਅਤੇ ਭੁੱਲਰ ਪਰਿਵਾਰ ਨੂੰ ਤਾਂ ਇਕ ਵੱਡਾ ਘਾਟਾ ਪਿਆ ਹੀ ਹੈ, ਪਰ ਕੈਨੇਡਾ ਨਿਵਾਸੀਆਂ ਨੂੰ ਵੀ ਡੂੰਘਾ ਦੁੱਖ ਹੋਇਆ ਹੈ। ਜਦੋਂ ਕਿਸੇ ਸਥਾਨ ‘ਤੇ ਵੀ ਕੋਈ ਕੁਦਰਤੀ ਆਫਤ ਕਾਰਨ ਮਨੁੱਖਤਾ ਦਾ ਨੁਕਸਾਨ ਹੁੰਦਾ ਤਾਂ ਉਹ ਆਪਣੀਆਂ ਨੇਕ ਕਮਾਈਆਂ ਦੇ ਵਿੱਚੋਂ ਕੱਢੇ ਦਸਵੰਧ ਰਾਹੀਂ ਦੀਨ ਦੁਖੀਆਂ, ਪੀੜਿਤਾਂ, ਲੋੜਵੰਦਾਂ ਦੀ ਹਰ ਤਰ੍ਹਾਂ ਸਹਾਇਤਾ ਕਰਕੇ ਅਥਾਹ ਖੁਸ਼ੀ ਮਹਿਸੂਸ ਕਰਦੇ ਸਨ। ਉਹਨਾਂ ਨੇ ਮਨੁੱਖੀ ਸੇਵਾ ਨੂੰ ਹੀ ਆਪਣਾ ਮਿਸ਼ਨ ਬਣਾਇਆ ਹੋਇਆ ਸੀ। ਅਜਿਹੀਆਂ ਸਤਿਕਾਰਯੋਗ ਸ਼ਖਸੀਅਤਾਂ ਦੇ ਚਲੇ ਜਾਣ ਨਾਲ ਹਰ ਆਤਮਾ ਨੂੰ ਡੂੰਘਾ ਦੁੱਖ ਹੋਣਾ ਕੁਦਰਤੀ ਹੈ। ਉਹਨਾਂ ਦੇ ਚਲੇ ਜਾਣ ਨਾਲ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸਿੱਖ ਕੌਮ ਤੋਂ ਵੀ ਇਕ ਮਹਾਨ ਸਖ਼ਸੀਅਤ ਖੁੱਸ ਗਈ ਹੈ।”
ਇਹ ਵਿਚਾਰ ਸ਼ ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸ਼ ਮਨਮੀਤ ਸਿੰਘ ਭੁੱਲਰ ਦੀ ਇਕ ਹਾਦਸੇ ਦੌਰਾਨ ਹੋਈ ਮੌਤ ਉਤੇ ਸਮੁੱਚੇ ਭੁੱਲਰ ਪਰਿਵਾਰ, ਮਿੱਤਰਾਂ, ਦੋਸਤਾਂ ਅਤੇ ਸੰਬੰਧੀਆਂ ਨਾਲ ਡੂੰਘੀ ਹਮਦਰਦੀ ਜਾਹਰ ਕਰਦੇ ਹੋਏ ਪ੍ਰਗਟ ਕੀਤੇ। ਉਹਨਾਂ ਉਪਰੋਕਤ ਵਿਛੜੀ ਪਵਿੱਤਰ ਆਤਮਾ ਦੀ ਸ਼ਾਂਤੀ ਲਈ ਜਿੱਥੇ ਗੁਰੂ ਚਰਨਾਂ ੁਵਚ ਹਾਰਦਿਕ ਅਰਜੋਈ ਕੀਤੀ, ਉਥੇ ਸਤਿਕਾਰਯੋਗ ਭੁੱਲਰ ਪਰਿਵਾਰ ਅਤੇ ਸਿੱਖ ਕੌਮ ਨੂੰ ਭਾਣੇ ਵਿਚ ਰਹਿਣ ਲਈ ਉਸ ਅਕਾਲ ਪੁਰਖ ਨੂੰ ਸ਼ਕਤੀ ਬਖਸ਼ਣ ਦੀ ਪ੍ਰਾਰਥਨਾ ਵੀ ਕੀਤੀ।

468 ad

Submit a Comment

Your email address will not be published. Required fields are marked *