ਮਨਪ੍ਰੀਤ ਬਾਦਲ ਨੇ ਬਠਿੰਡੇ ਦੇ ਵੋਟਰਾਂ ਦਾ ਕੀਤਾ ਤਹਿ-ਦਿਲੋਂ ਧੰਨਵਾਦ, ਕਿਹਾ ‘ਹਮਾਇਤ ਅਸਲੀ ਜਿੱਤ’

ਬਠਿੰਡਾ—ਅਣਕਿਆਸੇ ਸਹਿਯੋਗ ਅਤੇ ਹਮਾਇਤ ਹੀ ਅਸਲ ਜਿੱਤ ਹੁੰਦੀ ਹੈ, ਇਹ ਸ਼ਬਦ ਮਨਪ੍ਰੀਤ ਸਿੰਘ ਬਾਦਲ ਨੇ ਬਠਿੰਡਾ ਲੋਕ ਸਭਾ ਹਲਕੇ ਦੇ ਵੋਟਰਾਂ ਦਾ ਤਹਿਦਿਲੋਂ ਧੰਨਵਾਦ ਕਰਦੇ ਹੋਏ ਕਹੇ। ਉਨ੍ਹਾਂ ਕਿਹਾ ਕਿ ਪੁਲਸ ਦਾ ਭੈਅ, ਪ੍ਰਸਾਸਨ ਦੀ ਮਿਲੀਭੁਗਤ, ਵੋਟਾਂ Manpreet Badalਦੀ ਖਰੀਦੋ-ਫਰੋਖਤ, ਨਸ਼ੇ ਅਤੇ ਸਰਾਬ ਦੇ ਦਰਿਆ ਦਾ ਵਹਾਉਣਾ, ਜਾਅਲੀ ਹਮਨਾਮ ਖੜੇ ਕਰਨਾ ਅਤੇ ਸਰਕਾਰ ਅਤੇ ਡਰੱਗ ਮਾਫੀਏ ਦੀ ਮਿਲੀਭੁਗਤ ਦੇ ਬਾਵਜੂਦ ਵੀ ਲੋਕਾਂ ਨੇ ਸੀ. ਪੀ. ਆਈ. ਕਾਂਗਰਸ ਅਤੇ ਪੀ. ਪੀ. ਪੀ. ਨੂੰ ਅੱਖਾਂ ਉਪਰ ਬਿਠਾ ਲਿਆ।
ਜ਼ਿਕਰਯੋਗ ਹੈ ਕਿ ਇਨ੍ਹਾਂ ਗੱਲਾਂ ਦੇ ਬਾਵਜੂਦ ਮਨਪ੍ਰੀਤ ਸਿੰਘ ਬਾਦਲ ਨੇ 5 ਲੱਖ ਦੇ ਕਰੀਬ ਵੋਟਾਂ ਹਾਸਲ ਕੀਤੀਆਂ ਹਨ ਅਤੇ ਆਪਣੀ ਹਾਰ ਦੇ ਅੰਦੇਸ਼ੇ ਨੂੰ ਦੇਖਦਿਆਂ ਹੋਇਆਂ ਸ੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਬੀਬੀ ਹਰਸਿਮਰਤ ਕੌਰ ਬਾਦਲ ਜਿੱਥੇ ਗਿਣਤੀ ਕੇਂਦਰ ਨਹੀਂ ਪਹੁੰਚੀ ਉੱਥੇ ਉਸ ਵੱਲੋਂ ਨਿੱਜੀ ਤੌਰ ‘ਤੇ ਜਿੱਤ ਦਾ ਸਰਟੀਫਿਕੇਟ ਵੀ ਨਾ ਲੈਣ ਆਉਣਾ ਇਕ ਜਮਹੂਰੀਅਤ ਦਾ ਨਿਰਾਦਰ ਹੈ।
ਸ਼੍ਰੀ ਬਾਦਲ ਨੇ ਕਿਹਾ ਕਿ ਮੈਂ ਹਮੇਸ਼ਾ ਬਠਿੰਡਾ ਦੇ ਵੋਟਰਾਂ ਦਾ ਰਿਣੀ ਰਹਾਗਾਂ, ਜਿਨ੍ਹਾਂ ਮੈਨੂੰ ਕੁਝ ਹੀ ਘੰਟਿਆਂ ਦੇ ਸਮੇਂ ਵਿਚ ਅਪਨਾ ਲਿਆ। ਇਹ ਸ਼ਬਦ ਮਨਪ੍ਰੀਤ ਸਿੰਘ ਬਾਦਲ ਨੇ ਉਨ੍ਹਾਂ ਨੂੰ ਮਿਲਣ ਆਏ ਵੋਟਰਾਂ ਨਾਲ ਸਾਂਝੇ ਕੀਤੇ। ਉਨ੍ਹਾਂ ਕਿਹਾ ਕਿ ਬੇਸ਼ੱਕ ਮੈਂ ਅੰਕਾਂ ਦੇ ਹਿਸਾਬ ਨਾਲ ਇਹ ਚੋਣ ਹਾਰ ਗਿਆ ਹਾਂ ਪਰ ਮੇਰੀ ਇਹ ਇਖਲਾਕੀ ਜਿੱਤ ਹੈ। ਮੈਂ ਭ੍ਰਿਸ਼ਟ ਸਰਕਾਰ ਦੇ ਮਾਫੀਆ ਡੌਨ ਅਤੇ ਪ੍ਰਸ਼ਾਸਨ ਦੇ ਗੱਠਜੋੜ ਨੂੰ ਬੇਨਕਾਬ ਕਰਨ ਵਿਚ ਕਾਮਯਾਬ ਰਿਹਾ ਹਾਂ। ਆਉਂਦੇ ਕੁਝ ਦਿਨਾਂ ਵਿਚ ਸਾਰੇ ਲੋਕ ਸਭਾ ਹਲਕੇ ਦਾ ਦੌਰਾ ਕਰਕੇ ਨਿੱਜੀ ਤੌਰ ‘ਤੇ ਵੋਟਰਾਂ ਦਾ ਧੰਨਵਾਦ ਕਰਨਗੇ। ਜੇਕਰ ਇਹ ਚੋਣਾਂ ਨਿਰਪੱਖ ਹੁੰਦੀਆਂ ਤਾਂ ਅੱਜ ਹਾਲਾਤ ਵੱਖਰੇ ਹੋਣੇ ਸਨ।
ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਪੀ. ਪੀ. ਪੀ. ਕਾਂਗਰਸ ਅਤੇ ਸੀ. ਪੀ. ਆਈ. ਦਾ ਗੱਠਜੋੜ ਇਸੇ ਤਰ੍ਹਾਂ ਅੱਗੇ ਵੀ ਜਾਰੀ ਰਹੇਗਾ ਅਤੇ ਉਹ ਜਲਦੀ ਹੀ ਪੀਪਲਜ ਪਾਰਟੀ ਆਫ ਪੰਜਾਬ ਦੇ ਅਹੁਦੇਦਾਰਾਂ ਦੀ ਇੱਕ ਮੀਟਿੰਗ ਸੱਦਣ ਜਾ ਰਹੇ ਹਨ, ਜਿਸ ਵਿਚ ਆਉਂਦੀਆਂ 2017 ਦੀਆਂ ਵਿਧਾਨ ਸਭਾ ਚੋਣਾਂ ਲਈ ਰਣਨੀਤੀ ਤਿਆਰ ਕੀਤੀ ਜਾਵੇਗੀ। ਵੋਟਰਾਂ ਦੇ ਧੰਨਵਾਦ ਤੋਂ ਇਲਾਵਾ ਸ਼੍ਰੀ ਬਾਦਲ ਨੇ ਸੀ. ਪੀ. ਆਈ. ਕਾਂਗਰਸ ਅਤੇ ਪੀ. ਪੀ. ਪੀ. ਦੀ ਤਮਾਮ ਲੀਡਰਸ਼ਿਪ ਅਤੇ ਵਰਕਰਾਂ ਦਾ ਤਹਿਦਿਲੋਂ ਧੰਨਵਾਦ ਕੀਤਾ, ਉਨ੍ਹਾਂ ਕਿਹਾ ਕਿ ਇਨ੍ਹਾਂ ਦੀ ਅਣਥੱਕ ਮਿਹਨਤ ਅਤੇ ਮੀਡੀਆ ਦਾ ਵੀ ਦਿਲੋਂ ਧੰਨਵਾਦ ਕੀਤਾ।

468 ad