ਮਣੀਮਹੇਸ਼ ਜਾ ਰਹੇ 2 ਪੰਜਾਬੀ ਸ਼ਰਧਾਲੂਆਂ ਦੀ ਮੌਤ

ਪਠਾਨਕੋਟ-ਮਣੀਮਹੇਸ਼ ਯਾਤਰਾ ‘ਤੇ ਜਾ ਰਹੇ 2 ਪੰਜਾਬੀ ਸ਼ਰਧਾਲੂਆਂ ਦੀ ਐਤਵਾਰ ਨੂੰ ਭਿਆਨਕ ਕਾਰ ਹਾਦਸੇ ਦੌਰਾਨ ਮੌਤ ਹੋ ਗਈ। ਜਾਣਕਾਰੀ ਮੁਤਾਬਕ ਕ੍ਰਿਸ਼ਨ ਜਨਮ Accidentਅਸ਼ਟਮੀ ਦੇ ਦਿਨ ਮਣੀਮਹੇਸ਼ ‘ਚ ਛੋਟਾ ਇਸ਼ਨਾਨ ਹੋਣਾ ਹੈ, ਇਸ ਲਈ ਸ਼ਰਧਾਲੂ ਮਣੀਮਹੇਸ਼ ਜਾ ਰਹੇ ਸਨ। 
ਇਹ ਹਾਦਸਾ ਸਵੇਰੇ ਕਰੀਬ 4 ਵਜੇ ਗੈਂਹਰਾ ਦੇ ਨੇੜੇ ਹੋਇਆ। ਸ਼ਰਧਾਲੂਆਂ ਦੀ ਕਾਰ ਜਦੋਂ ਚੰਬਾ ਭਰਮੌਰ ਮਾਰਗ ਤੋਂ ਮਣੀਮਹੇਸ਼ ਲਈ ਜਾ ਰਹੀ ਸੀ ਤਾਂ ਉਸ ਸਮੇਂ ਗੈਂਹਰਾ ਦੇ ਨੇੜੇ ਪਹੁੰਚਦੇ ਹੀ ਕਾਰ ਚਾਲਕ ਗੱਡੀ ਦਾ ਕੰਟਰੋਲ ਖੋਹ ਬੈਠਾ ਅਤੇ ਕਾਰ ਸੜਕ ਤੋਂ ਰਾਵੀ ‘ਚ ਜਾ ਡਿਗੀ, ਜਿਸ ਕਾਰਨ ਗੱਡੀ ‘ਚ ਬੈਠੇ ਦੋ ਸ਼ਰਧਾਲੂਆਂ ਦੀ ਮੌਤ ਹੋ ਗਈ। ਕਾਰ ‘ਚ ਸਵਾਰ ਸਾਰੇ ਸ਼ਰਧਾਲੂ ਪੰਜਾਬ ਦੇ ਪਠਾਨਕੋਟ ਦੇ ਰਹਿਣ ਵਾਲੇ ਹਨ। ਹਾਦਸੇ ‘ਚ ਜ਼ਖਮੀ ਹੋਏ ਲੋਕਾਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਹੈ। ਪੁਲਸ ਇਸ ਸਾਰੇ ਮਾਮਲੇ ਦੀ ਜਾਂਚ ‘ਚ ਲੱਗ ਗਈ ਹੈ। ਹਾਲਾਂਕਿ ਇਸ ਘਟਨਾ ਬਾਰੇ ਪੁਲਸ ਦਾ ਮੰਨਣਾ ਹੈ ਕਿ ਇਹ ਹਾਦਸਾ ਚਾਲਕ ਦੀ ਲਾਪਰਵਾਹੀ ਕਾਰਨ ਹੋਇਆ ਹੈ।

468 ad