ਮਜੀਠੀਆ ਵੱਲੋਂ ਕੇਜਰੀਵਾਲ ਨੂੰ ਇਮਾਨਦਾਰੀ ਦੀ ਨਸੀਹਤ !

10ਅੰਮ੍ਰਿਤਸਰ, 19 ਮਈ ( ਜਗਦੀਸ਼ ਬਾਮਬਾ ) ਪੰਜਾਬ ਦੇ ਲੋਕ ਸੰਪਰਕ ਮੰਤਰੀ ਬਿਕਰਮ ਮਜੀਠੀਆ ਨੇ ਦਿੱਲੀ ਦੇ ਮੁੱਖ ਮੰਤਰੀ ਨੂੰ ਨਸੀਹਤ ਦਿੰਦਿਆਂ ਕਿਹਾ ਕਿ ਝੂਠ ਤੇ ਫਰੇਬ ਦੀ ਰਾਜਨੀਤੀ ਬਹੁਤੀ ਦੇਰ ਨਹੀਂ ਚੱਲ ਸਕਦੀ। ਮਜੀਠੀਆ ਨੇ ਕਿਹਾ ਕਿ ਦਿੱਲੀ ਦੇ ਲੋਕਾਂ ਦਾ ਕੇਜਰੀਵਾਲ ਨਾਲੋਂ ਮੋਹ ਥੋੜੇ ਹੀ ਅਰਸੇ ਵਿੱਚ ਭੰਗ ਹੋ ਗਿਆ ਹੈ। ਇਸ ਲਈ ਕੇਜਰੀਵਾਲ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਸੱਚਾਈ ਤੇ ਇਮਾਨਦਾਰੀ ਨਾਲ ਸੇਵਾ ਨਾ ਕਰਨ ਵਾਲੀਆਂ ਸਰਕਾਰਾਂ ਨੂੰ ਲੋਕ ਬੁਰੀ ਤਰ੍ਹਾਂ ਨਾਕਾਰ ਦਿੰਦੇ ਹਨ।
ਉਨ੍ਹਾਂ ਦਿੱਲੀ ਵਿੱਚ ਐਮ.ਸੀ.ਡੀ. ਉਪ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੂੰ ਮਿਲੇ ਘੱਟ ਹੁੰਗਾਰੇ ‘ਤੇ ਟਿੱਪਣੀ ਕਰਦਿਆਂ ਕਿਹਾ ਕਿ ਉਪ ਚੋਣਾਂ ਵਿੱਚ ਜਿੱਤ ਹਮੇਸ਼ਾ ਸੱਤਾਧਿਰ ਦੀ ਹੁੰਦੀ ਆਈ ਹੈ, ਪਰ ਦਿੱਲੀ ਐਮ.ਸੀ.ਡੀ. ਉਪ ਚੋਣਾਂ ਵਿੱਚ ਆਪ ਨੂੰ 13 ਵਿੱਚੋਂ 8 ਸੀਟਾਂ ‘ਤੇ ਲੋਕਾਂ ਨੇ ਕੇਜਰੀਵਾਲ ਨੂੰ ਬੁਰੀ ਤਰ੍ਹਾਂ ਹਾਰ ਮਿਲੀ ਹੈ।ਮਜੀਠੀਆ ਨੇ ਕਿਹਾ ਕਿ ਕੇਜਰੀਵਾਲ ਨੇ ਝੂਠੇ ਵਾਅਦਿਆਂ ਤੇ ਮੋਮੋ-ਠੱਗਣੀਆਂ ਗੱਲਾਂ ਨਾਲ ਦਿੱਲੀ ਦੀ ਜਨਤਾ ਨੂੰ ਗੁੰਮਰਾਹ ਕਰ ਕੇ ਸੱਤਾ ਤਾਂ ਹਥਿਆ ਲਈ ਪਰ ਦਿੱਲੀ ਦੀ ਤਰੱਕੀ ਤੇ ਖੁਸ਼ਹਾਲੀ ਲਈ ਕੁਝ ਵੀ ਨਾ ਕੀਤਾ। ਆਪ ਦੀ ਪੰਜਾਬ ਇਕਾਈ ਵੱਲੋਂ ਮੁੱਖ ਮੰਤਰੀ ਦੇ ਘੇਰਾਓ ਨੂੰ ਫਲਾਪ ਸ਼ੋਅ ਗਰਦਾਨਦਿਆਂ ਉਨ੍ਹਾਂ ਕਿਹਾ ਕਿ ਆਪ ਤੇ ਕੇਜਰੀਵਾਲ ਨੂੰ ਐਸਵਾਈਐਲ ਮੁੱਦੇ ‘ਤੇ ਪੰਜਾਬ ਤੇ ਪੰਜਾਬੀਆਂ ਨਾਲ ਕੀਤੇ ਗਏ ਧੋਖੇ ਦੀ ਕੀਮਤ ਚੁੱਕਾਉਣੀ ਪੈ ਰਹੀ ਹੈ।

468 ad

Submit a Comment

Your email address will not be published. Required fields are marked *