‘ਮਜੀਠੀਆ ਮਾਮਲੇ ‘ਚ ਸ਼੍ਰੀ ਅਕਾਲ ਤਖਤ ਸਾਹਿਬ ਨੇ ਸੁਣਾਈ ਹਲਕੀ ਸਜ਼ਾ’

ਜਲੰਧਰ – ਦਮਦਮੀ ਟਕਸਾਲ ਦੇ ਮੁੱਖ ਬੁਲਾਰੇ ਤੇ ਯੂਨਾਈਟਿਡ ਸਿੱਖ ਮੂਵਮੈਂਟ ਦੇ ਪ੍ਰਧਾਨ ਭਾਈ ਮੋਹਕਮ ਸਿੰਘ ਨੇ ਕਿਹਾ ਹੈ ਕਿ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਦੇ ਮਾਮਲੇ ‘ਚ ਸ਼੍ਰੀ ਅਕਾਲ ਤਖਤ ਸਾਹਿਬ ਨੇ ਉਨ੍ਹਾਂ ਨੂੰ ਹਲਕੀ ਧਾਰਮਿਕ ਸਜ਼ਾ ਸੁਣਾਈ Majithiaਹੈ। ਉਨ੍ਹਾਂ ਸੋਮਵਾਰ ਨੂੰ ਇਕ ਬਿਆਨ ਵਿਚ ਕਿਹਾ ਕਿ ਸਜ਼ਾ ਇਕ ਮੈਚ ਫਿਕਸਿੰਗ ਵਾਂਗ ਲੱਗ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀ ਘਟਨਾ ‘ਚ ਤਾਂ ਗੁਰੂ ਹਰਿ ਰਾਏ ਸਾਹਿਬ ਨੇ ਆਪਣੇ ਪੁੱਤਰ ਰਾਮਰਾਏ ਨੂੰ ਵੀ ਨਹੀਂ ਸੀ ਬਖਸ਼ਿਆ। ਭਾਈ ਮੋਹਕਮ ਸਿੰਘ ਨੇ ਕਿਹਾ ਕਿ ਸਿੱਖ ਪੰਥਕ ਸੰਗਠਨਾਂ ਵਲੋਂ ਦੇਸ਼-ਵਿਦੇਸ਼ ਵਿਚ ਬਣਾਏ ਗਏ ਦਬਾਅ ਕਾਰਨ ਹੀ ਮਜੀਠੀਆਂ ਸ਼੍ਰੀ ਅਕਾਲ ਤਖਤ ਸਾਹਿਬ ਪੇਸ਼ ਹੋਏ। ਉਨ੍ਹਾਂ ਕਿਹਾ ਕਿ ਸਮੇਂ-ਸਮੇਂ ‘ਤੇ ਬੂਟਾ ਸਿੰਘ, ਮਾਸਟਰ ਤਾਰਾ ਸਿੰਘ, ਸੰਤ ਫਤਿਹ ਸਿੰਘ, ਜਗਦੇਵ ਸਿੰਘ ਤਲਵੰਡੀ, ਸੁਰਜੀਤ ਸਿੰਘ ਬਰਨਾਲਾ, ਗੁਰਚਰਨ ਸਿੰਘ ਟੌਹੜਾ ਨੇ ਆਪਣੀਆਂ-ਆਪਣੀਆਂ ਗਲਤੀਆਂ ਦਾ ਅਹਿਸਾਸ ਕਰਕੇ ਇਕ ਨਿਮਾਨੇ ਸਿੱਖ ਵਾਂਗ ਸ਼੍ਰੀ ਅਕਾਲ ਤਖਤ ਸਾਹਿਬ ਪੇਸ਼ ਹੋ ਕੇ ਧਾਰਮਿਕ ਸਜ਼ਾ ਮੰਨੀ ਸੀ।
ਉਨ੍ਹਾਂ ਕਿਹਾ ਕਿ ਮਜੀਠੀਆ ਤਾਂ ਸੱਤਾ ਦੇ ਨਸ਼ੇ ‘ਚ ਹਨ। ਉਹ ਲਾਵ ਲਸ਼ਕਰ ਵਾਂਗ ਇਕ ਦਿਨ ਵਿਚ 2-2 ਤਖਤਾਂ ‘ਤੇ ਜਾ ਕੇ ਸਜ਼ਾ ਮੰਨ ਕੇ ਦਿਖਾਵਾ ਕਰ ਰਹੇ ਹਨ। ਮੋਹਕਮ ਸਿੰਘ ਨੇ ਕਿਹਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਨੇ ਜਿਨ੍ਹਾਂ ਨੂੰ ਵੀ ਸਜ਼ਾ ਲਗਾਈ ਉਨ੍ਹਾਂ ਨੂੰ ਭਾਵੇਂ ਬਾਅਦ ‘ਚ ਮਾਫ ਕਰ ਦਿੱਤਾ ਗਿਆ ਪਰ ਉਪਰੋਕਤ ਨੇਤਾ ਮੁੜ ਸੰਗਤ ਵਿਚ ਦਿਲਾਂ ‘ਤੇ ਰਾਜ ਨਹੀਂ ਕਰ ਸਕੇ, ਜਿਸ ਦੀ ਉਦਹਾਰਨ ਬੂਟਾ ਸਿੰਘ, ਮਾਸਟਰ ਤਾਰਾ ਸਿੰਘ, ਸੰਤ ਫਤਿਹ ਸਿੰਘ ਤੇ ਹੋਰ ਨੇਤਾ ਹਨ।

468 ad