ਮਜੀਠੀਆ ਮਾਮਲਾ – ਤਨਖਾਹੀਆ ਕਰਾਰ ਦੇਣ ਵਾਲੇ ਤਖਤ ਸ੍ਰੀ ਹਜੂਰ ਸਾਹਿਬ ਦੇ ਹੁਕਮਨਾਮੇ ਨੂੰ ਵਿਰ੍ਹਾਮ

singh

ਲੋਕ ਸਭਾ ਦੇ ਇਕ ਚੋਣ ਜਲਸੇ ਦੌਰਾਨ ਪੰਜਾਬ ਦੇ ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ ਵਲੋਂ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਪਵਿੱਤਰ ਬਾਣੀ ਦੀ ਤੁੱਕ ਬਦਲਕੇ ਪੜ੍ਹਨ ਤੇ ਹੋਰਾਂ ਨੂੰ ਪੜ੍ਹਾਉਣ ਦੇ ਮਾਮਲੇ ਵਿੱਚ ਪੰਜ ਸਿੰਘ ਸਾਹਿਬਾਨ ਨੇ ਬਿਕਰਮ ਮਜੀਠੀਆ ਪੰਜ ਤਖਤ ਸਾਹਿਬਾਨ ਵਿਖੇ ਲੰਗਰ ਦੀ ਮਾਇਕ ਤੇ ਇਕ- ਇੱਕ ਘੰਟਾ ਹੱਥੀਂ ਸੇਵਾ ਕਰਨ, ਉਪਰੰਤ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਕਰਾਉਣ ,ਤਿੰਨੋ ਦਿਨ ਇਕੱ ਇਕੱ ਘੰਟਾ ਲੰਗਰ ਵਿੱਚ ਬਰਤਨ ਸਾਫ ਕਰਨ ,ਗੁਰਬਾਣੀ ਸੁਨਣ ,ਯਥਾ ਸ਼ਕਤ ਮਾਇਕ ਸੇਵਾ ਕਰਨ ,ਸ੍ਰੀ ਅਕਾਲ ਤਖਤ ਸਾਹਿਬ ਵਿਖੇ ਗੋਲਕ ਵਿੱਚ 501 ਰੂਪਏ ਤੇ 101 ਰੂਪਏ ਦੀ ਕੜਾਹ ਪਰਸ਼ਾਦਿ ਦੀ ਦੇਗ ਕਰਵਾ ਕੇ ਖਿਮਾਂ ਯਾਚਨਾ ਅਰਦਾਸ ਕਰਵਾਣ ਦੇ ਹੁਕਮ ਸੁਣਾਏ ਹਨ।ਸ੍ਰੀ ਅਕਾਲ ਤਖਤ ਸਾਹਿਬ ਵਿਖੇ ਬਿਕਰਮ ਸਿੰਘ ਮਜੀਠੀਆ ਖਿਲਾਫ ਉਪਰੋਕਤ ਮਾਮਲੇ ਵਿੱਚ ਪੁਜੀਆਂ ਸ਼ਿਕਾਇਤਾਂ ਤੇ ਵਿਚਾਰ ਕਰਨ ਲਈ ਬੁਲਾਈ ਗਈ ਪੰਜ ਸਿੰਘ ਸਾਹਿਬਾਨ ਦੀ ਇਕਤਰਤਾ ਵਿਚ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ,ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਮੱਲ੍ਹ ਸਿੰਘ ,ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਦੇ ਜਥੇਦਾਰ ਗਿਆਨੀ ਬਲਵੰਤ ਸਿੰਘ ਨੰਦਗੜ੍ਹ ,ਸ੍ਰੀ ਅਕਾਲ ਤਖਤ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਗੁਰਮੁਖ ਸਿੰਘ ਅਤੇ ਸ੍ਰੀ ਹਰਿਮੰਦਰ ਸਾਹਿਬ ਦੇ ਐਡੀਸ਼ਨਲ ਹੈੱਡ ਗ੍ਰੰਥੀ ਗਆਨੀ ਜਗਤਾਰ ਸਿੰਘ ਲੁਧਿਆਣਾ ਸ਼ਾਮਿਲ ਹੋਏ ।ਬਾਅਦ ਦੁਪਿਹਰ ਕੋਈ ਇੱਕ ਵਜੇ ਦੇ ਕਰੀਬ ਸ਼ੁਰੂ ਹੋਈ ਇਸ ਇਕਤਰਤਾ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਸਲਾਹਕਾਰ ਬੋਰਡ ਦੇ ਮੈਂਬਰ ਪ੍ਰਿੰ:ਦਲਜੀਤ ਸਿੰਘ ਖਾਲਸਾ ਕਾਲਜ ,ਬੀਬੀ ਕਿਰਨਜੋਤ ਕੌਰ ਮੈਂਬਰ ਸ਼੍ਰੋਮਣੀ ਕਮੇਟੀ ਵੀ ਮੌਜੂਦ ਸਨ । ਵੈਸੇ ਤਾਂ ਬਿਕਰਮ ਸਿੰਘ ਮਜੀਠੀਆ ਸਵੇਰੇ 10 ਵਜੇ ਦੇ ਕਰੀਬ ਹੀ ਸ੍ਰੀ ਅਕਾਲ ਤਖਤ ਸਾਹਿਬ ਪੁਜ ਗਏ ਸਨ ਤੇ ਉਨ੍ਹਾਂ ਨੇ ਸ੍ਰੀ ਗੁਰੂ ਰਾਮਦਾਸ ਲੰਗਰ ਵਿਖੇ ਬਰਤਨ ਸਾਫ ਕਰਨ ਦੀ ਸੇਵਾ ਵੀ ਕੀਤੀ ਲੇਕਿਨ ਉਹ ਪੰਜ ਸਿੰਘ ਸਾਹਿਬਾਨ ਪਾਸ 2 ਵਜੇ ਹੀ ਪੇਸ਼ ਹੋਏ ।ਬਿਕਰਮ ਮਜੀਠੀਆ ਵਲੋਂ ਆਪਣੀ ਗਲਤੀ ਸਵੀਕਾਰ ਕਰ ਲਏ ਜਾਣ ਬਾਅਦ ਸਿੰਘ ਸਾਹਿਬਾਨ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਇਕੱਤਰ ਹੋਏ ਜਿਥੌਂ ਗਿਆਨੀ ਗੁਰਬਚਨ ਸਿੰਘ ਨੇ ਬਿਕਰਮ ਸਿੰਘ ਮਜੀਠੀਆ ਨੂੰ ਤਨਖਾਹ ਸੁਣਾਈ ।ਬਿਕਰਮ ਸਿੰਘ ਮਜੀਠੀਆ ਭਰੀ ਸੰਗਤ ਵਿੱਚ ਗੱਲ ਵਿੱਚ ਪਲਾ ਪਾਕੇ ਸ੍ਰੀ ਅਕਾਲ ਤਖਕਤ ਸਾਹਿਬ ਦੇ ਸਨਮੁਖ ਖੜਾ ਹੋਇਆ ਤੇ ਧਾਰਮਿਕ ਸਜਾ ਦੀ ਪ੍ਰਵਾਨਗੀ ਵਜੋਂ ਸਿਰ ਝੁਕਾ ਕੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਮੱਥਾ ਟੇਕਿਆ ।ਇਸ ਮੌਕੇ ਬਿਕਰਮ ਸਿੰਘ ਮਜੀਠੀਆ ਦੇ ਨਾਲ ਸ਼੍ਰੋਮਣੀ ਕਮੇਟੀ ਮੈਂਬਰ ਰਜਿੰਦਰ ਸਿੰਘ ਮਹਿਤਾ ,ਭਗਵੰਤ ਸਿੰਘ ਸਿਆਲਕਾ ਤੇ ਮੀਡੀਆ ਇੰਚਾਰਜ ਸਰਚਾਂਦ ਸਿੰਘ ਵੀ ਮੌਜੂਦ ਸਨ।
ਪੰਜ ਸਿੰਘ ਸਾਹਿਬਾਨ ਨੇ ਇਸ ਮਾਮਲੇ ਵਿੱਚ ਤਖਤ ਸ੍ਰੀ ਅਬਚਲ ਨਗਰ ਹਜੂਰ ਸਾਹਿਬ ਦੇ ਸਿੰਘ ਸਾਹਿਬਾਨ ਵਲੋਂ ਬਿਕਰਮ ਸਿੰਘ ਮਜੀਠੀਆ ਵਲੋਂ ਤਨਖਾਹੀਆ ਕਰਾਰ ਦੇਣ ਵਾਲੇ ਜਾਰੀੌ ਹੁਕਮਨਾਮੇ ਨੂੰ ਵੀ ਇਹ ਕਹਿ ਕੇ ਵਿਰ੍ਹਾਮ ਦੇ ਦਿੱਤਾ ਕਿ ਅਜ ਦਾ ਫੈਸਲਾ,ਸਿੰਘ ਸਾਹਿਬਾਨ ਵਲੋਂ 19 ਨਵੰਬਰ 2003 ਦੇ ਹੋਏ ਮਤੇ ਦੀ ਰੋਸ਼ਨੀ ਵਿੱਚ ਹੈ ।ਸਮੁਚੇ ਤਖਤ ਸਾਹਿਬਾਨ ਇਸਨੂੰ ਹੀ ਪ੍ਰਵਾਨ ਕਰਨ ।

 

468 ad