ਮਜੀਠੀਆ ਨੂੰ ਸਜ਼ਾ ਵਿੱਚ ਕੋਈ ਰਿਆਇਤ ਨਹੀਂ ਦਿੱਤੀ : ਸਿੰਘ ਸਾਹਿਬ

jathedar

**ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਭੇਜਣ ਦੌਰਾਨ ਮਰਿਆਦਾ ਦੀ ਉਲੰਘਣਾ ਨਹੀਂ ਹੋਈ : ਮੱਕੜ**

ਸਚਖੰਡ ਵਾਸੀ ਸਿੰਘ ਸਾਹਿਬ  ਬਾਬਾ ਚੇਤ ਸਿੰਘ ਜੀ ਜੱਥੇਦਾਰ 96 ਕਰੋੜੀ ਬੁਢਾ ਦਲ ਜੀ ਦੀ 46 ਵੀਂ ਸਲਾਨਾ ਬਰਸੀ ਅਤੇ ਸਚਖੰਡ ਵਾਸੀ ਸਿੰਘ ਸਾਹਿਬ ਬਾਬਾ ਸੰਤਾ ਸਿੰਘ  ਜੀ ਜੱਥੇਦਾਰ 96 ਕਰੋੜੀ ਬੁਢਾ ਦਲ ਜੀ ਛੇਵੀਂ ਬਰਸੀ ਗੁਰਦੁਆਰਾ ਯਾਦਗਾਰ ਸਚਖੰਡ ਵਾਸੀ ਬਾਬਾ ਸੰਤਾ ਸਿੰਘ ਜੀ ,ਸ਼ਹੀਦ ਸਿੰਘਾਂ ਅਗਮਗੜ੍ਹ ਬੁ¤ਢਾ ਦਲ ਸਪੋਰਟਸ ਕੰਪਲੈਕਸ ਸੂਲਰ ਰੋਡ ਪਟਿਆਲਾ ਵਿਖੇ ਅਜ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਮੁਖੀ ਸ਼੍ਰੋਮਣੀ ਪੰਥ ਅਕਾਲੀ ਬੁਢਾ ਦਲ ਪੰਜਵਾਂ ਤਖ਼ਤ ਚਲਦਾ ਵਹੀਰ ਚ¤ਕਰਵਰਤੀ ਨਿਹੰਗ ਸਿੰਘਾਂ, ਪੰਜਾਬ ਹਿੰਦੁਸਤਾਨ (ਵਿਸ਼ਵ) ਦੀ ਸੁਚ¤ਜੀ ਰਹਿਨੁਮਾਈ ਹੇਠ ਮਨਾਈ ਗਈ । ਇਸ ਮੌਕੇ ਵਿਸ਼ੇਸ਼ ਤੌਰ ’ਤੇ ਪੁੱਜੇ ਜੱਥੇਦਾਰ ਸ੍ਰੀ ਅਕਾਲ

ਤਖ਼ਤ ਸਾਹਿਬ  ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਨੇ ਕੌਮ ਵਿੱਚ ਚਰਚਾ ਦਾ ਵਿਸ਼ਾ ਬਣੀ ਤਨਖਾਹ, ਧਾਰਮਿਕ ਸਜਾ ਅਤੇ ਸੇਵਾ ਦਾ ਫਰਕ ਦੱਸਦੇ ਹੋਏ ਕਿਹਾ ਕਿ ਜੋ ਮਨੁਖ ਆਪਣੀ ਸ਼ਰਧਾ ਨਾਲ ਧਾਰਮਿਕ ਸਥਾਨ ’ਤੇ ਜਾ ਕੇ ਸੇਵਾ ਆਪਣੀ ਮਰਜੀ ਨਾਲ ਕਰਦਾ ਹੈ ਉਸ ਨੂੰ ਸੇਵਾ ਕਿਹਾ ਜਾਂਦਾ ਹੈ ਪਰ ਜਦੋਂ ਧਾਰਮਿਕ ਹਸਤੀ ਜਾਂ ਸਿੱਖਾਂ ਵਿ¤ਚ ਅਕਾਲ ਤਖ਼ਤ  ਵਲੋਂ ਹੁਕਮ ਦੇਣ ਦੇ ਤੌਰ ਤੇ ਧਾਰਮਿਕ ਸੇਵਾ ਕਰਨ ਨੂੰ ਕਿਹਾ ਗਿਆ ਹੋਵੇ ਤਾਂ ਉਸ ਨੂੰ ਤਨਖਾਹ ਜਾਂ ਧਾਰਮਿਕ ਸਜਾ ਕਿਹਾ ਜਾਂਦਾ ਹੈ। ਬਿਕਰਮ ਸਿੰਘ ਮਜੀਠੀਆ ਦੀ ਤਨਖਾਹ ਬਾਰੇ ਦੱਸਦਿਆਂ ਕਿਹਾ ਕਿ ਮਜੀਠੀਆ ਦੀ ਸਜਾ ਵਿਚ ਕਿਸੇ ਕਿਸਮ ਦੀ ਰਿਆਇਤ  ਨਹੀ ਕੀਤੀ ਗਈ। ਉਨਾਂ ਇਹ ਵੀ ਕਿਹਾ ਕਿ ਸੇਵਾ ਕਰਨ ਵਾਲੇ ਵਿਅਕਤੀ ਅਤੇ ਧਾਰਮਿਕ ਸਜਾ (ਤਨਖਾਹ) ਲੱਗੇ ਵਿਅਕਤੀ ਦੇ ਵਿਅਕਤੀਤਵ ਵਿ¤ਚ ਫਰਕ ਪੈ ਜਾਂਦਾ ਹੈ ਅਤੇ ਤਨਖਾਹ ਧਾਰਮਿਕ ਸਜਾ ਕਸੂਰਵਾਰ ਵਿਅਕਤੀ ਨੂੰ ਜਗਿਆਸੂ ਹੋਣ ਕਾਰਨ ਦਿਤੀ ਜਾਂਦੀ ਹੈ ਮਜੀਠੀਆ ਦੀ  ਦੇਰੀ ਨਾਲ ਸਜਾ ਦੇਣ ਬਾਰੇ ਦਸਿਆ ਕਿ  ਮਜੀਠੀਆ  ਦਾ ਮਾਫੀਨਾਵਾਂ ਪਹਿਲਾਂ ਹੀ ਆ ਚੁੱਕਿਆ ਸੀ ਜਿਸ ਬਾਰੇ ਮੈਂ ਪਹਿਲਾਂ ਹੀ ਦਸ ਦਿਤਾ ਸੀ। ਉਹਨਾਂ ਇਹ ਵੀ ਕਿਹਾ ਕਿ ਗੱਲ ਸਿਰਫ ਏਨੀ ਹੁੰਦੀ ਹੈ ਕਿ ਮਨੁਖ ਗਲਤੀ ਕਰਦਾ ਹੈ ਗਲਤੀ ਕਰਕੇ ਜੇ ਉਹ ਗਲਤੀ ਦਾ ਅਹਿਸਾਸ ਕਰ ਲਵੇਂ ਤਾਂ ਗਲ ਸਿਰਫ ਏਨੀ ਹੁੰਦੀ ਹੈ ਕਿ ਗਲਤੀ ਦਾ ਅਹਿਸਾਸ ਹੀ ਕਰਾਉਣਾ  ਹੀ ਸਭ ਤੋਂ ਵ¤ਡੀ ਸਜਾ ਹੈ ।
ਫੌਜ ਵਿਚ ਭਰਤੀ ਅਬਾਦੀ ਦੇ ਅਧਾਰ ’ਤੇ ਕਰਨ ਬਾਰੇ ਕਿਹਾ ਕਿ ਇਹ ਸੰਵਿਧਾਨਿਕ ਮਾਮਲਾ ਹੈ ਇਸ ਲਈ ਪੰਜਾਬ ਸਰਕਾਰ ਨੂੰ ਅਤੇ ਸ੍ਰੋਮਣੀ ਕਮੇਟੀ ਨੂੰ ਕਾਨੂੰਨੀ ਚਾਰਾਜੋਈ ਲਈ ਕਿਹਾ ਜਾਵੇਗਾ। ਐਸ   ਜੀ ਪੀ ਸੀ  ਦੇ ਪ੍ਰਧਾਨ ਜੱਥੇਦਾਰ ਅਵਤਾਰ ਸਿੰਘ ਨੇ ਇਸ ਮੌਕੇ ਕਿਹਾ ਕਿ ਜੋ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਬਾਹਰ ਭੇਜੇ ਗਏ ਹਨ ਪੂਰੀ ਮਰਯਾਦਾ  ਅਤੇ ਆਦਰ ਨਾਲ ਭੇਜੇ ਗਏ ਹਨ, ਇਸ ਮਾਮਲੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਬੇਨਿਯਮੀ ਨਹੀਂ ਕੀਤੀ ਗਈ। ਅਨੰਦ ਮੈਰਿਜ਼ ਐਕਟ ਬੋਲਦਿਆਂ ਕਿਹਾ ਕਿ ਸੋਧਾ ਕਰਕੇ ਸਾਰੇ ਭਾਰਤ ਵਿਚ ਲਾਗੂ ਹੋ ਜਾਵੇ ਤਾਂ ਕਮੇਟੀ  ਨੂੰ ਕੋਈ ਇਤਰਾਜ਼ ਨਹੀਂ ਹੈ ਇਸ ਮੌਕੇ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ ਨੇ ਸਮਾਗਮ ਬੜੇ ਸ਼ਰਧਾ ਨਾਲ ਅਤੇ ਹਰ ਇਕ ਸੰਤ ਸਾਧੂ ਧਾਰਮਿਕ ਸੰਸਥਾਵਾਂ ਨੂੰ  ਸਰੋਪੇ ਦੇ ਕੇ ਨਿਵਾਜਿਆ । ਗੁਰੂ ਕਾ ਲੰਗਰ ਅਤੁਟ ਵਰਤਿਆ, ਗਤਕੇ ਦੇ ਜੌਹਰ ਵੀ ਦਿਖਾਏ ਗਏ ਆਏ ਮੁਖ ਮਹਿਮਾਨਾਂ ਨੂੰ ਵੀ ਸਰੋਪੇ ਭੇਟ ਕੀਤੇ ਗਏ ।ਇਕ ਕਿਤਾਬਚਾ ਵੀ ਰਿਲੀਜ਼ ਕੀਤਾ ਗਿਆ । ਸੰਗਤਾਂ ਅਧਿਆਪਕਾਂ ਅਤੇ ਨਿਹੰਗ ਸਿੰਘਾਂ ਨੇ ਸ਼ਰਧਾ ਨਾਲ ਸਮਾਗਮ ਨੂੰ ਸੁਣਿਆ ਅਤੇ ਧਰਮ -ਕਰਮ ਦੇ ਵਿਚਾਰਾਂ ਉਪਰ ਚੱਲਣ ਦਾ ਨਿਸ਼ਚਾ ਕੀਤਾ ।

468 ad