ਮਜੀਠੀਆ ਦੀ ਯਾਦਾਸ਼ਤ ਹੋਈ ਕਮਜ਼ੋਰ !

17ਅੰਮ੍ਰਿਤਸਰ, 20 ਮਈ ( ਜਗਦੀਸ਼ ਬਾਮਬਾ ) ਕੈਬਨਿਟ ਮੰਤਰੀ ਬਿਕਰਮ ਮਜੀਠੀਆ ਦੀ ਯਾਦਾਸ਼ਤ ਕਮਜ਼ੋਰ ਹੋ ਗਈ ਹੈ। ਮਜੀਠੀਆ ਨੇ ਅੱਜ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸਣੇ ਆਮ ਆਦਮੀ ਪਾਰਟੀ ਦੇ ਤਿੰਨ ਲੀਡਰਾਂ ਖਿਲਾਫ਼ ਮਾਣਹਾਨੀ ਦਾ ਕੇਸ ਦਾਇਰ ਕੀਤਾ ਗਿਆ ਹੈ ਪਰ ਉਨ੍ਹਾਂ ਨੂੰ ਕੇਜਰੀਵਾਲ ਤੇ ਸੰਜੇ ਸਿੰਘ ਤੋਂ ਇਲਾਵਾ ਆਪਣੇ ਤੀਜੇ ਸਿਆਸੀ ਦੁਸ਼ਮਣ ਦਾ ਨਾਮ ਤੱਕ ਵੀ ਯਾਦ ਨਹੀਂ। ਇਸ ਦੀ ਮਿਸਾਲ ਅੱਜ ਉਸ ਵੇਲੇ ਮਿਲੀ ਜਦੋਂ ਅਦਾਲਤ ਦੇ ਬਾਹਰ ਨਿਕਲ ਕੇ ਮਜੀਠੀਆ ਨੇ ਕੇਜਰੀਵਾਲ ਤੋਂ ਇਲਾਵਾ ਦੂਜੇ ਲੀਡਰਾਂ ਦੇ ਨਾਮ ਦੱਸੇ ਜਿਨ੍ਹਾਂ ਖਿਲਾਫ਼ ਉਨ੍ਹਾਂ ਨੇ ਕੇਸ ਦਾਇਰ ਕੀਤਾ ਹੈ।ਮਜੀਠੀਆ ਵੱਲੋਂ ਮੀਡੀਆ ਦੇ ਪੁੱਛੇ ਜਾਣ ‘ਤੇ ਉਨ੍ਹਾਂ ਨੇ ਕੇਜਰੀਵਾਲ ਤੇ ਸੰਜੇ ਸਿੰਘ ਦਾ ਨਾਮ ਤਾਂ ਸਹੀ ਦੱਸ ਦਿੱਤਾ ਪਰ ਜਦ ਤੀਜੇ ਨਾਮ ਦੀ ਵਾਰੀ ਆਈ ਤਾਂ ਪਹਿਲਾਂ ਉਹ ਅਸ਼ੂਤੋਸ਼ ਕਹਿੰਦੇ ਰਹੇ। ਬਾਅਦ ਵਿੱਚ ਉਨ੍ਹਾਂ ਨੇ ਦੁਰਗੇਸ਼ ਪਠਾਕ ਦਾ ਨਾਮ ਲਿਆ। ਹੈਰਾਨੀ ਦੀ ਗੱਲ ਹੈ ਕਿ ਜਦੋਂ ਉਨ੍ਹਾਂ ਦੇ ਮੀਡੀਆ ਸਲਾਹਕਾਰ ਵੱਲੋਂ ਪ੍ਰੈੱਸ ਨੋਟ ਜਾਰੀ ਕੀਤਾ ਗਿਆ ਤਾਂ ਉਸ ਵਿੱਚ ਆਸ਼ੀਸ਼ ਖੇਤਾਨ ਦਾ ਨਾਮ ਲਿਖਿਆ ਗਿਆ।ਬਿਕਰਮ ਮਜੀਠੀਆ ਆਪਣੇ ਇਨ੍ਹਾਂ ਸਿਆਸੀ ਵਿਰੋਧੀਆਂ ਵੱਲੋਂ ਉਨ੍ਹਾਂ ਖਿਲਾਫ਼ ਕੀਤੀ ਜਾ ਰਹੀ ਬਿਆਨਬਾਜ਼ੀ ਤੋਂ ਕਿੰਨੇ ਪ੍ਰੇਸ਼ਾਨ ਹਨ, ਇਸ ਦਾ ਸਬੂਤ ਅੱਜ ਉਨ੍ਹਾਂ ਨੇ ਖੁਦ ਦੇ ਦਿੱਤਾ। ਉਹ ਉਸ ਲੀਡਰ ਦਾ ਨਾਮ ਹੀ ਭੁੱਲ ਬੈਠੇ ਜਿਸ ਖਿਲਾਫ਼ ਉਹ ਅਦਾਲਤ ਵਿੱਚ ਕੇਸ ਦਾਇਰ ਕਰਕੇ ਆਏ ਸਨ।

468 ad

Submit a Comment

Your email address will not be published. Required fields are marked *