ਮਜੀਠੀਆ ਤੇ ਭਗਵੰਤ ਮਾਨ ਦੀ ‘ਟਵਿੱਟਰ ਜੰਗ’, ਨਸ਼ਿਆ ਦੇ ਮੁਦੇ ਨੂ ਲੈ ਕੇ ਹੋਈ ਜੰਗ

17ਚੰਡੀਗੜ੍ਹ,3 ਮਈ ( ਪੀ ਡੀ ਬਿਊਰੋ ) ਪੰਜਾਬ ਦੀਆਂ ਆਗਾਮੀ ਵਿਧਾਨ ਸਭਾ ਚੋਣਾਂ ਵਿੱਚ ਮੁੱਖ ਮੁੱਦਾ ਬਣੇ ‘ਡਰੱਗਜ਼’ ਨੂੰ ਲੈ ਕੇ ਸੋਮਵਾਰ ਸੋਸ਼ਲ ਮੀਡੀਆ ਉੱਤੇ ਸੂਬੇ ਦੀਆਂ ਦੋ ਪ੍ਰਮੁੱਖ ਪਾਰਟੀਆਂ ਦੇ ਸਮਰਥੱਕਾਂ ਦੀ ਖ਼ੂਬ ਲੜਾਈ ਹੋਈ। ਇੱਕ ਪਾਸੇ ਸੀ ਸ਼੍ਰੋਮਣੀ ਅਕਾਲੀ ਦਲ ਤੇ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਸਮਰਥਕ। ਜਿਨ੍ਹਾਂ ਆਗੂਆਂ ਨੂੰ ਲੈ ਕੇ ਟਵਿੱਟਰ ਉੱਤੇ ਸ਼ਬਦੀ ਜੰਗ ਹੋਈ, ਉਹ ਸਨ ਪੰਜਾਬ ਦੇ ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ ਤੇ ਆਮ ਆਦਮੀ ਪਾਰਟੀ ਦੇ ਲੋਕ ਸਭਾ ਮੈਂਬਰ ਭਗਵੰਤ ਮਾਨ, ਸੋਮਵਾਰ ਨੂੰ ਪਹਿਲਾਂ ਟਵਿੱਟਰ ਉੱਤੇ ਸ਼ਾਮ ਕਰੀਬ 6.30 ਉੱਤੇ ਪਹਿਲਾਂ #DrugSupplierMajithia ਅਚਾਨਕ ਟਰੈਂਡ ਕਰਨ ਲੱਗਾ। 11,000 ਲੋਕਾਂ ਨੇ ਇਸ ਉੱਤੇ ਟਵੀਟ ਕੀਤਾ। ਇਸ ਤੋਂ ਤੁਰੰਤ ਬਾਅਦ bhagwantMannDrugAddict, ਟਰੈਂਡ ਕਰਨ ਲੱਗਾ। ਇਸ ਤੋਂ ਬਾਅਦ ਰਾਤੀ ਕਰੀਬ 11 ਵਜੇ #DrugSupplierMajithia ਅਚਾਨਕ ਟਵੀਟਰ ਉੱਤੇ ਟਰੈਂਡ ਕਰਨ ਬੰਦ ਹੋ ਗਿਆ , ਪਰ #BhagwantMannDrugAddict. ਟਰੈਂਡ ਕਰਨਾ ਜਾਰੀ ਰਿਹਾ ।  ਮੌਕੇ ਦੀ ਨਜ਼ਾਕਤ ਨੂੰ ਦੇਖਦੇ ਹੋਏ ਕਾਂਗਰਸ ਤੋਂ ਬਾਹਰ ਕੀਤੇ ਗਏ ਜਗਮੀਤ ਸਿੰਘ ਬਰਾੜ ਵੀ ਟਵਿੱਟਰ ਜੰਗ ਵਿੱਚ ਕੁੱਦ ਗਏ ।  ਜਗਮੀਤ ਬਰਾੜ ਨੇ ਟਵੀਟ ਕੀਤਾ  ‘ TRAITORS OF PUNJAB & DISEASE OF A GENERATION – JUSTICE IS COMING 2017’ ਡਰੱਗਜ਼ ਦਾ ਮੁੱਦਾ ਪੰਜਾਬ ਦੀਆਂ ਆਗਾਮੀ ਚੋਣਾਂ ਵਿੱਚ ਹਰ ਪਾਰਟੀ ਲਈ ਅਹਿਮ ਹੈ। ਖ਼ਾਸ ਤੌਰ ਉੱਤੇ ਆਮ ਆਦਮੀ ਪਾਰਟੀ ਇਸ ਨੂੰ ਵੱਡਾ ਮੁੱਦਾ ਬਣਾ ਕੇ ਪੰਜਾਬ ਸਰਕਾਰ ਤੇ ਮਾਲ ਮੰਤਰੀ ਬਿਕਰਮ ਮਜੀਠੀਆ ਉੱਤੇ ਸ਼ਰੇਆਮ ਹਮਲੇ ਬੋਲ ਰਹੀ ਹੈ।

468 ad

Submit a Comment

Your email address will not be published. Required fields are marked *