ਮਜੀਠੀਆ ਜਾਣ-ਬੁਝ ਕੇ ਹਾਰ ਦਾ ਠੀਕਰਾ ਸਾਡੇ ਸਿਰ ਭੰਨ ਰਹੇ ਹਨ : ਡਾ. ਸਿੱਧੂ

ਮਜੀਠੀਆ ਜਾਣ-ਬੁਝ ਕੇ ਹਾਰ ਦਾ ਠੀਕਰਾ ਸਾਡੇ ਸਿਰ ਭੰਨ ਰਹੇ ਹਨ : ਡਾ. ਸਿੱਧੂ

* ਸਾਜ਼ਿਸ਼ ਦੇ ਤਹਿਤ ਅਕਾਲੀ ਦਲ ਨੇ ਉਨ੍ਹਾਂ ਨੂੰ ਮੁਹਿੰਮ ਵਿਚੋਂ ਆਊਟ ਕੀਤਾ

* ਅਕਾਲੀ ਦਲ ਦੀ ਕਮਾਨ ਰਹੀ ਸੰਧੂ ਤੇ ਮਜੀਠੀਆ ਦੇ ਹੱਥ

ਅੰਮ੍ਰਿਤਸਰ-ਮੁੱਖ ਸੰਸਦੀ ਸਕੱਤਰ ਡਾ. ਨਵਜੋਤ ਕੌਰ ਸਿੱਧੂ ਨੇ ਕਿਹਾ ਹੈ ਕਿ ਵੈਸਟ ਹਲਕੇ ਤੋਂ ਸੀਨੀਅਰ ਭਾਜਪਾ ਨੇਤਾ ਅਰੁਣ ਜੇਤਲੀ ਦੀ ਹਾਰ ਦੇ ਲਈ ਉਹ ਨਹੀਂ ਸਗੋਂ ਲੋਕ ਸੰਪਰਕ ਮੰਤਰੀ ਬਿਕਰਮ ਸਿੰਘ ਮਜੀਠੀਆ ਅਤੇ ਪਾਰਟੀ ਦੇ ਸ਼ਹਿਰੀ ਪ੍ਰਧਾਨ  ਉਪਕਾਰ ਸਿੰਘ ਸੰਧੂ ਜ਼ਿੰਮੇਵਾਰ ਹਨ। ਅਕਾਲੀ ਲੀਡਰਸ਼ਿਪ ਹਰਮੀਤ ਸੰਧੂ, ਵਿਰਸਾ ਸਿੰਘ  ਬਲਟੋਹਾ, ਮਨਜੀਤ ਮੰਨਾ ਅਤੇ ਹੋਰ ਲੀਡਰਸ਼ਿਪ ਵਲੋਂ ਵੈਸਟ ਹਲਕੇ ਤੋਂ ਅਰੁਣ ਜੇਤਲੀ ਦੀ ਹਾਰ ਦਾ ਠੀਕਰਾ ਉਨ੍ਹਾਂ ‘ਤੇ (ਡਾ. ਸਿੱਧੂ) ਭੰਨਣ ਦੇ ਬਿਆਨ ਦੀ ਅੱਜ ਸਖਤ ਆਲੋਚਨਾ ਕੀਤੀ।
ਡਾ. ਸਿੱਧੂ ਨੇ  ਕਿਹਾ  ਕਿ ਉਨ੍ਹਾਂ ਨੇ ਆਪਣੇ ਵਾਰਡਾਂ ਦੀ ਕਮਾਨ ਬਾਖੂਬੀ ਸੰਭਾਲੀ। ਅਕਾਲੀ ਵਾਰਡਾਂ ਤੋਂ ਜੇਤਲੀ 25 ਹਜ਼ਾਰ ਤੋਂ ਵੱਧ ਲੀਡ ਨਾਲ ਹਾਰੇ ਜਦ ਕਿ ਉਨ੍ਹਾਂ ਦੇ ਵਾਰਡਾਂ ਤੋਂ ਸਿਰਫ 7 ਹਜ਼ਾਰ ਵੋਟਾਂ ਨਾਲ। ਸਿੱਧੂ ਨੇ ਕਿਹਾ ਕਿ ਅਕਾਲੀ ਦਲ ਦੇ ਬਿਕਰਮ ਸਿੰਘ ਮਜੀਠੀਆ ਨੇ ਜਾਣਬੁਝ ਕੇ ਉਨ੍ਹਾਂ ਨੂੰ ਇਸ  ਮੁਹਿੰਮ ਵਿਚੋਂ ਆਊਟ ਕੀਤਾ।  ਪ੍ਰਚਾਰ ਦੌਰਾਨ ਲੱਗੇ ਹੋਰਡਿੰਗਜ਼ ਵਿਚ ਉਨ੍ਹਾਂ ਦੀ ਫੋਟੋ ਤਕ ਨਹੀਂ ਲਗਾਈ ਗਈ ਜਦ ਕਿ ਉਹ ਇਥੋਂ ਦੀ ਵਿਧਾਇਕਾ ਹੈ।
ਜਨਤਾ ਦੇ ਸਾਹਮਣੇ ਨਹੀਂ, ਬਾਦਲ ਦੇ ਸਾਹਮਣੇ ਉਠਾਇਆ ਸੀ ਮੁੱਦਾ : ਅਕਾਲੀ ਦਲ ਬਾਦਲ ਵਲੋਂ ਹਲਕੇ ਦੇ ਨਾਲ ਕੀਤੇ ਜਾ ਰਹੇ ਭੇਦਭਾਵ ਅਤੇ ਵਿਕਾਸ ਨਾ ਕਰਵਾਉਣ ਦੀ  ਜਾਣਕਾਰੀ ਉਨ੍ਹਾਂ ਨੇ ਪਹਿਲਾਂ ਤੋਂ ਹੀ ਮੁਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਦੇ ਦਿਤੀ ਸੀ। ਉਨ੍ਹਾਂ ਨੇ ਸਾਰੇ ਹਾਲਾਤ ਤੋਂ ਬਾਦਲ ਨੂੰ 13 ਜੂਨ ਨੂੰ ਹੀ ਜਾਣੂ ਕਰਵਾ ਦਿਤਾ ਸੀ।
ਉਨ੍ਹਾਂ ਨੇ ਕਿਹਾ ਕਿ ਇਸ ਵਾਰ ਉਨ੍ਹਾਂ ਨੇ ਅਰੁਣ ਜੇਤਲੀ ਨੂੰ ਵੀ ਸਾਰੀ ਜਾਣਕਾਰੀ ਲਿਖਤੀ ਤੌਰ ‘ਤੇ ਦੇ ਦਿਤੀ ਸੀ। ਡਾ. ਸਿੱਧੂ ਨੇ ਕਿਹਾ ਕਿ ਮਜੀਠੀਆ ਸ਼ਹਿਰੀ ਮੁਹਿੰਮ ਦੇ ਇੰਚਾਰਜ ਸਨ, ਉਨ੍ਹਾਂ ਦਾ ਫਰਜ਼ ਸੀ ਕਿ ਉਹ ਜੇਤਲੀ ਨੂੰ ਭਾਰੀ ਵੋਟਾਂ ਦੇ ਫਰਕ ਨਾਲ ਜਿਤਾਉਂਦੇ ਪਰ ਉਹ ਵੀ ਕੀ ਕਰਦੇ ਮੰਤਰੀਆਂ ਦੀ ਕਥਿਤ ਤੌਰ ‘ਤੇ ਧੱਕੇਸ਼ਾਹੀ, ਰੇਤ-ਬਜਰੀ, ਪ੍ਰਾਪਰਟੀ ਟੈਕਸ ਆਦਿ ਤੋਂ ਜਨਤਾ ਦੁਖੀ ਸੀ। ਇਸ ਲਈ ਉਨ੍ਹਾਂ ਨੇ ਜੇਤਲੀ ਨੂੰ ਮੋਦੀ ਲਹਿਰ ਹੋਣ ਦੇ ਬਾਵਜੂਦ ਸੱਤਾ ਨਹੀਂ ਸੌਂਪੀ। ਉਨ੍ਹਾਂ ਨੇ ਕਿਹਾ ਕਿ ਅਜਿਹੇ ਬਿਆਨਾਂ ਤੋਂ ਉਹ ਭੈਅਭੀਤ ਹੋਣ ਵਾਲੀ ਨਹੀਂ ਹੈ। ਉਹ ਸੱਚਾਈ ਦਾ ਪੱਲਾ ਬਿਲਕੁਲ ਨਹੀਂ ਛੱਡੇਗੀ।

468 ad