ਭੰਗ ਖੁਆ ਕੇ ਮਰਦੀ ਹੋਈ ਬੱਚੀ ਦੀ ਬਚਾਈ ਜਾਨ

ਫਲੋਰੀਡਾ—ਮਾਵਾਂ ਰੱਬ ਦਾ ਰੂਪ ਹੁੰਦੀਆਂ ਹਨ ਅਤੇ ਬੱਚਿਆਂ ਨੂੰ ਜੀਵਨਦਾਨ ਦਿੰਦੀਆਂ ਹਨ ਇਹ ਤਾਂ ਹਰ ਕੋਈ ਜਾਣਦਾ ਹੈ ਪਰ ਕਈ ਵਾਰ ਆਪਣੇ ਬੱਚੇ ਦੀ ਆਈ ਮੌਤ ਨੂੰ ਵੀ ਟਾਲ ਦਿੰਦੀਆਂ ਹਨ। ਮਾਮਲਾ ਫਲੋਰੀਡਾ ਦਾ ਹੈ, ਜਿਥੇ ਇਕ ਮਾਂ ਨੇ ਆਪਣੀ 19 ਹਫਤਿਆਂ ਦੀ ਬੱਚੀ ਦੀ ਜਾਨ ਬਚਾ ਲਈ। ਰੈਸ਼ਲ ਦੀ ਇਸ ਨੰਨ੍ਹੀ ਬੱਚੀ ਦੇ ਜਿਊਣ ਦੀ ਆਸ ਟੁੱਟ ਚੁੱਕੀ Bhangਸੀ। ਉਹ ਦਮ ਤੋੜ ਰਹੀ ਸੀ ਕਿ ਆਖਰੀ ਸਮੇਂ ‘ਤੇ ਉਸ ਨੂੰ ਖੁਆਈ ਗਈ ਭੰਗ ਨੇ ਰੰਗ ਦਿਖਾ ਦਿੱਤਾ ਅਤੇ ਮੌਤ ਨੂੰ ਟਾਲ ਦਿੱਤਾ।  
ਰੈਸ਼ਲ ਦੀ ਬੇਟੀ ਨੇਟੀ ਨੂੰ ਨਿਮੋਨੀਆ ਸੀ। ਉਹ ਪਹਿਲਾਂ ਤੋਂ ਹੀ ਸੈਰੀਬ੍ਰਿਲ ਪਾਲਸੀ ਅਤੇ ਮਿਰਗੀ ਵਰਗੀਆਂ ਬੀਮਾਰੀਆਂ ਨਾਲ ਪੀੜਤ ਸੀ। ਉਸ ਦੀ ਹਾਲਤ ਦਿਨੋਂ-ਦਿਨ ਇੰਨੀਂ ਵਿਗੜਦੀ ਜਾ ਰਹੀ ਸੀ ਕਿ ਹਸਪਤਾਲ ਵਿਚ ਭਰਤੀ ਕਰਵਾਉਣ ਤੋਂ ਬਾਅਦ ਡਾਕਟਰਾਂ ਨੇ ਉਸ ਦੇ ਠੀਕ ਹੋਣ ਦੀ ਆਸ ਛੱਡ ਦਿੱਤੀ ਸੀ। 
ਉਨ੍ਹਾਂ ਦਾ ਕਹਿਣਾ ਸੀ ਕਿ ਕੁਝ ਹੀ ਦਿਨਾਂ ਵਿਚ ਨੇਟੀ ਦੀ ਮੌਤ ਹੋ ਜਾਵੇਗੀ ਇਸ ਲਈ ਉਹ ਉਸ ਨੂੰ ਲੈ ਕੇ ਘਰ ਚਲੇ ਜਾਣ। ਨੇਟੀ ਦੀ ਮਾਂ 33 ਸਾਲਾ ਰੈਸ਼ਲ ਉਸ ਦੀ ਇਸ ਹਾਲਤ ਨੂੰ ਦੇਖ ਕੇ ਬਹੁਤ ਪਰੇਸ਼ਾਨ ਸਨ। ਡਾਕਟਰ ਦੇ ਜਵਾਬ ਦੇਣ ਤੋਂ ਬਾਅਦ ਉਹ ਕਿਸੇ ਤਰ੍ਹਾਂ ਆਪਣੀ ਬੇਟੀ ਨੂੰ ਬਚਾਉਣ ਦੀਆਂ ਤਰਕੀਬਾਂ ਲਗਾਉਂਦੀ ਰਹਿੰਦੀ। ਉਸ ਨੇ ਆਪਣੀ ਬੇਟੀ ਨੂੰ ਬਚਾਉਣ ਲਈ ਇੰਟਰਨੈੱਟ ‘ਤੇ ਘਰੇਲੂ ਨੁਸਖੇ ਤਲਾਸ਼ਣੇ ਸ਼ੁਰੂ ਕੀਤੇ ਤੇ ਕਈ ਮੈਗਜ਼ੀਨਾਂ ਅਤੇ ਜਰਨਲ ਵੀ ਪੜ੍ਹੇ। ਇਕ ਅਜਿਹੇ ਹੀ ਉਪਾਅ ਨੂੰ ਦੇਖ ਕੇ ਉਸ ਨੇ ਆਪਣੀ ਬੇਟੀ ਨੂੰ ਭੰਗ ਪਿਲਾ ਦਿੱਤੀ। ਜਿਸ ਭੰਗ ਨੂੰ ਪੀ ਕੇ ਲੋਕ ਨਸ਼ੇ ਵਿਚ ਚਲੇ ਜਾਂਦੇ ਹਨ, ਉਸ ਨੂੰ ਪੀ ਕੇ ਬੱਚੀ ਨੂੰ ਹੋਸ਼ ਆ ਗਿਆ। 
ਰੈਸ਼ਲ ਨੇ ਦੱਸਿਆ ਕਿ ਜਦੋਂ ਉਸ ਦੀ ਬੇਟੀ ਪੈਦਾ ਹੋਈ ਸੀ ਤਾਂ ਉਸ ਦੇ ਸਿਰ ਵਿਚ ਪਾਣੀ ਭਰਿਆ ਹੋਇਆ ਸੀ ਜਦੋਂ ਡਾਕਟਰਾਂ ਨੇ ਉਸ ਦਾ ਇਲਾਜ ਕੀਤਾ ਤਾਂ ਉਸ ਨੂੰ ਹੋਰ ਬੀਮਾਰੀਆਂ ਹੋ ਗਈਆਂ ਪਰ ਭੰਗ ਦਾ ਤੇਲ ਦੇਣ ਨਾਲ ਨੇਟੀ ਨੇ ਇੰਨੀਂ ਛੇਤੀ ਰਿਕਵਰ ਕੀਤਾ।

468 ad