ਭ੍ਰਿਸ਼ਟਾਚਾਰ ਅਤੇ ਵੰਸ਼ਵਾਦ ਦੇ ਖਾਤਮੇ ਲਈ ਰਾਹੁਲ ਦੀ ਹਾਰ ਜ਼ਰੂਰੀ : ਕੇਜਰੀਵਾਲ

ਭ੍ਰਿਸ਼ਟਾਚਾਰ ਅਤੇ ਵੰਸ਼ਵਾਦ ਦੇ ਖਾਤਮੇ ਲਈ ਰਾਹੁਲ ਦੀ ਹਾਰ ਜ਼ਰੂਰੀ : ਕੇਜਰੀਵਾਲ

ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਵੀਰਵਾਰ ਨੂੰ ਕਿਹਾ ਕਿ ਦੇਸ਼ ਤੋਂ ਭ੍ਰਿਸ਼ਟਾਚਾਰ ਅਤੇ ਵੰਸ਼ਵਾਦ ਖਤਮ ਕਰਨ ਲਈ ਅਮੇਠੀ ਤੋਂ ਕਾਂਗਰਸ ਉੱਪ ਪ੍ਰਧਾਨ ਅਤੇ ਉਮੀਦਵਾਰ ਰਾਹੁਲ ਗਾਂਧੀ ਦਾ ਹਾਰਨਾ ਜ਼ਰੂਰੀ ਹੈ। ਕੇਜਰੀਵਾਲ ਨੇ ਅਮੇਠੀ ਤੋਂ ਪਾਰਟੀ ਉਮੀਦਵਾਰ ਕੁਮਾਰ ਵਿਸ਼ਵਾਸ ਦੇ ਸਮਰਥਨ ਵਿਚ ਜਗਦੀਸ਼ਪੁਰ ਵਿਚ ਆਯੋਜਿਤ ਚੋਣ ਸਭਾ ਵਿਚ ਕਿਹਾ ਕਿ ਕਾਂਗਰਸ ਨੇ ਹਮੇਸ਼ਾ ਦੇਸ਼ ਨੂੰ ਲੁੱਟਿਆ ਹੈ। ਜਨਤਾ ਮਹਿੰਗਾਈ, ਭ੍ਰਿਸ਼ਟਾਚਾਰ ਅਤੇ ਮਾੜੇ ਸ਼ਾਸਨ ਤੋਂ ਦੁਖੀ ਹੈ।
ਉਨ੍ਹਾਂ ਨੇ ਕਿਹਾ ਕਿ ਦੇਸ਼ ਤੋਂ ਭ੍ਰਿਸ਼ਟਾਚਾਰ ਅਤੇ ਵੰਸ਼ਵਾਦ ਨੂੰ ਖਤਮ ਕਰਨ ਲਈ ਅਮੇਠੀ ਤੋਂ ਰਾਹੁਲ ਦਾ ਹਾਰਨਾ ਜ਼ਰੂਰੀ ਹੈ। ਇੱਥੋਂ ਨਿਕਲਣ ਵਾਲਾ ਸੰਦੇਸ਼ ਪੂਰੇ ਮੁਲਕ ਵਿਚ ਬਦਲਾਅ ਦੀ ਲਹਿਰ ਲਿਆਵੇਗਾ। ਕੇਜਰੀਵਾਲ ਨੇ ਦੋਸ਼ ਲਾਇਆ ਕਿ ਨਹਿਰੂ-ਗਾਂਧੀ ਪਰਿਵਾਰ ਨੇ ਅਮੇਠੀ ਨੂੰ ਆਪਣੀ ਜਾਗੀਰ ਸਮਝ ਕੇ ਰੱਖਿਆ ਹੈ। ਇਸ ਪਰਿਵਾਰ ਦੇ ਲੋਕਾਂ ਦੇ ਇਸ਼ਾਰੇ ‘ਤੇ ‘ਆਪ’ ਦੇ ਉਮੀਦਵਾਰ ਕੁਮਾਰ ਵਿਸ਼ਵਾਸ ‘ਤੇ ਜਾਨ ਤੋਂ ਮਾਰਨ ਦੀ ਨੀਅਤ ਨਾਲ ਹਮਲਾ ਕਰਾਇਆ ਗਿਆ। ਇਸ ਦਾ ਜਵਾਬ ਜਨਤਾ 7 ਮਈ ਨੂੰ ਵੋਟਾਂ ਪਾ ਕੇ ਦੇਵੇਗੀ।

468 ad