ਭੋਜਨ, ਮਕਾਨ ਵਰਗੀਆਂ ਲੋੜਾਂ ਤੇ ਖਰਚੇ ਦੇ ਮੁਕਾਬਲੇ ਟੈਕਸਾਂ ਤੇ ਵੱਧ ਖਰਚ

ਵੈਨਕੂਵਰ- ਹਾਲ ਹੀ ਵਿਚ ਆਏ ਇਕ ਅਧਿਐਨ ਮੁਤਾਬਕ ਕੈਨੇਡਾ ਦੇ ਜ਼ਿਆਦਾਤਰ ਲੋਕਾਂ ਨੂੰ ਆਪਣੇ ਲਈ ਭੋਜਨ ਅਤੇ ਮਕਾਨ ਤੋਂ ਜ਼ਿਆਦਾ ਟੈਕਸਾਂ ਤੇ ਖਰਚ ਕਰਨਾ ਪੈਂਦਾ ਹੈ। Police Chief2ਫਰਾਸ਼ਰ ਇੰਸਟੀਚਿਊਟ ਦੇ ਇਸ ਅਧਿਐਨ ਮੁਤਾਬਕ ਔਸਤਨ ਪਰਿਵਾਰਾਂ ਦੀ ਆਮਦਨ 77,381 ਡਾਲਰ ਦੇ ਕਰੀਬ ਹੈ ਅਤੇ ਉਹਨਾਂ ਨੂੰ 41æ8 ਫੀਸਦੀ ਹਿੱਸਾ ਟੈਕਸਾਂ ਵਜੋਂ ਉਤਾਰਨਾ ਪੈਂਦਾ ਹੈ, ਜਦਕਿ ਭੋਜਨ ਅਤੇ ਕੱਪੜਿਆਂ ਵਰਗੀਆਂ ਜ਼ਰੂਰਤਾਂ ਤੇ ਉਹਨਾਂ ਦਾ ਖਰਚ 36æ1 ਫੀਸਦੀ ਦੇ ਕਰੀਬ ਹੀ ਹੈ। ਇਹ ਅੰਕੜੇ ਸਾਲ 2013 ਦੇ ਹਨ। ਇਸ ਦੀ ਤੁਲਨਾ ਜੇਕਰ 1961 ਦੇ ਅੰਕੜਿਆਂ ਨਾਲ ਕੀਤੀ ਜਾਵੇ ਤਾਂ ਉਸ ਵਕਤ ਔਸਤਨ ਪਰਿਵਾਰਾਂ ਦੀ ਆਮਦਨ 5 ਹਜ਼ਾਰ ਡਾਲਰ ਦੇ ਕਰੀਬ ਸੀ ਅਤੇ ਆਪਣੀ ਆਮਦਨ ਦਾ 56æ5 ਫੀਸਦੀ ਹਿੱਸਾ ਲੋਕੀ ਭੋਜਨ, ਕੱਪੜੇ ਅਤੇ ਮਕਾਨ ਤੇ ਖਰਚ ਕਰਦੇ ਸਨ ਅਤੇ 1675 ਡਾਲਰ ਯਾਨਿ 33æ5 ਫੀਸਦੀ ਟੈਕਸਾਂ ਦੇ ਰੂਪ ਵਿਚ ਅਦਾ ਕੀਤਾ ਜਾਂਦਾ ਸੀ।
ਅਧਿਐਨ ਮੁਤਾਬਕ ਟੈਕਸਾਂ ਦਾ ਖਰਚਾ ਸਿੱਧੇ ਅਤੇ ਅਸਿੱਧੇ ਟੈਕਸਾਂ ਦੇ ਰੂਪ ਵਿਚ ਜਾਂਦਾ ਹੈ। ਇਹਨਾਂ ਵਿਚ ਫੈਡਰਲ, ਸੂਬਾਈ ਅਤੇ ਲੋਕਲ ਸਰਕਾਰਾਂ ਦੇ ਟੈਕਸ ਸ਼ਾਮਲ ਹਨ। ਟੈਕਸਾਂ ਵਿਚ ਜ਼ਿਆਦਾਤਰ ਇਨਕਮ ਟੈਕਸ, ਪੇਰੋਲ ਟੈਕਸ, ਹੈਲਥ ਟੈਕਸ, ਸੇਲਜ਼ ਟੈਕਸ, ਪ੍ਰਾਪਰਟੀ ਟੈਕਸ, ਫਿਊਲ ਟੈਕਸ, ਵਹੀਕਲ ਟੈਕਸ, ਇੰਪੋਰਟ ਟੈਕਸ, ਅਲਕੋਹਲ ਅਤੇ ਤੰਬਾਕੂ ਤੇ ਟੈਕਸ ਆਦਿ ਸ਼ਾਮਲ ਹਨ।
ਇਸ ਅਧਿਐਨ ਮੁਤਾਬਕ 1961 ਤੋਂ ਹੁਣ ਤੱਕ ਟੈਕਸਾਂ ਵਿਚ ਲਗਾਤਾਰ ਵਾਧਾ ਹੋਇਆ ਹੈ, ਜਿਸ ਕਰਕੇ ਮਕਾਨ, ਕੱਪੜੇ ਅਤੇ ਹੋਰ ਜ਼ਰੂਰਤਾਂ ਤੇ ਖਰਚਾ ਲੋਕਾਂ ਨੂੰ ਘਟਾਉਣਾ ਪਿਆ ਹੈ।

468 ad