ਭੂਚਾਲ ਨਾਲ ਮਰਨ ਵਾਲਿਆਂ ਦੀ ਗਿਣਤੀ 400 ਤੱਕ ਪੁਜੀ

ਬੀਜਿੰਗ— ਚੀਨ ‘ਚ ਪਿਛਲੇ 100 ਸਾਲਾਂ ਦੇ ਇਤਿਹਾਸ ‘ਚ ਪਹਿਲੀ ਵਾਰ ਭਿਆਨਕ ਤਬਾਹੀ ਮਚਾਉਣ ਵਾਲੇ ਭੂਚਾਲ ‘ਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ ਕਰੀਬ 400 ਤੱਕ Chinaਪਹੁੰਚ ਗਈ ਹੈ ਅਤੇ ਭੂਚਾਲ ਨਾਲ ਬਰਬਾਦ ਹੋਏ ਯੁਨਾਨ ਪ੍ਰਾਂਤ ‘ਚ ਹਜ਼ਾਰਾਂ ਸੈਨਿਕਾਂ, ਪੁਲਸ ਅਤੇ ਬਚਾਅ ਕਰਮਚਾਰੀਆਂ ਨੂੰ ਜ਼ਿੰਦਾ ਬਚੇ ਲੋਕਾਂ ਨੂੰ ਛੇਤੀ ਕੱਢਣ ਲਈ ਤਾਇਨਾਤ ਕੀਤਾ ਗਿਆ ਹੈ। ਕੱਲ ਆਏ ਭੂਚਾਲ ‘ਚ ਮਰਨ ਵਾਲਿਆਂ ਦੀ ਗਿਣਤੀ 398 ਹੋ ਗਈ ਹੈ ਅਤੇ ਕਈ ਲੋਕ ਅਜੇ ਵੀ ਲਾਪਤਾ ਹਨ। ਪ੍ਰਸ਼ਾਸਨ ਨੇ ਮਲਬੇ ਦੇ ਪਹਾੜ ਦੇ ਹੇਠਾਂ ਦੱਬੇ ਜ਼ਿੰਦਾ ਲੋਕਾਂ ਨੂੰ ਲੱਭਣ ਲਈ 11 ਹਜ਼ਾਰ ਪੁਲਸ ਕਰਮਚਾਰੀਆਂ ਅਤੇ ਬਚਾਅ ਕਰਮਚਾਰੀਆਂ, 7 ਹਜ਼ਾਰ ਤੋਂ ਜ਼ਿਆਦਾ ਸੈਨਿਕਾਂ ਨੂੰ ਇਲਾਕੇ ‘ਚ ਭੇਜਿਆ ਹੈ। ਇਸ਼ ਪਹਾੜੀ ਇਲਾਕੇ ‘ਚ ਬਚਾਅ ਕਰਮਚਾਰੀ ਜ਼ਿੰਦਾ ਬਚੇ ਲੋਕਾਂ ਦੀ ਭਾਲ ‘ਚ ਜੁਟੇ ਹਨ। ਇਲਾਕੇ ‘ਚ ਜ਼ਰੂਰੀ ਸਾਮੱਗਰੀ ਅਤੇ ਜ਼ਖਮੀਆਂ ਨੂੰ ਹਸਪਤਾਲ ਲਿਜਾਉਣ ਲਈ 8 ਜਹਾਜ਼ ਅਤੇ 7 ਹੈਲੀਕਾਪਟਰਾਂ ਨੂੰ ਭੇਜਿਆ ਗਿਆ ਹੈ।

468 ad