ਭਿੰਡਰਾਂਵਾਲਾ ਫ਼ੈਡਰੇਸ਼ਨ ਦੇ ਭਾੲੀ ਰਣਜੀਤ ਸਿੰਘ ਨੇ ਪੁਲਿਸ ਪ੍ਰਸ਼ਾਸਨ ਨੂੰ ਸੁਣਾੲੀਆਂ ਖਰੀਆਂ-ਖਰੀਆਂ

1ਅਲੀਪੁਰ , 16 ਮਈ ( ਪੀਡੀ ਬੇਉਰੋ ) ਪੰਜਾਬ ਜਿਸ ਨੂੰ ਕਿਸੇ ਵੇਲੇ ਪੰਜ ਦਰਿਆਵਾਂ ਦੀ ਪਵਿੱਤਰ ਧਰਤੀ ਕਿਹਾ ਜਾਂਦਾ ਸੀ, ਪਹਿਲਾਂ ਤਾਂ ੳੁਸ ਨੂੰ 47 ਚ ਗਾਂਧੀ ਅਤੇ ਨਹਿਰੂ ਪਰਿਵਾਰ ਨੇ ਸਿੱਖਾਂ ਨੂੰ ਵੱਧ ਅਧਿਕਾਰਾਂ ਦਾ ਭਰੋਸਾ ਦੇ ਕੇ ਦੋ ਹਿੱਸਿਆਂ ਚ ਵੰਡਵਾ ਦਿੱਤਾ ਅਤੇ ਫੇਰ 84 ਤੋਂ ਬਾਅਦ ਸਿੱਖ ਨੌਜਵਾਨੀ ਨੂੰ ਮਾਰ ਮੁਕਾੳੁਣ ਲੲੀ ੲਿਥੇ ਕੇਂਦਰ ਅਤੇ ਸੂਬਾ ਸਰਕਾਰਾਂ ਨੇ ਸ਼ਰਾਬਾਂ ਨਸ਼ਿਆਂ ਦਾ ਦਰਿਆ ਚਲਾ ਦਿੱਤਾ। ਜਿਸ ਵਿੱਚ ਹਰ ਰੋਜ ਪੰਜਾਬ ਦੇ ਨੌਜਵਾਨ ਨਸ਼ੇ ਕਰਕੇ ਡੁੱਬਦੇ ਹੋੲੇ ਬੁਰੀ ਤਰ੍ਹਾ ਮਰ ਰਹੇ ਹਨ। ੲਿਹਨਾਂ ਵਿਚਾਰਾਂ ਦਾ ਪ੍ਰਗਟਾਵਾ ਸਟੇਜ ਤੇ ਸੰਗਤਾਂ ਨੂੰ ਸੰਬੋਧਨ ਕਰਦੇ ਹੋੲੇ ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ ਦੇ ਸੀਨੀਅਰ ਮੀਤ ਪ੍ਰਧਾਨ ਭਾੲੀ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਪਿੰਡ ਅਲੀਪੁਰ ਦੇ ਗੁਰਦੁਆਰਾ ਸਾਹਿਬ ਚ ਕਰਵਾੲੇ ਗੲੇ ਸੈਮੀਨਾਰ ਚ ਕੀਤਾ। ੳੁਹਨਾਂ ਕਿਹਾ ਕਿ ਜੋ ਮੈਨੂੰ ਅੱਜ ਦੇ ਨਸ਼ੇ ਰੋਕੂ ਸੈਮੀਨਾਰ ਚ ਵਿਸ਼ਾ ਦਿੱਤਾ ਗਿਆ ਹੈ ਕਿ ਪੰਜਾਬ ਚ ਵੱਧ ਰਹੇ ਨਸ਼ਿਆਂ ਦੇ ਧੰਦਿਆਂ ਦਾ ਜਿੰਮੇਵਾਰ ਕੌਣ ਹੈ ? ਸਟੇਜ ਤੇ ਬੋਲਦਿਆਂ ਭਾੲੀ ਰਣਜੀਤ ਸਿੰਘ ਨੇ ਕਿਹਾ ਕਿ ਆ ਜੋ ਪੁਲਿਸ ਮੁਲਾਜਮ ਦੇ ਖਾਕੀ ਵਰਦੀ ਵਾਲੇ ਅਫ਼ਸਰ ਬੈਠੇ ਹੋੲੇ ਹਨ, ੲਿਹ ਲੋਕ ਸਭ ਤੋਂ ਵੱਡੇ ਜਿੰਮੇਵਾਰ ਹਨ। ੳੁਹਨਾਂ ਕਿਹਾ ਕਿ ਨਸ਼ੇ ਕੋੲੀ ਹਵਾ ਚੋਂ ੳੁਡ ਕੇ ਨਹੀਂ ਆੳੁਂਦੇ ਅਤੇ ਨਾ ਹੀ ਨਲਕੇ ਟੂਟੀਆਂ ਚੋਂ ਆੳੁਂਦੇ ਹਨ। ੲਿਹ ਨਸ਼ੇ ਸ਼ਰਾਬਾਂ, ਤੰਬਾਕੂ, ਅਫੀਮ, ਭੰਗ, ਜਰਦਾ, ਸਮੈਕ, ਚਿੱਟਾ ਆਦਿ ਜੋ ਵੇਚਿਆ ਜਾ ਰਿਹਾ ਹੈ, ੲਿਹ ਸਾਰਾ ਕੁੱਝ ਸਰਕਾਰ ਦੀ ਰਲੀ ਮਿਲੀ ਭੁਗਤ ਨਾਲ ਪੰਜਾਬ ਦੀ ਤਬਾਹੀ ਦਾ ਧੰਦਾ ਚਲ ਰਿਹਾ ਹੈ। ਭਾੲੀ ਰਣਜੀਤ ਸਿੰਘ ਨੇ ਕਿਹਾ ਕਿ ੲਿੱਕ ਪਾਸੇ ਤਾਂ ਪੰਜਾਬ ਪੁਲਿਸ ਅਤੇ ਪ੍ਰਸ਼ਾਸਨ ਸਮੇਤ ੲਿਥੇ ਸੈਮੀਨਾਰ ਚ ਬੈਠੇ ਹੋੲੇ ਸਰਕਾਰੀ ਮੁਲਾਜਮ ਹੋਕਾ ਦਿੰਦੇ ਹਨ ਕਿ ਨਸ਼ਾ ਮੁਕਤ ਪੰਜਾਬ। ਪਰ ੲਿਹ ਲੋਕ ਤਾਂ ਆਪ ਹਰ ਰੋਜ ਸ਼ਰਾਬ ਨਾਲ ਟੱਲੀ ਹੋ ਕੇ ਥਾਣਿਆਂ ਚ ਬੈਠੇ ਹੁੰਦੇ ਹਨ, ਸ਼ਰਾਬਾਂ ਪੀ ਕੇ ਡਿੳੂਟੀਆਂ ਕਰਦੇ ਹਨ ਅਤੇ ੲਿਹਨਾਂ ਦੇ ਸੀਨੀਅਰ ਅਫ਼ਸਰ ਦੀਵਾਲੀ, ਲੋਹੜੀ ਆਦਿ ਤਿੳੁਹਾਰਾਂ ਤੇ ੲਿੱਕ ਦੂਜੇ ਨੂੰ ਸ਼ਰਾਬਾਂ ਦੀਆਂ ਪੇਟੀਆਂ ਵਧਾੲੀ ਦੇ ਤੌਰ ਤੇ ਦਿੰਦੇ ਹਨ। ੲਿਹ ਖਾਕੀ ਵਰਦੀ ਵਾਲੇ ਪੰਜਾਬ ਨੂੰ ਕਿਸ ਤਰ੍ਹਾਂ ਨਸ਼ਾ ਮੁਕਤ ਕਰ ਦੇਣਗੇ। ੳੁਹਨਾਂ ਕਿਹਾ ਕਿ ਕੇਂਦਰ ਅਤੇ ਸੂਬਾ ਸਰਕਾਰਾਂ ਦੇ ਸਿਆਸਤਦਾਨ, ਰਾਜਨੀਤਿਕ ਨੇਤਾ, ਬਾਦਲ ਅਤੇ ਮਜੀਠੀਆ ਪਰਿਵਾਰ, ਅਖੌਤੀ ਡੇਰੇਦਾਰ, ਐੱਮ ਪੀ, ਐੱਮ ਐੱਲ ੲੇ, ਕੌਂਸਲਰ, ਪੁਲਿਸ ਅਫ਼ਸਰ ਮੁਲਾਜਮ ਆਦਿ ੲਿਹ ਸਾਰੇ ਲੋਕ ਨਸ਼ੇ ਵੇਚਣ ਵਾਲੇ ਸੌਦਾਗਰਾਂ ਦੇ ਭਾੲੀਵਾਲ ਹਨ ਅਤੇ ੳੁਹਨਾਂ ਨੂੰ ਅੰਦਰੋ ਅੰਦਰੀ ਪੂਰੀ ਹਿਮਾੲਿਤ ਕਰਦੇ ਹਨ। ਭਾੲੀ ਰਣਜੀਤ ਸਿੰਘ ਨੇ ਸੈਮੀਨਾਰ ਚ ਬੈਠੇ ਹੋੲੇ ਪੁਲਿਸ ਮੁਲਾਜਮਾਂ ਵੱਲ ਹੱਥ ਕਰਦੇ ਹੋੲੇ ਕਿਹਾ ਕਿ ਜੇਕਰ ਕੋੲੀ ਪੰਥਕ ਸੋਚ ਵਾਲਾ ਨੌਜਵਾਨ ਬਾਦਲ ਪਰਿਵਾਰ ਦੇ ਵਿਰੁੱਧ ਜਾਂ ਸ਼ਿਵ ਸੈਨਾ ਵਿਰੁੱਧ ਸੋਸ਼ਲ ਸਾੲਿਟਾਂ ਤੇ ਕੁਮੈਂਟ ਵੀ ਕਰ ਦੇਵੇ ਤਾਂ ੳੁਸ ਨੂੰ ਤਾਂ ਤੁਸੀ ਬਹੁਤ ਵੱਡਾ ਦੋਸ਼ੀ ਮੰਨ ਕੇ ਦਸ ਮਿੰਟਾਂ ਚ ਗ੍ਰਿਫਤਾਰ ਕਰ ਲੈਂਦੇ ਹੋ ਕਿ ਤੁਸੀਂ ਕਦੇ ਨਸ਼ਾ ਵੇਚਣ ਵਾਲਿਆਂ ਨੂੰ ਵੀ ੲਿਸ ਤਰ੍ਹਾਂ ਗ੍ਰਿਫਤਾਰ ਕਰਦੇ ਹੋ। ੳੁਹਨਾਂ ਕਿਹਾ ਕਿ ਪੰਜਾਬ ਚ ਸੈਂਕੜੇ ਸ਼ਰਾਬ ਦੀਆਂ ਫੈਕਟਰੀਆਂ, ਹਜਾਰਾਂ ਤੰਬਾਕੂ ਦੇ ਖੋਖੇ, ਸਰਕਾਰੀ ਮਨਜੂਰਸ਼ੁਦਾ ਨਸ਼ਿਆਂ ਦੇ ਅਹਾਤਿਆਂ ਨੂੰ ਤੁਸੀਂ ਤਾਂ ਕਦੇ ਬੰਦ ਨਹੀਂ ਕਰਵਾੲਿਆ ਅਤੇ ਹਰੇਕ ਮੁਹੱਲੇ ਚ ਚਰਸ ਅਫੀਮ ਤੰਬਾਕੂ ਵੇਚਣ ਵਾਲਿਆਂ ਨੂੰ ਤੁਹਾਡੀ ਸ਼ੈਅ ਹੈ। ੳੁਹਨਾਂ ਕਿਹਾ ਕਿ ਸਰਕਾਰਾਂ ਚਾਹੁਣ ਤਾਂ ੲਿੱਕ ਦਿਨ ਵਿੱਚ ਨਸ਼ਾ ਬੰਦ ਕਰ ਸਕਦੀਆਂ ਹਨ, ਪਰ ੲਿਹਨਾਂ ਲੋਕਾਂ ਨੇ ਤਾਂ ਨਸ਼ੇ ਸ਼ਰਾਬਾਂ ਦਾ ਲਾਲਚ ਦੇ ਕੇ ਪੰਜਾਬ ਵਾਸੀਆਂ ਤੋ ਵੋਟਾਂ ਬਟੋਰਨੀਆਂ ਹਨ ਅਤੇ ਨਸ਼ੇ ਵੇਚ ਕੇ ਹੀ ੲਿਹਨਾਂ ਨੇ ਕਾਲਾ ਧਨ ੲਿਕੱਠਾ ਕਰਨਾ ਹੈ। ੳੁਹਨਾਂ ਕਿਹਾ ਕਿ ਜੇਕਰ ਯੂ ਪੀ ਬਿਹਾਰ ਵਰਗੀਆਂ ਸਟੇਟਾਂ ਚ ਨਸ਼ਾ ਸਰਕਾਰੀ ਤੌਰ ਤੇ ਬੰਦ ਕਰਵਾੲਿਆ ਜਾ ਸਕਦਾ ਹੈ ਤਾਂ ਫਿਰ ਪੰਜਾਬ ਚ ਕਿੳੁਂ ਨਹੀਂ। ਭਾੲੀ ਰਣਜੀਤ ਸਿੰਘ ਨੇ ਕਿਹਾ ਕਿ ਅਸੀਂ ਚੰਗੀ ਤਰ੍ਹਾਂ ਜਾਣਦੇ ਹਾਂ ਕਿ ਸਾਨੂੰ ਖਤਮ ਕਰਨ ਲੲੀ ਕਿ ਚਾਲਾਂ ਖੇਡੀਆਂ ਜਾ ਰਹੀਆਂ ਹਨ। ਪਰ ਅਸੀਂ ਕਦੇ ਵੀ ੲਿਹਨਾਂ ਦੀਆਂ ਚਾਲਾਂ ਨੂੰ ਸਫ਼ਲ ਨਹੀਂ ਹੋਣ ਦਿਆਂਗੇ। ੳੁਹਨਾਂ ਕਿਹਾ ਕਿ ਨੌਜਵਾਨੋ ਤੁਸੀਂ ਆਪਣੀ ਚੰਗੀ ਸਿਹਤ ਬਣਾਓ, ਚੰਗੀ ਪੜ੍ਹਾੲੀ ਕਰੋ ਅਤੇ ਧਰਮ ਵਿੱਚ ਪ੍ਰਪੱਕ ਰਹੋ। ਸੈਮੀਨਾਰ ਦੀ ਸਮਾਪਤੀ ਤੇ ਪ੍ਰਬੰਧਕਾਂ ਅਤੇ ਮਹਾਂਪੁਰਖ ਬਾਬਾ ਵੀਰ ਮਨਪ੍ਰੀਤ ਸਿੰਘ ਅਲੀਪੁਰ ਖ਼ਾਲਸਾ ਨੇ ਭਾੲੀ ਰਣਜੀਤ ਸਿੰਘ ਨੂੰ ਸਿਰੋਪਾ, ਲੋੲੀ ਅਤੇ ਮਾਟੋ ਨਾਲ ਸਨਮਾਨਿਤ ਵੀ ਕੀਤਾ। ੲਿਸ ਮੌਕੇ ਬਾਬਾ ਵੀਰ ਮਨਪ੍ਰੀਤ ਸਿੰਘ ਖ਼ਾਲਸਾ ਅਲੀਪੁਰ ਵਾਲੇ, ਬਾਬਾ ਨਿਰਮਲ ਸਿੰਘ ਸ਼ੇਰਪੁਰ ਵਾਲੇ, ਸਰਪੰਚ ਗੁਰਮੀਤ ਸਿੰਘ ਮਾਹਲਪੁਰ ਵਾਲੇ, ਮਾਸਟਰ ਦੀਵਾਨ ਸਿੰਘ, ਗਿਆਨੀ ਸਿਮਰਨਜੀਤ ਸਿੰਘ ਮਾਨ, ਭਾੲੀ ਸਿਮਰਜੀਤ ਸਿੰਘ ਲੁਧਿਆਣਾ, ਭਾੲੀ ਹਰਪ੍ਰੀਤ ਸਿੰਘ ਬੰਟੀ ਆਦਿ ਨੇ ਵਿਚਾਰਾਂ ਦੀ ਸਾਂਝ ਪਾੲੀ।

468 ad

Submit a Comment

Your email address will not be published. Required fields are marked *