ਭਾਵਨਾਤਮਕ ਮੁੱਦੇ ਚੁੱਕ ਕੇ ਵਿਕਾਸ ਤੋਂ ਧਿਆਨ ਭਟਕਾ ਰਹੇ ਨੇ ਬਾਦਲ : ਬਾਜਵਾ

ਭਾਵਨਾਤਮਕ ਮੁੱਦੇ ਚੁੱਕ ਕੇ ਵਿਕਾਸ ਤੋਂ ਧਿਆਨ ਭਟਕਾ ਰਹੇ ਨੇ ਬਾਦਲ : ਬਾਜਵਾ

ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਭਾਵਨਾਤਮਕ ਮੁੱਦੇ ਚੁੱਕ ਕੇ ਆਪਣੇ ਵਿਕਾਸ ਏਜੰਡੇ ਦੀ ਅਸਫਲਤਾ ਤੋਂ ਲੋਕਾਂ ਦਾ ਧਿਆਨ ਭਟਕਾ ਰਹੇ ਹਨ, ਜੋ ਨਿੰਦਣਯੋਗ ਹੈ। ਉਨ੍ਹਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਚੋਣਾਂ ਦੌਰਾਨ ਨਸ਼ੇ ਵੰਡਣ ਖਿਲਾਫ ਹੁਕਮਨਾਮਾ ਜਾਰੀ ਕਰਨ ਦੀ ਅਪੀਲ ਕੀਤੀ ਹੈ।
ਉਨ੍ਹਾਂ ਕਿਹਾ ਕਿ ਇਸ ਹਲਕੇ ਨੂੰ 7 ਸਾਲਾਂ ਤੋਂ ਵੀ. ਆਈ. ਪੀ. ਦਰਜਾ ਪ੍ਰਾਪਤ ਹੈ, ਜਿਥੋਂ ਹਰਸਿਮਰਤ ਦੂਜੀ ਵਾਰ ਸੰਸਦ ਮੈਂਬਰ ਬਣੇ ਹਨ ਅਤੇ ਸੂਬੇ ਦੇ ਸਾਰੇ ਸਾਧਨਾਂ ਨੂੰ ਇਸ ਖੇਤਰ ਵੱਲ ਮੋੜ ਦਿੱਤਾ ਗਿਆ ਹੈ ਪਰ ਸਾਰੇ ਸਾਧਨ ਇਥੇ ਲਗਾਏ ਜਾਣ ਦੇ ਬਾਵਜੂਦ ਤਲਵੰਡੀ ਸਾਬੋ ਦਾ ਪੱਛੜਿਆਪਣ ਜਾਰੀ ਹੈ, ਜਿਥੇ ਨਾ ਸੰਪਰਕ ਸੜਕਾਂ ਹਨ ਅਤੇ ਨਾ ਹੀ ਪਿੰਡਾਂ ‘ਚ ਮੁੱਢਲੀਆਂ ਸਹੂਲਤਾਂ। 
ਉਨ੍ਹਾਂ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਰਗੇ ਭਾਵਨਾਤਮਕ ਮੁੱਦੇ ਚੁੱਕਣ ਦੀ ਕੋਸ਼ਿਸ਼ ਕਰਨ ਵਾਲੇ ਮੁੱਖ ਮੰਤਰੀ ਦੀ ਨਿੰਦਾ ਕੀਤੀ। ਉਨ੍ਹਾਂ ਕਿਹਾ ਕਿ ਹਰਿਆਣਾ ਦੇ ਹਾਲਾਤ ਬਾਦਲ ਵਲੋਂ ਸਾਲਾਂ ਤੋਂ ਸਿੱਖਾਂ ਦੀਆਂ ਉੱਚ ਸੰਸਥਾਵਾਂ ਦੀ ਉਲੰਘਣਾ ਕਰ ਕੇ ਸਿੱਖਾਂ ਦੇ ਸਭ ਤੋਂ ਤਾਕਤਵਰ ਆਗੂ ਬਣਨ ਦਾ ਨਤੀਜਾ ਹਨ। ਉਨ੍ਹਾਂ ਹਾਲ ਹੀ ਵਿਚ ਗੁਰੂ ਗੋਬਿੰਦ ਸਿੰਘ ਰਿਫਾਈਨਰੀ ਦੇ ਨਾਲ ਲੱਗਦੇ ਪਿੰਡ ਕਣਕਵਾਲ ਨੂੰ ਹੋਰ ਕਿਤੇ ਵਸਾਉਣ ਸੰਬੰਧੀ ਕੀਤੇ ਗਏ ਐਲਾਨ ਨੂੰ ਪੂਰਾ ਕਰਨ ‘ਚ ਅਸਫਲ ਰਹੀ ਸੂਬਾ ਸਰਕਾਰ ‘ਤੇ ਨਿਸ਼ਾਨਾ ਵਿੰਨ੍ਹਿਆ ਅਤੇ ਕਿਹਾ ਕਿ ਇਹ ਬਹੁਤ ਗੰਭੀਰ ਮੁੱਦਾ ਹੈ ਤੇ ਇਸ ਨੂੰ ਪ੍ਰਮੁੱਖਤਾ ਦਿੱਤੀ ਜਾਣੀ ਚਾਹੀਦੀ ਹੈ।

468 ad