ਭਾਰਤ ਰੋਜ਼ਗਾਰ ਦੇ ਮੌਕਿਆਂ ਪ੍ਰਤੀ ਆਸਵੰਦ

(PNG Image, 250 × 250 pixels)ਬੰਗਲੌਰ – ਵਿਸ਼ਵ ਆਰਥਿਕ ਮੰਦੀ ਕਾਰਨ ਜਿਥੇ ਇਕ ਪਾਸੇ ਪੂਰੀ ਦੁਨੀਆ ‘ਚ ਰੋਜ਼ਗਾਰ ਦੇ ਮੌਕੇ ਘਟੇ ਹਨ ਉਥੇ ਭਾਰਤ ਨੂੰ ਹੁਣ ਵੀ ਨੌਕਰੀਆਂ ਦਾ ਵੱਡਾ ਬਾਜ਼ਾਰ  ਮੰਨਿਆ ਜਾ ਰਿਹਾ ਹੈ। ਖਪਤਕਾਰ ਭਰੋਸੇ ‘ਤੇ ਮਾਸਟਰ ਕਾਰਡ ਦੇ ਤਾਜ਼ਾ ਸੂਚਕ ਅੰਕ ਅਨੁਸਾਰ ਭਾਰਤੀ ਆਪਣੇ ਦੇਸ਼ ‘ਚ ਅਗਲੇ 6 ਮਹੀਨਿਆਂ ‘ਚ ਨੌਕਰੀਆਂ ਦੀਆਂ ਸੰਭਾਵਨਾਵਾਂ ਪ੍ਰਤੀ ਬੇਹੱਦ ਆਸਵੰਦ ਹਨ। ਇਸ ਨਾਲ ਭਾਰਤ ਦਾ ਨਾਂ ਏਸ਼ੀਆ ਪ੍ਰਸ਼ਾਂਤ ਖੇਤਰ ਦੇ ਬਾਜ਼ਾਰ ਦੇ ਟਾਪ 3 ਦੇਸ਼ਾਂ ‘ਚ ਸ਼ਾਮਿਲ ਹੋ ਗਿਆ। ਇਸ ਸੂਚੀ ‘ਚ ਸਭ ਤੋਂ ਉੱਪਰ ਮਿਆਂਮਾਰ ਹੈ ਜਿਥੋਂ ਦੇ ਲੋਕਾਂ ਨੇ ਰੋਜ਼ਗਾਰ ਦੇ ਮੌਕਿਆਂ ਦੇ ਮਾਮਲੇ ‘ਚ ਆਪਣੇ ਦੇਸ਼ ਨੂੰ 96.8 ਅੰਕ ਦਿੱਤੇ। ਇੰਡੋਨੇਸ਼ੀਆ 86.3 ਅੰਕਾਂ ਨਾਲ ਦੂਜੇ ਅਤੇ ਭਾਰਤ 80.6 ਅੰਕਾਂ ਨਾਲ ਤੀਜੇ ਸਥਾਨ ‘ਤੇ ਰਿਹਾ। ਸਰਵੇ ‘ਚ ਸ਼ਾਮਿਲ 30 ਸਾਲ ਤੋਂ ਘੱਟ ਉਮਰ ਦੇ ਲੋਕ ਇਸ ਤੋਂ ਵਧ ਉਮਰ ਦੇ ਲੋਕਾਂ ਤੋਂ ਨੌਕਰੀਆਂ ਪ੍ਰਤੀ ਜ਼ਿਆਦਾ ਆਸਵੰਦ ਦਿਖੇ। ਔਰਤਾਂ ਨੂੰ ਮਰਦਾਂ ਦੇ ਮੁਕਾਬਲੇ ਰੋਜ਼ਗਾਰ ਦੀ ਸੰਭਾਵਨਾ ਜ਼ਿਆਦਾ ਨਜ਼ਰ ਆਈ। ਇਸ ‘ਚ 27 ਦੇਸ਼ਾਂ ਦੇ 18 ਤੋਂ 64 ਸਾਲ  ਉਮਰ ਵਰਗ ਦੇ ਮੁਕਾਬਲੇਬਾਜ਼ ਸ਼ਾਮਿਲ ਸਨ।

468 ad

Submit a Comment

Your email address will not be published. Required fields are marked *