ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖਿਲਾਫ ਲੰਡਨ ਵਿੱਚ ਵਿਰੋਧ ਅਤੇ ਰੋਸ ਪ੍ਰਦਰਸ਼ਨ 18 ਐਪਰੈਲ ਨੂੰ


” ਘੱਟ ਗਿਣਤੀਆਂ ਹਿੰਦੂਤਵੀ ਮੋਦੀ ਖਿਲਾਫ” ਦੇ ਬੈਨਰ ਹੇਠ ਹੋਵੇਗਾ ਜਬਰਦਤ ਵਿਰੋਧ ਪ੍ਰਦਰਸ਼ਨ ”

ਲੰਡਨ- ਭਾਰਤ ਦੇ ਹਿੰਦੂਤਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਲੇ ਮਹੀਨੇ ਇੰਗਲੈਂਡ ਫੇਰੀ ਦੌਰਾਨ ਉਸਦਾ ਵੱਡੀ ਪੱਧਰ ਤੇ ਵਿਰੋਧ ਕਰਨ ਲਈ ਸਰਗਰਮੀਆਂ ਅਰੰਭ ਹੋ ਚੁੱਕੀਆਂ ਹਨ ।ਸਿੱਖ ਜਥੇਬੰਦੀਆਂ ਵਲੋਂ ਵੱਖ ਵੱਖ ਘੱਟ ਗਿਣਤੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗਾਂ ਦਾ ਸਿਲਸਲਾ ਅਰੰਭ ਕਰ ਦਿੱਤਾ ਗਿਆ ਹੈ ।ਇਸ ਸਬੰਧੀ ਗੁਰਦਵਾਰਾ ਸਿੰਘ ਸਭਾ ਸਲੋਹ ਵਿਖੇ ਅਜਾਦ ਸਿੱਖ ਰਾਜ ਖਾਲਿਸਤਾਨ ਦੇ ਕੌਮੀ ਨਿਸ਼ਾਨੇ ਨੂੰ ਸਮਰਪਤਿ ਅਤੇ ਯਤਨਸ਼ੀਲ ਸਿੱਖ ਜਥੇਬੰਦੀਆਂ ਦੇ ਸਾਝੇ ਸੰਗਠਨ ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂ,ਕੇ ਦੇ ਸੱਦੇ ਤੇ ਕਸ਼ਮੀਰ ਦੀ ਅਜ਼ਾਦੀ ਲਈ ਸੰਘਰਸ਼ ਕਰਨ ਵਾਲੀਆਂ ਜਥੇਬੰਦੀਆਂ ਨਾਲ ਵਿਸ਼ੇਸ਼ ਪਲੇਠੀ ਮੀਟਿੰਗ ਕੀਤੀ ਗਈ ਜਿਸ ਵਿੱਚ ਹੋਰਨਾਂ ਤੋਂ ਇਲਾਵਾ ਭਾਈ ਅਮਰੀਕ ਸਿੰਘ ਗਿੱਲ ਸਿੱਖ ਫੈਡਰੇਸ਼ਨ ਯੂ,ਕੇ, ਭਾਈ ਜੋਗਾ ਸਿੰਘ ਬੱਬਰ ਸਿੱਖ ਆਰਗੇਨਾਈਜੇਸ਼ਨਜ਼ ਯੂ,ਕੇ ,ਭਾਈ ਲਵਸ਼ਿੰਦਰ ਸਿੰਘ ਡੱਲੇਵਾਲ ਯੁਨਾਈਟਿਡ ਖਾਲਸਾ ਦਲ ਯੂ,ਕੇ ,ਭਾਈ ਜਗਵਿੰਦਰ ਸਿੰਘ ਸ੍ਰæੋਮਣੀ ਅਕਾਲੀ ਦਲ ਅੰਮ੍ਰਿਤਸਰ ਯੂ,ਕੇ ,ਭਾਈ ਰਣਜੀਤ ਸਿੰਘ ਸਰਾਏ ਕੌਂਸਲ ਆਫ ਖਾਲਿਸਤਾਨ , ਲਾਰਡ ਨਜ਼ੀਰ ਅਹਿਮਦ ਸਮੇਤ ਕਸ਼ਮੀਰੀ ਜਥੇਬੰਦੀਆਂ ਦੇ ਤਿੰਨ ਦਰਜਨ ਤੋਂ ਜਿਆਦਾ ਪ੍ਰਤੀਨਿਧ ਸ਼ਾਮਲ ਹੋਏ ।ਦਲਿਤਾਂ ,ਬੋਧੀਆਂ ਅਤੇ ਈਸਾਈਆਂ ਦੀਆਂ ਜਥੇਬੰਦੀਆਂ ਨਾਲ ਅਗਲੇਰੇ ਦਿਨਾਂ ਵਿੱਚ ਮੀਟਿੰਗਾਂ ਕੀਤੀਆਂ ਜਾਣਗੀਆਂ । ਮੋਦੀ ਖਿਲਾਫ ਕੀਤੇ ਜਾਣ ਵਾਲੇ ਰੋਸ ਮੁਜਾਹਰੇ ਨੂੰ ” ਘੱਟ ਗਿਣਤੀਆਂ ਹਿੰਦੂਤਵੀ ਮੋਦੀ ਖਿਲਾਫ ” ਦੇ ਨਾਮ ਹੇਠ ਸਰਗਰਮ ਜੰਗੀ ਪੱਧਰ ਤੇ ਯੂ,ਕੇ ਭਰ ਵਿੱਚ ਲਾਬੀ ਸ਼ੁਰੂ ਕਰ ਦਿੱਤੀ ਗਈ ਹੈ । ਮੁੱਖ ਰੋਸ ਮੁਜਾਹਰਾ ਲੰਡਨ ਵਿੱਚ 18 ਐੱਪਰੈਲ ਬੁੱਧਵਾਰ ਵਾਲੇ ਦਿਨ 12 ਵਜੇ ਤੋਂ 3 ਵਜੇ ਤੱਕ ਕੀਤਾ ਜਾਵੇਗਾ ,ਇਸ ਵਾਸਤੇ ਸਿੱਖ ਸੰਗਤਾਂ ਨੂੰ ਵਧ ਚੜ੍ਹ ਕੇ ਸਾਢੇ ਗਿਆਰਾਂ ਵਜੇ ਪੁੱਜਣ ਦੀ ਅਪੀਲ ਕੀਤੀ ਗਈ ਹੈ ।  ।ਇਸੇ ਲੜੀ ਤਹਿਤ ਅਗਲੇ ਦਿਨ 25 ਮਾਰਚ ਨੂੰ ਐਤਵਾਰ ਨੂੰ ਗੁਰਦਵਾਰਾ ਪ੍ਰਬੰਧਕ ਕਮੇਟੀਆਂ ਅਤੇ ਸਿੱਖ ਜਥੇਬੰਦੀਆਂ ਦੀ ਵੱਡੀ ਇਕੱਤਰਤਾ ਗੁਰੂ ਨਾਨਕ ਗੁਰਦਵਾਰਾ ਸਮੈਦਿਕ ਵਿਖੇ ਕੀਤੀ ਗਈ ।ਜਿਸ ਵਿੱਚ ਪੱਜੇ ਗੁਰਦਵਾਰਾ ਪ੍ਰਬੰਧਕ ਕਮੇਟੀਆਂ ਦੇ ਨੁਮਾਇੰਦਿਆਂ ਵਲੋਂ ਮੋਦੀ ਖਿਲਾਫ ਕੀਤੇ ਜਾਣ ਵਾਲੇ ਮੁਜਾਹਰੇ ਵਿੱਚ ਵਧ ਚੜ੍ਹ ਕੇ ਯੋਗਦਾਨ ਪਾਉਣ ਦਾ ਵਿਸ਼ਵਾਸ਼ ਦਿਵਾਇਆ ਅਤੇ ਸਿੱਖ ਸੰਗਤਾਂ ਨੂੰ ਮੁਜਾਹਰੇ ਵਿੱਚ ਜਾਣ ਲਈ ਕੋਚਾਂ ਦਾ ਪ੍ਰਬੰਧ ਕਰਨ ਦੀ ਹਾਮੀ ਭਰੀ ਗਈ । ਹੋਰਨਾਂ ਤੋਂ ਇਲਾਵਾ ਸਿੱਖ ਕੌਂਸਲ ਯੂ,ਕੇ ਦੇ ਜਨਰਲ ਸਕੱਤਰ ਭਾਈ ਜਗਤਾਰ ਸਿੰਘ , ਗੁਰਦਾਵਾਰਾ ਪ੍ਰਬੰਧਕ ਕਮੇਟੀਆਂ ਦੇ ਪ੍ਰਤੀਨਿਧਾਂ ਅਤੇ ਸਿੱਖ ਜਥੇਬੰਦੀਆਂ ਦੇ ਆਗੂਆਂ ਨੇ ਭਰਵੀਂ ਸ਼ਿਰਕਤ ਕੀਤੀ । ਜਿਹਨਾਂ ਵਿੱਚ ਭਾਈ ਗੁਰਦੇਵ ਸਿੰਘ ਖਾਲਸਾ ਕਾਵੈਂਟਰੀ ,ਭਾਈ ਅਵਤਾਰ ਸਿੰਘ ਸੰਘੜਾ,ਭਾਈ ਗੁਰਦੇਵ ਸਿੰਘ ਚੌਹਾਨ ,ਭਾਈ ਜਸਪਾਲ ਸਿੰਘ ਬੈਂਸ,ਭਾਈ ਚਰਨ ਸਿੰਘ,ਭਾਈ ਬਲਵਿੰਦਰ ਸਿੰਘ ਢਿੱਲੋਂ,ਭਾਈ ਸਰਬਜੀਤ ਸਿੰਘ , ਭਾਈ ਅਮਰੀਕ ਸਿੰਘ ਗਿੱਲ , ਭਾਈ ਕੁਲਦੀਪ ਸਿੰਘ ਚਹੇੜੂ ,ਭਾਈ ਲਵਸ਼ਿੰਦਰ ਸਿੰਘ ਡੱਲੇਵਾਲ ,ਭਾਈ ਜੋਗਾ ਸਿੰਘ ,ਭਾਈ ਹਰਦੀਸ਼ ਸਿੰਘ,ਭਾਈ ਗੁਰਦੇਵ ਸਿੰਘ ਖਾਲਸਾ , ਭਾਈ ਹਮਰਾਜ ਸਿੰਘ,ਭਾਈ ਸਤਵਿੰਦਰ ਸਿੰਘ ਜਾਗੋਵਾਲਾ ,ਭਾਈ ਬਲਵਿੰਦਰ ਸਿੰਘ ਵੁਲਵਰਹੈਪਟਨ,ਭਾਈ ਗੁਰਜੀਤ ਸਿੰਘ ਸਮਰਾ,ਭਾਈ ਗੁਰਮੇਜ ਸਿੰਘਗਿੱਲ,ਭਾਈ ਅਮਨਦੀਪ ਸਿੰਘ ਸ਼ਾਮਲ ਸਨ । ਇੰਗਲੈਂਡ ਭਰ ਦੀਆਂ ਸਮੁੱਚੀਆਂ ਗੁਰਦਵਾਰਾ ਪ੍ਰਬੰਧਕ ਕਮੇਟੀਆਂ ਨੂੰ ਸਨਿਮਰ ਅਪੀਲ ਕੀਤੀ ਗਈਕਿ ਸਿੱਖ ਸੰਗਤਾਂ ਦੀ ਲੋੜ ਅਨੁਸਾਰ ਕੋਚਾਂ ਦਾ ਪ੍ਰਬੰਧ ਕੀਤਾ ਜਾਵੇ ।ਸਮੁੱਚੇ ਮੀਡੀਏ ਨੂੰ ਇਸ ਅਪੀਲ ਕਰਦਿਆਂ ਆਖਿਆ ਗਿਆ ਭਾਰਤ ਵਿੱਚ ਸਿੱਖਾਂ ਸਮੇਤ ਘੱਟ ਗਿਣਤੀਆਂ ਉੱਪਰ ਹਿੰਦੂਤਵੀ ਲਾਬੀ ਦੇ ਕਰਿੰਦਿਆਂ ਵਲੋਂ ਕੀਤੇ ਜਾ ਰਹੇ ਜੁਲਮਾਂ ,ਅੱਤਿਆਚਾਰਾਂ ਅਤੇ ਗੁਲਾਮ ਬਣਾ ਕੇ ਰੱਖਣ ਦੀਆਂ ਕੁਚਾਲਾਂ ਨੂੰ ਬੇਨਕਾਬ ਕਰਦਿਆਂ ਸਿੱਖ ਮਾਨਸਿਕਤਾ ਵਿੱਚ ਕੌਮੀ ਅਜਾਦੀ ਦੀ ਲਹਿਰ ਪ੍ਰਤੀ ਚੇਤੰਨਤਾ ਪੈਦਾ ਕਰਕੇ ਕੌਮ ਪ੍ਰਸਤ ਮੀਡੀਆ ਹੋਣ ਦਾ ਫਰਜ਼ ਨਿਭਾਇਆ ਜਾਵੇ ।

468 ad

Submit a Comment

Your email address will not be published. Required fields are marked *