ਭਾਰਤ ਤੇ ਅਫਗਾਨਿਸਤਾਨ ਨਾਲ ਚੰਗੇ ਸੰਬੰਧ ਚਾਹੁੰਦਾ ਹੈ ਪਾਕਿਸਤਾਨ : ਸ਼ਰੀਫ

ਭਾਰਤ ਤੇ ਅਫਗਾਨਿਸਤਾਨ ਨਾਲ ਚੰਗੇ ਸੰਬੰਧ ਚਾਹੁੰਦਾ ਹੈ ਪਾਕਿਸਤਾਨ : ਸ਼ਰੀਫ

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੇ ਕਿਹਾ ਹੈ ਕਿ ਉਹ ਭਾਰਤ ਅਤੇ ਅਫਗਾਨਿਸਤਾਨ ਦੋਹਾਂ ਦੇਸ਼ਾਂ ਨਾਲ ਦੋਸਤਾਨਾ ਸੰਬੰਧ ਚਾਹੁੰਦੇ ਹਨ। ਭਾਰਤ ‘ਚ ਲੋਕਸਭਾ ਦੀਆਂ ਚੋਣਾਂ ਪਿੱਛੋਂ ਜਿਹੜੀ ਵੀ ਸਰਕਾਰ ਸੱਤਾ ‘ਚ ਆਏਗੀ, ਉਸ ਨਾਲ ਪਾਕਿਸਤਾਨ ਆਪਣੇ ਸੰਬੰਧ ਸੁਧਾਰਨ ਦੀ ਕੋਸ਼ਿਸ਼ ਕਰੇਗਾ।
ਬੀ. ਬੀ. ਸੀ. ਨਾਲ ਗੱਲਬਾਤ ਕਰਦਿਆਂ ਸ਼ਰੀਫ ਨੇ ਕਿਹਾ ਕਿ ਅਸੀਂ ਉਸ ਸਰਕਾਰ ਨਾਲ ਗੱਲਬਾਤ ਕਰਾਂਗੇ, ਜਿਸ ਨੂੰ ਭਾਰਤ ਦੇ ਲੋਕ ਚੁਣਨਗੇ। ਕੁਝ ਲੋਕ ਤਾਲਿਬਾਨ ਨਾਲ ਗੋਲੀਬੰਦੀ ਕਾਰਨ ਖੁਸ਼ ਨਹੀਂ ਹੈ ਅਤੇ ਅਜਿਹੇ ਲੋਕ ਨਾ ਸਿਰਫ ਸਾਡੇ ਸਗੋਂ ਤਾਲਿਬਾਨ ਦੇ ਵੀ ਦੋਸਤ ਨਹੀਂ ਹਨ। ਉਹ ਸ਼ਾਂਤੀ ਦੇ ਦੁਸ਼ਮਣ ਹਨ।

468 ad