ਭਾਰਤ ‘ਚ ਵਿਸ਼ਵ ਪੱਧਰ ਦੀ ਕੋਈ ਵੀ ਯੂਨੀਵਰਸਿਟੀ ਨਹੀਂ : ਰਾਸ਼ਟਰਪਤੀ

ਭਾਰਤ 'ਚ ਵਿਸ਼ਵ ਪੱਧਰ ਦੀ ਕੋਈ ਵੀ ਯੂਨੀਵਰਸਿਟੀ ਨਹੀਂ : ਰਾਸ਼ਟਰਪਤੀ

ਭਾਰਤ ਦੇ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਕਿਹਾ ਕਿ ਭਾਰਤ ‘ਚ ਕੋਈ ਵੀ ਯੂਨੀਵਰਸਿਟੀ ਵਿਸ਼ਵ ਪੱਧਰ ਦੀ ਨਹੀਂ ਹੈ। ਰਾਸ਼ਟਰਪਤੀ ਨੇ ਸ਼ਨੀਵਾਰ ਨੂੰ ਭਰਾਤੀ ਆਈ. ਐਸ. ਐਮ ਦੇ 36ਵੇਂ ਕਨਵੋਕੇਸ਼ਨ ਸਮਾਰੋਹ ਨੂੰ ਬਤੌਰ ਮੁੱਖ ਮਹਿਮਾਨ ਸੰਬੋਧਨ ਕਰਦੇ ਹੋਏ ਕਿਹਾ ਕਿ ਭਾਰਤ ‘ਚ 659 ਯੂਨੀਵਰਸਿਟੀਆਂ ਹਨ ਜਿਸ ਵਿਚ 16 ਆਈ. ਆਈ. ਟੀ. ਅਤੇ 16 ਐਨ. ਆਈ. ਟੀ. ਹਨ। ਉਨ੍ਹਾਂ ਕਿਹਾ ਕਿ ਇਕ ਸਮਾਂ ਅਜਿਹਾ ਸੀ ਜਦੋਂ ਭਾਰਤ ‘ਚ ਨਾਲੰਦਾ, ਵਿਕ੍ਰਮਸ਼ੀਲਾ ਅਤੇ ਤਰਕਸ਼ੀਲਾ ਵਰਗੀਆਂ ਯੂਨੀਵਰਸਿਟੀਆਂ ਹੁੰਦੀਆਂ ਸਨ। ਇਥੋਂ ਨਿਕਲਣ ਵਾਲੇ ਵਿਦਿਆਰਥੀਆਂ ਦੇ ਗਿਆਨ ਦੀ ਸੰਸਾਰ ‘ਚ ਤੂਤੀ ਬੋਲਦੀ ਸੀ। ਈਸਾ ਪੂਰਵ 300 ਤੋਂ 12ਵੀਂ ਸਦੀ ਡੇਢ ਹਜ਼ਾਰ ਸਾਲਾਂ ਤੱਕ ਭਾਰਤ ਸਿੱਖਿਆ ਦੇ ਖੇਤਰ ‘ਚ ਅੱਗੇ ਰਿਹਾ ਹੈ ਪਰ ਦੁਖ ਹੈ ਕਿ ਹੁਣ ਦੇਸ਼ ‘ਚ ਕੋਈ ਵੀ ਸੰਸਥਾ ਅਜਿਹੀ ਨਹੀਂ ਹੈ। ਮੁਖਰਜੀ ਨੇ ਉੱਚ ਸਿੱਖਿਆ ਸੰਸਥਾਵਾਂ ‘ਚ ਸਿੱਖਿਆ ਦੇ ਪੱਧਰ ਦੇ ਗਿਰਾਵਟ ਦੀ ਚਰਚਾ ਕਰਦੇ ਹੋਏ ਕਿਹਾ ਕਿ ਤਕਨੀਕੀ ਅਤੇ ਇੰਜੀਨੀਅਰਿੰਗ ਸੰਸਥਾਵਾਂ ਤੋਂ ਸਿੱਖਿਆ ਪ੍ਰਾਪਤ ਕਰਨ ਵਾਲੇ ਸਿਰਫ 55 ਫੀਸਦੀ ਵਿਦਿਆਰਥੀਆਂ ਨੂੰ ਨੌਕਰੀ ਮਿਲ ਪਾਂਦੀ ਹੈ। ਉਨ੍ਹਾਂ ਕਿਹਾ ਕਿ ਉਸ ਤੋਂ ਵੀ ਖਰਾਬ ਸਥਿਤੀ ਵਪਾਰਿਕ ਸਿੱਖਿਆ ਸੰਸਥਾਵਾਂ ਤੋਂ ਸਿੱਖਿਆ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਦੀ ਹੈ ਜਿਥੋਂ ਨਿਕਲਣ ਵਾਲੇ 34 ਫੀਸਦੀ ਵਿਦਿਆਰਥੀਆਂ ਨੂੰ ਹੀ ਨੌਕਰੀ ਮਿਲ ਪਾਂਦੀ ਹੈ। ਰਾਸ਼ਟਰਪਤੀ ਨੇ ਆਈ. ਐਸ. ਐਮ. ਦੇ ਇਤਿਹਾਸ ਦੀ ਚਰਚਾ ਕਰਦੇ ਹੋਏ ਕਿਹਾ ਕਿ ਇਕ ਸਮਾਂ ਸੀ ਕਿ ਸੰਸਥਾ ਨਾ ਸਿਰਫ ਏਸ਼ੀਆ ਮਹਾਦੇਸ਼ ਸਗੋਂ ਅਫਰੀਕਾ ਮਹਾਦੇਸ਼ ‘ਚ ਵੀ ਇਕ ਆਪਣਾ ਮਹੱਤਵਪੂਰਣ ਸਥਾਨ ਰੱਖਦਾ ਸੀ। ਉਨ੍ਹਾਂ ਆਈ. ਐਸ. ਐਮ. ਦੇ ਡਿਗਰੀ ਲੈਣ ਵਾਲੇ ਵਿਦਿਆਰਥੀਆਂ ਨੂੰ ਪੂਰੇ ਆਤਮਵਿਸ਼ਵਾਸ ਦੇ ਨਾਲ ਕੰਮ ਕਰਦੇ ਹੋਏ ਸੰਸਥਾ ਦੇ ਨਾਲ ਭਾਰਤ ਦੇ ਉਦਯੋਗਿਕ ਵਿਕਾਸ ‘ਚ ਮਦਦ ਕਰਨ ਦੀ ਸਲਾਹ ਦਿੱਤੀ।

468 ad