ਭਾਰਤ ‘ਚ ਮੀਡੀਆ ਦੀ ਆਜ਼ਾਦੀ ਘਟੀ

ਵਾਸ਼ਿੰਗਟਨ- ਮੀਡੀਆ ਦੀ ਆਜ਼ਾਦੀ ਦੇ ਮਾਮਲੇ ‘ਚ ਭਾਰਤ ਦੀ ਰੈਂਕਿੰਗ ਘੱਟ ਗਈ ਹੈ। ਵਾਸ਼ਿੰਗਟਨ ਸਥਿਤ ਫ੍ਰੀਡਮ ਹਾਊਸ ਨੇ ਆਪਣੀ ਰਿਪੋਰਟ ‘ਚ ਭਾਰਤੀ ਮੀਡੀਆ ਨੂੰ ਆਂਸ਼ਿਕ ਤੌਰ ‘ਤੇ ਆਜ਼ਾਦੀ ਵਾਲੀ ਸ਼੍ਰੇਣੀ ‘ਚ ਰੱਖਿਆ ਹੈ। ਰਿਪੋਰਟ ‘ਚ ਭਾਰਤ ਨੂੰ 78ਵਾਂ ਸਥਾਨ Mediaਮਿਲਿਆ ਹੈ, ਜਦੋਂ ਕਿ ਪਾਕਿਸਤਾਨ 141ਵੇਂ ਸਥਾਨ ‘ਤੇ ਹੈ। ਪਿਛਲੀ ਵਾਰ ਦੇ ਮੁਕਾਬਲੇ ਭਾਰਤ ਦੀ ਰੈਂਕਿੰਗ ਇਕ ਪੁਆਇੰਟ ਘੱਟ ਕੇ 39 ‘ਤੇ ਪਹੁੰਚ ਗਈ ਹੈ। ਰੈਂਕਿੰਗ ‘ਚ 197 ਦੇਸ਼ ਸ਼ਾਮਲ ਕੀਤੇ ਗਏ ਹਨ, ਜਿਨ੍ਹਾਂ ‘ਚ 63 ਦੇਸ਼ਾਂ ਦੀ ਮੀਡੀਆ ਆਜ਼ਾਦ, 68 ਦੀ ਆਂਸ਼ਿਕ ਤੌਰ ‘ਤੇ ਆਜ਼ਾਦ ਅਤੇ 66 ਦੇਸ਼ ਬਿਲਕੁਲ ਆਜ਼ਾਦੀ ਵਾਲੀ ਸ਼੍ਰੇਣੀ ‘ਚ ਆ ਗਏ ਹਨ।
ਵਾਸ਼ਿੰਗਟਨ ਸਥਿਤ ਫ੍ਰੀਡਮ ਹਾਊਸ ਰਿਪੋਰਟ ਮੁਤਾਬਕ ਇਕ ਦਹਾਕੇ ‘ਚ ਪ੍ਰੈਸ ਦੀ ਆਜ਼ਾਦੀ ਦਾ ਪੱਧਰ ਸਭ ਤੋਂ ਹੇਠਾਂ ਚਲਾ ਗਿਆ ਹੈ। ਇਹ ਰਿਪੋਰਟ 1980 ਤੋਂ ਹੀ ਜਾਰੀ ਕੀਤੀ ਜਾ ਰਹੀ ਹੈ। ਇਸ ‘ਚ ਦੇਸ਼ਾਂ ਨੂੰ ਸਿਫਰ ਤੋਂ ਲੈ ਕੇ 100 ਪੁਆਇੰਟ ਦੇ ਪੈਮਾਨੇ ‘ਤੇ ਮਾਪਿਆ ਜਾਂਦਾ ਹੈ। ਇਸ ਤੋਂ ਬਾਅਦ ਉਨ੍ਹਾਂ ਨੂੰ ਆਜ਼ਾਦ ਆਂਸ਼ਿਕ ਆਜ਼ਾਦ ਅਤੇ ਬਿਲਕੁਲ ਵੀ ਨਾ ਆਜ਼ਾਦੀ ਵਾਲੀਆਂ ਸ਼੍ਰੇਣੀਆਂ ‘ਚ ਵੰਡਿਆ ਜਾਂਦਾ ਹੈ। ਚੀਨ ਨੂੰ ਬਿਲਕੁਲ ਆਜ਼ਾਦ ਨਹੀਂ ਵਾਲੀ ਸ਼੍ਰੇਣੀ ‘ਚ ਰੱਖਿਆ ਗਿਆ ਹੈ। ਮਿਆਂਮਾਰ ਅਤੇ ਨੇਪਾਲ ‘ਚ ਆਪਣੀ ਸਥਿਤੀ ‘ਚ ਸੁਧਾਰ ਕੀਤਾ ਗਿਆ ਹੈ। ਸਭ ਤੋਂ ਖਰਾਬ ਰੈਂਕਿੰਗ ਬੇਲਾਰੂਸ, ਕਿਊਬਾ, ਇਕਵਾਟੋਰੀਅਲ ਗਿਨੀ, ਐਰੀਟ੍ਰਿਆ, ਈਰਾਨ, ਉੱਤਰੀ ਕੋਰੀਆ, ਤੁਰਕਮੇਨਿਸਤਾਨ ਅਤੇ ਉਜਬੇਕਿਸਤਾਨ ਨੂੰ ਮਿਲੀ ਹੈ।

468 ad