ਭਾਰਤ ਅਤੇ ਨਿਊਜ਼ੀਲੈਂਡ ਨਾਲ ਹੋਇਆ ਸਮਝੌਤਾ-ਸਿੱਧੀ ਹਵਾਈ ਉਡਾਨ ਚਲਾਉਣ ਵਾਸਤੇ ਰਸਤਾ ਖੁਲ੍ਹਿਆ

17ਆਕਲੈਂਡ, 1 ਮਈ (ਪੀਡੀ ਬੇਉਰੋ )   ਭਾਰਤੀ ਰਾਸ਼ਟਰਪਤੀ ਇਨ੍ਹੀਂ ਦਿਨੀਂ ਆਪਣੇ ਡੈਲੀਗੇਸ਼ਨ ਦੇ ਨਾਲ ਨਿਊਜ਼ੀਲੈਂਡ ਦੌਰੇਤੇ ਹਨ। ਇਸ ਦਰਮਿਆਨ ਦੋਵਾਂ ਦੇਸ਼ਾਂ ਦੇ ਵਿਚ ਸਮਝੌਤਿਆਂ ਦਾ ਆਦਾਨਪ੍ਰਦਾਨ ਚੱਲ ਰਿਹਾ ਹੈ। ਅੱਜ ਨਿਊਜ਼ੀਲੈਂਡ ਦੇ ਟਰਾਂਸਪੋਰਟ ਮੰਤਰੀ ਸ੍ਰੀ ਸਾਇਮਨ ਬ੍ਰਿਜਸ ਅਤੇ ਭਾਰਤੇ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਰਾਜ ਮੰਤਰੀ ਸ੍ਰੀ ਸੰਜੀਵ ਬਾਲਿਅਨ ਦੇ ਨਾਲਨਿਊਜ਼ੀਲੈਂਡਇੰਡੀਆ ਏਅਰ ਸਰਵਿਸਸਮਝੌਤੇ ਉਤੇ ਦਸਤਖਤ ਹੋਏ। ਇਹ ਸਮਝੌਤਾ ਦੋਵਾਂ ਦੇਸ਼ਾਂ ਦਰਮਿਆਨ ਸੈਰਸਪਾਟੇ ਦੇ ਵਪਾਰ ਦੇ ਉਦੇਸ਼ ਨੂੰ ਲੈ ਕੇ ਹੋਇਆ ਹੈ ਜਿਸ ਦੇ ਚਲਦਿਆਂ ਦੋਵਾਂ ਦੇਸ਼ਾਂ ਦਰਮਿਆਨ ਸਿੱਧੀ ਹਵਾਈ ਸੇਵਾ ਆਰੰਭ ਹੋਣ ਲਈ ਰਸਤਾ ਖੁੱਲ੍ਹ ਗਿਆ ਹੈ। ਇਸ ਸਮਝੌਤੇ ਸਮੇਂ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਸ੍ਰੀ ਜੌਹਨ ਕੀ ਅਤੇ ਭਾਰਤ ਦੇ ਰਾਸ਼ਟਰਪਤੀ ਸ੍ਰੀ ਪ੍ਰਣਬ ਮੁਖਰਜੀ ਵੀ ਹਾਜ਼ਿਰ ਸਨ। ਇਸ ਵੇਲੇ ਨਿਊਜ਼ੀਲੈਂਡ ਏਅਰ ਲਾਈਨ ਭਾਰਤ ਦੇ ਸੱਤ ਸ਼ਹਿਰਾਂ ਬੰਗਲੋਰ, ਚੇਨਈ, ਹੈਦਰਾਬਾਦ, ਕੋਚੀ, ਕੋਲਕਾਤਾ, ਮੁੰਬਈ ਅਤੇ ਦਿੱਲੀ ਦੇ ਨਾਲ ਕੋਡ ਸ਼ੇਅਰ ਕਰਕੇ ਟਿਕਟਾਂ ਦੀ ਵਿਕਰੀ ਕਰ ਸਕਦੀ ਹੈ। ਇੰਡੀਆ ਦੀ ਜਨ ਸੰਖਿਆ ਇਸ ਵੇਲੇ 1.25 ਬਿਲੀਅਨ ਹੈ ਅਤੇ ਸੈਰ ਸਪਾਟਾ ਉਦਯੋਗ ਕਾਫੀ ਵਧਾਇਆ ਜਾ ਸਕਦਾ ਹੈ। 31 ਮਾਰਚ 2016 ਤੱਕ ਇੰਡੀਆ ਅਤੇ ਨਿਊਜ਼ੀਲੈਂਡ ਦਾ ਆਪਸੀ ਵਪਾਰ 1 ਬਿਲੀਅਨ ਅੰਕਿਤ ਕੀਤਾ ਗਿਆ ਹੈ। ਸਲਾਨਾ 52000 ਨਿਊਜ਼ੀਲੈਂਡਰ ਭਾਰਤ ਵੱਲ ਜਾਂਦੇ ਹਨ ਅਤੇ 60000 ਭਾਰਤੀ ਨਿਊਜ਼ੀਲੈਂਡ ਵੱਲ ਘੁੰਮਣ ਰਹੇ ਹਨ। ਏਅਰ ਨਿਊਜ਼ੀਲੈਂਡ, ਏਅਰ ਇੰਡੀਆ ਅਤੇ ਸਿੰਗਾਪੁਰ ਏਅਰ ਲਾਈਨ ਦੋਵਾਂ ਦੇਸ਼ਾਂ ਦਰਮਿਆਨ ਚੱਲਣ ਵਾਲੀ ਸਿੱਧੀ ਫਲਾਈਟ ਦੇ ਵਿਚ ਅਹਿਮ ਯੋਗਦਾਨ ਪਾਉਣਗੀਆਂ। ਨਿਊਜ਼ੀਲੈਂਡ ਸਰਕਾਰ ਨੇ ਜੁਲਾਈ 2014 ਦੇ ਵਿਚ ਪਹਿਲਾ ਡ੍ਰੀਮਲਾਈਨਰ ਜ਼ਹਾਜ਼ ਪ੍ਰਾਪਤ ਕੀਤਾ ਸੀ ਅਤੇ ਦਰਜਨ ਦੇ ਕਰੀਬ ਹੋਰ ਆਰਡਰ ਦਿੱਤਾ ਸੀ। ਜੇਕਰ ਇੰਡੀਆ ਨੂੰ ਸਿੱਧੀ ਉਡਾਣ ਸ਼ੁਰੂ ਹੁੰਦੀ ਹੈ ਤਾਂ 787-9 ਡ੍ਰੀਮਲਾਈਨਰ ਜ਼ਹਾਜ਼ ਚਲਾਇਆ ਜਾ ਸਕਦਾ ਹੈ। ਇਹ ਜ਼ਹਾਜ਼ ਇਕ ਵਾਰ ਉਡਾਣ ਭਰ ਕੇ 15190 ਹਵਾਈ ਕਿਲੋਮੀਟਰ ਦਾ ਸਫਰ ਤੈਅ ਕਰ ਸਕਦਾ ਹੈ ਅਤੇ ਇਸਦੀ ਸਪੀਡ 954 ਕਿਲੋਮੀਟਰ ਪ੍ਰਤੀ ਘੰਟਾ ਤੱਕ ਹੈ। ਇਸ ਜ਼ਹਾਜ ਦੇ ਵਿਚ 18 ਫਲੈਟ ਬੈਡ, 21 ਰੈਕਲਾਈਨਰ ਸੀਟਾਂ ਅਤੇ 263 ਸਾਧਾਰਨ ਸੀਟਾਂ ਹਨ। ਰਾਸ਼ਟਰਪਤੀ ਨੇ ਆਕਲੈਂਡ ਵਾਰ ਮੈਮੋਰੀਅਲ ਦਾ ਕੀਤਾ ਦੌਰਾ: ਭਾਰਤ ਦੇ ਰਾਸ਼ਟਰਪਤੀ ਸ੍ਰੀ ਪ੍ਰਣਬ ਮੁਖਰਜੀ ਨੇ ਅੱਜ ਆਕਲੈਂਡ ਵਾਰ ਮੈਮੋਰੀਅਲ ਮਿਊਜ਼ੀਅਮ ਵੇਖਿਆ। ਹੋਟਲ ਲੈਂਗਹਮ ਦੇ ਵਿਚ ਰਾਤ ਦੇ ਖਾਣੇ ਉਤੇ ਉਹ ਭਾਰਤੀ ਭਾਈਚਾਰੇ ਦੇ ਲੋਕਾਂ ਨੂੰ ਮਿਲੇ ਅਤੇ ਸਾਰਿਆਂ ਨੇ ਵਾਰੋਵਾਰੀ ਗਰੁੱਪਾਂ ਦੇ ਵਿਚ ਰਾਸ਼ਟਰਪਤੀ ਅਤੇ ਹੋਰ ਡੈਲੀਗੇਸ਼ਨ ਦੀਆਂ ਕੁਰਸੀਆਂ ਦੇ ਪਿੱਛੇ ਖੜਕੇ ਤਸਵੀਰਾਂ ਖਿਚਵਾਈਆਂ.

468 ad

Submit a Comment

Your email address will not be published. Required fields are marked *