ਭਾਰਤੀ ਸਟੇਟ ਬੈਂਕ ਦੇ ATM ਨੂੰ ਲੱਗੀ ਭਿਆਨਕ ਅੱਗ, ਸਾਰਾ ਕੈਸ਼ ਸੜਿਆ

9ਫਰੀਦਕੋਟ,4 ਮਈ ( ਜਗਦੀਸ਼ ਬਾਮਬਾ ) ਫਰੀਦਕੋਟ ਦੇ ਭੀੜ ਵਾਲੇ ਬਾਜ਼ਾਰ ਵਿਚ ਸਥਿਤ ਭਾਰਤੀ ਸਟੇਟ ਬੈਂਕ ਦੇ ਏ. ਟੀ. ਐੱਮ ਵਿਚ ਅੱਗ ਲੱਗਣ ਨਾਲ ਏ. ਟੀ. ਐੱਮ ਮਸ਼ੀਨ ‘ਚ ਪਿਆ ਸਾਰਾ ਕੈਸ਼ ਸੜ ਕੇ ਸੁਆਹ ਹੋ ਗਿਆ। ਮੌਕੇ ‘ਤੇ ਮੌਜੂਦ ਸੁਰੱਖਿਆ ਗਾਰਡ ਦਾ ਕਹਿਣਾ ਹੈ ਕਿ ਇਹ ਅੱਗ ਸ਼ਾਰਟ ਸਰਕਟ ਕਾਰਨ ਲੱਗੀ ਹੈ। ਸੁਰੱਖਿਆ ਗਾਰਡ ਰਜਤ ਅਰੋੜਾ ਨੇ ਦੱਸਿਆ ਕਿ ਇਹ ਅੱਗ ਬੈਟਰਿਆਂ ‘ਚ ਸ਼ਾਰਟ ਸਰਕਟ ਹੋਣ ਕਰਕੇ ਲੱਗੀ ਹੈ। ਉਸਨੇ ਦੱਸਿਆ ਕਿ 8 ਵਜੇ ਤੱਕ ਉਸਦੀ ਡਿਊਟੀ ਹੁੰਦੀ ਹੈ ਉਹ ਏ. ਟੀ. ਐੱਮ. ਦੇ ਬਾਹਰ ਬੈਠਾ ਸੀ ਕਿ ਅਚਾਨਕ ਅੰਦਰ ਅੱਗ ਲੱਗ ਗਈ। ਏ. ਟੀ. ਐੱਮ. ਵਾਲੇ ਕਮਰੇ ਵਿਚ 25-30 ਬੈਟਰੇ ਪਏ ਹੋਣ ਕਰਕੇ ਅੱਗ ਕਾਫੀ ਭੜਕ ਗਈ। ਉਧਰ ਮੌਕੇ ‘ਤੇ ਪੁੱਜੀਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਸਮਾਂ ਰਹਿੰਦੇ ਅੱਗ ‘ਤੇ ਕਾਬੂ ਪਾ ਲਿਆ। ਫਾਇਰ ਕਰਮਚਾਰੀ ਸੂਬਾ ਸਿੰਘ ਮੁਤਾਬਕ ਸੂਚਨਾ ਮਿਲਦੇ ਹੀ ਉਹ ਤੁਰੰਤ ਮੌਕੇ ‘ਤੇ ਪੁੱਜੇ ਅਤੇ ਅੱਗ ‘ਤੇ ਕਾਬੂ ਪਾ ਲਿਆ। ਇਸ ਮਾਮਲੇ ਵਿਚ ਐੱਸ. ਐੱਚ. ਓ. ਸੁਰਜੀਤ ਸਿੰਘ ਦਾ ਕਹਿਣਾ ਹੈ ਕਿ ਬੈਂਕ ਦੇ ਅਧਿਕਾਰੀਆਂ ਨੂੰ ਇਸ ਘਟਨਾ ਬਾਰੇ ਸੂਚਨਾ ਦੇ ਦਿੱਤੀ ਗਈ ਹੈ ਅਤੇ ਹੋਏ ਨੁਕਸਾਨ ਦਾ ਪਤਾ ਬੈਂਕ ਅਧਿਕਾਰੀਆਂ ਦੇ ਆਉਣ ‘ਤੇ ਹੀ ਲੱਗ ਸਕੇਗਾ। ਉਨ੍ਹਾਂ ਦੱਸਿਆ ਕਿ ਜਾਂਚ ਦੌਰਾਨ ਇਹੀ ਸਾਹਮਣੇ ਆਇਆ ਹੈ ਕਿ ਅੱਗ ਸ਼ਾਰਟ ਸਰਕਿਟ ਕਾਰਣ ਲੱਗੀ ਹੈ। ਇਸ ਅੱਗ ਨਾਲ ਕਾਫੀ ਨੁਕਸਾਨ ਹੋਇਆ ਹੈ ਬਾਕੀ ਬੈਂਕ ਵਾਲੇ ਪਹੁੰਚ ਰਹੇ ਹਨ, ਉਹ ਹੀ ਆ ਕੇ ਦੱਸ ਸਕਣਗੇ ਕਿ ਅਸਲ ਵਿਚ ਕਿੰਨਾ ਨੁਕਸਾਨ ਹੋਇਆ ਹੈ। ਦੱਸਣਯੋਗ ਹੈ ਕਿ ਏ. ਟੀ. ਐੱਮ. ਦੇ ਨਾਲ ਹੀ ਤੇਲ ਦੇ ਡਿਪੂ ਵਾਲੀ ਇਮਾਰਤ ਹੈ। ਗਨੀਮਤ ਇਹ ਰਹੀ ਕਿ ਸਮਾਂ ਰਹਿੰਦੇ ਫਾਇਰ ਬ੍ਰਿਗੇਡ ਨੇ ਅੱਗ ‘ਤੇ ਕਾਬੂ ਪਾ ਲਿਆ ਨਹੀਂ ਤਾਂ ਵੱਡਾ ਹਾਦਸਾ ਵਾਪਰ ਸਕਦਾ ਸੀ।

468 ad

Submit a Comment

Your email address will not be published. Required fields are marked *