ਭਾਰਤੀ ਮੂਲ ਦੇ 2 ਗਣਿਤ ਅਧਿਆਪਕ ਗਲੋਬਲ ਪੁਰਸਕਾਰ ਨਾਲ ਸਨਮਾਨਿਤ

ਨਿਊਯਾਰਕ-ਭਾਰਤੀ ਮੂਲ ਦੇ ਦੋ ਅਧਿਆਪਕਾਂ ਨੇ ਗਣਿਤ ਦੇ ਖੇਤਰ ‘ਚ ਗਲੋਬਲ ਪੁਰਸਕਾਰ ਹਾਸਲ ਕੀਤਾ ਹੈ। ਉਨ੍ਹਾਂ ‘ਚੋਂ ਇਕ ਨੂੰ ਫੀਲਡਸ ਮੈਡਲ ਮਿਲਿਆ ਹੈ, ਜਿਸ ਨੂੰ ਗਣਿਤ Indianਦੇ ਨੋਬਲ ਪੁਰਸਕਾਰ ਦੇ ਰੂਪ ‘ਚ ਜਾਣਿਆ ਜਾਂਦਾ ਹੈ। ਸੋਲ ‘ਚ ਆਯੋਜਿਤ ਇੰਟਰਨੈਸ਼ਨਲ ਕਾਂਗਰਸ ਆਫ ਮੈਥੋਮੈਟਿਕਸ 2014 ‘ਚ ਇੰਟਰਨੈਸ਼ਨਲ ਮੈਥੋਮੈਟਿਕਸ ਯੂਨੀਅਨ (ਆਈ.ਐਮ.ਯੂ.) ਨੇ ਮੰਜੂਲ ਭਾਰਗਵ ਨੂੰ ਫੀਲਡਸ ਮੈਡਲ ਪ੍ਰਦਾਨ ਕੀਤਾ ਜਦੋਂਕਿ ਸੁਭਾਸ਼ ਖੋਟ ਨੇ ਰੋਲਫ ਨੇਵਾਨਾਲਿਨਤਾ ਪੁਰਸਕਾਰ ਹਾਸਲ ਕੀਤਾ। ਚਾਰ ਸਾਲ ਦੇ ਵਾਕਫੇ ‘ਚ ਦਿੱਤੇ ਜਾਣ ਵਾਲੇ ਇਸ ਪੁਰਸਕਾਰ ਅਧੀਨ ਪ੍ਰਿੰਸਟਨ ਯੂਨੀਵਰਸਿਟੀ ‘ਚ ਗਣਿਤ ਦੇ ਪ੍ਰੋਫੈਸਰ ਭਾਰਗਵ ਸਮੇਤ ਚਾਰ ਜੇਤੂਆਂ ਨੂੰ ਫੀਲਡਸ ਮੈਡਲ ਦਿੱਤਾ ਗਿਆ। ਈਰਾਨੀ ਮੂਲ ਦੀ ਗਣਿਤ ‘ਚ ਮਾਹਰ ਅਤੇ ਸਟੈਨਫੋਰਡ ਯੂਨੀਵਰਸਿਟੀ ਦੀ ਪ੍ਰੋਫੈਸਰ ਮਰਿਅਮ ਮਿਰਜ਼ਾਖਨੀ ਅਜਿਹੀ ਪਹਿਲੀ ਮਹਿਲਾ ਹੈ, ਜਿਨ੍ਹਾਂ ਨੂੰ ਇਸ ਸਾਲ ਫੀਲਡਸ ਮੈਡਲ ਮਿਲਿਆ ਹੈ।
ਜੁਮੈਟਰੀ ਗਿਣਤੀ ‘ਚ ਮਹੱਤਵਪੂਰਨ ਨਵੀਂ ਵਿਧੀ ਵਿਕਸਿਤ ਕਰਨ ਲਈ ਭਾਰਗਵ ਨੂੰ ਸਨਮਾਨਿਤ ਕੀਤਾ ਗਿਆ। ਯੂਨਿਕ ਗੇਮਜ਼ ਦੀਆਂ ਮੁਸ਼ਕਿਲਾਂ ਸੰਬੰਧੀ ਅਤੇ ਇਸਦੀ ਜਟਿਲਤਾ ਨੂੰ ਸਮਝਣ ਲਈ ਯਤਨਾਂ ਅਤੇ ਇਸਦੇ ਅਧਿਐਨ ਦੀ ਦਿਸ਼ਾ ‘ਚ ਯੋਗਦਾਨ ਲਈ ਖੋਟ ਨੂੰ ਨੇਵਾਨਲਿਨਤਾ ਪੁਰਸਕਾਰ ਦਿੱਤਾ ਗਿਆ। ਖੋਟ ਨਿਊਯਾਰਕ ਯੂਨੀਵਰਸਿਟੀ ਦੇ ਕਰੇਂਟ ਇੰਸਟੀਚਿਊਟ ਆਫ ਮੈਥੋਮੈਟਿਕਸ ਸਾਇੰਸੇਜ਼ ‘ਚ ਕੰਪਿਊਟਰ ਵਿਗਿਆਨ ਵਿਭਾਗ ‘ਚ ਪ੍ਰੋਫੈਸਰ ਹਨ। ਉਨ੍ਹਾਂ ਨੂੰ ਪ੍ਰਿੰਸਟਨ ਤੋਂ ਪੀ.ਐਚ.ਡੀ. ਕੀਤੀ ਹੈ। ਕੈਨੇਡਾ ‘ਚ 1974 ‘ਚ ਜੰਮੇ ਭਾਰਗਵ ਅਮਰੀਕਾ ‘ਚ ਜੰਮੇ-ਪਲੇ ਅਤੇ ਭਾਰਤ ‘ਚ ਵੀ ਕਾਫੀ ਸਮਾਂ ਗੁਜ਼ਾਰਿਆ। ਉਨ੍ਹਾਂ ਨੇ ਪ੍ਰਿੰਸਟਨ ਯੂਨੀਵਰਸਿਟੀ ਤੋਂ 2001 ‘ਚ ਪੀ.ਐਚ.ਡੀ. ਹਾਸਲ ਕੀਤੀ ਸੀ।

468 ad