ਭਾਰਤੀ ਮੂਲ ਦੇ ਵਿਅਕਤੀ ਨੇ ਪਤਨੀ ਦੇ ਕਤਲ ਦੀ ਗੱਲ ਕਬੂਲੀ

ਭਾਰਤੀ ਮੂਲ ਦੇ ਵਿਅਕਤੀ ਨੇ ਪਤਨੀ ਦੇ ਕਤਲ ਦੀ ਗੱਲ ਕਬੂਲੀ

ਨਿਊਜ਼ੀਲੈਂਡ ‘ਚ 47 ਸਾਲਾ ਭਾਰਤੀ ਮੂਲ ਦੇ ਟੈਕਸੀ ਚਾਲਕ ਨੇ ਵੱਖ ਰਹਿਰਹੀ ਆਪਣੀ ਪਤਨੀ ਦੇ ਕਤਲ ਦੀ ਗੱਲ ਕਬੂਲ ਲਈ। ਰਾਜੇਸ਼ਵਰ ਸਿੰਘ ਵੇਲਿੰਗਟਨ ਦੇ ਹਾਈਕੋਰਟ ‘ਚ ਕਤਲ ਅਤੇ ਪਤਨੀ ਨਾਲ ਨਾ ਮਿਲਣ ਦੇ ਅਦਾਲਤ ਦੇ ਹੁਕਮਾਂ ਦੀ ਉਲੰਘਣਾ ਕਬੂਲ ਕੀਤੀ। ਸੂਤਰਾਂ ਮੁਤਾਬਕ ਪੁਲਸ ਅਨੁਸਾਰ ਸਾਲ 2011 ‘ਚ ਬੱਚੇ ਦੀ ਮੌਤ ਤੋਂ ਬਾਅਦ ਫਿਜੀ ਨਾਗਰਿਕ ਸਿੰਘ ਅਤੇ ਉਸ ਦੀ 38 ਸਾਲਾ ਪਤਨੀ ਸਰਵਨ ਲਤਾ ਸਿੰਘ ਵਿਚਾਲੇ ਝਗੜਾ ਹੋਇਆ। ਜੋੜੇ ਦਾ ਫਿਜੀ ‘ਚ ਵਿਆਹ ਹੋਇਆ ਸੀ ਅਤੇ ਸਾਲ 1998 ‘ਚ ਉਹ ਨਿਈਜ਼ੀਲੈਂਡ ਆਏ ਸਨ। ਉਹ ਦੋਵੇਂ ਨਵੰਬਰ ‘ਚ ਵੱਖ ਹੋ ਗਏ ਸਨ ਪਰ ਸਿੰਘ ਨੇ ਆਪਣੀ ਪਤਨੀ ਨੂੰ ਧਮਕਾਉਣਾ ਜਾਰੀ ਰੱਖਿਆ। ਸਿੰਘ ਪਿਛਲੇ ਸਾਲ 28 ਅਕਤੂਬਰ ਨੂੰ ਇਕ ਅਦਾਲਤ ‘ਚ ਸੁਰੱਖਿਆ ਹੁਕਮਾਂ ਦੀ ਉਲੰਘਣਾ ਰਾਹੀਂ ਪੇਸ਼ ਹੋਇਆ ਸੀ।

468 ad