ਭਾਰਤੀ ਮੁਕਤੀ ਮੋਰਚਾ, ਬਾਮਸੇਫ਼, ਐਸ.ਸੀ, ਐਸ.ਟੀ, ਓ.ਬੀ.ਸੀ. ਸੰਗਠਨਾਂ ਅਤੇ ਘੱਟ ਗਿਣਤੀ ਕੌਮਾਂ ਵੱਲੋਂ 2 ਅਪ੍ਰੈਲ ਨੂੰ ‘ਭਾਰਤ ਬੰਦ’ ਦਾ ਸਾਂਝਾ ਉਪਰਾਲਾ ਹਿੰਦੂਤਵ ਰਾਸ਼ਟਰ ਨੂੰ ਰੱਦ ਕਰਨ ਦਾ ਨੇਕ ਉਦਮ : ਮਾਨ

Simranjit Singh Mann

ਹਿੰਦੂਤਵ ਰਾਸ਼ਟਰ ਨੂੰ ਮੁੱਢੋ ਰੱਦ ਕਰਨ ਲਈ 2 ਅਪ੍ਰੈਲ ਨੂੰ ਦਿੱਤੇ ਗਏ ਭਾਰਤ ਬੰਦ ਦੀ ਪੂਰਨ ਹਮਾਇਤ

ਫ਼ਤਹਿਗੜ੍ਹ ਸਾਹਿਬ, 28 ਮਾਰਚ (ਪੀ ਡੀ ਬਿਊਰੋ ) “ਇੰਡੀਆਂ ਵਿਚ ‘ਹਿੰਦੂਤਵ ਰਾਸ਼ਟਰ’ ਨੂੰ ਗੈਰ-ਵਿਧਾਨਿਕ ਤੇ ਗੈਰ-ਇਨਸਾਨੀਅਤ ਤਰੀਕੇ ਸਮੁੱਚੇ ਐਸ.ਸੀ, ਐਸ.ਟੀ, ਓ.ਬੀ.ਸੀ, ਘੱਟ ਗਿਣਤੀ ਕੌਮਾਂ, ਸਿੱਖ, ਮੁਸਲਿਮ, ਇਸਾਈ, ਦਲਿਤ, ਰੰਘਰੇਟੇ, ਕਬੀਲਿਆ, ਲਤਾੜੇ ਅਤੇ ਮਜ਼ਲੂਮ ਵਰਗਾਂ ਉਤੇ ਥੋਪਣ ਹਿੱਤ ਆਰ.ਐਸ.ਐਸ. ਦਾ ਫਿਰਕੂ ਸੰਗਠਨ ਲੰਮੇਂ ਸਮੇਂ ਤੋਂ ਡਾਕਟਰ ਅੰਬੇਦਕਰ ਦੀ ਮਨੁੱਖਤਾ ਪੱਖੀ ਸਰਬਸਾਂਝੀ ਸੋਚ ਨੂੰ ਕੁੱਚਲਕੇ ਉਪਰੋਕਤ ਸਭਨਾਂ ਨੂੰ ਹਿੰਦੂ ਗਰਦਾਨਣ ਅਤੇ ਫਿਰ ਹਿੰਦੂ ਰਾਸ਼ਟਰ ਕਾਇਮ ਕਰਨ ਦੀਆਂ ਕਾਰਵਾਈਆ ਕਰਦਾ ਆ ਰਿਹਾ ਹੈ । ਇਹ ਆਰ.ਐਸ.ਐਸ. ਕਦੀ ਬੀਜੇਪੀ ਦੇ ਰੂਪ ਵਿਚ, ਕਦੇ ਕਾਂਗਰਸ ਦੇ ਰੂਪ ਵਿਚ, ਕਦੇ ਸੈਂਟਰ ਵਿਚ ਸਾਂਝੀਆਂ ਹਕੂਮਤਾਂ ਦੇ ਰੂਪ ਵਿਚ ਨਿਰੰਤਰ ਆਪਣੀ ਫਿਰਕੂ ਜ਼ਹਿਰ ਫੈਲਾਉਦਾ ਆ ਰਿਹਾ ਹੈ । ਇਸੇ ਸੋਚ ਅਧੀਨ ਇਨ੍ਹਾਂ ਫਿਰਕੂਆਂ ਨੇ ਡਾ. ਬੀ.ਆਰ.ਅੰਬੇਦਕਰ ਦੀ ਮਨੁੱਖਤਾ ਪੱਖੀ ਸੋਚ ਤੇ ਅਧਾਰਿਤ ਬਣਾਏ ਗਏ ਇੰਡੀਆਂ ਦੇ ਵਿਧਾਨ ਵਿਚ ਆਪਣੇ ਹਿੱਤਾਂ ਦੀ ਪੂਰਤੀ ਲਈ ਸੈਕੜੇ ਵਾਰ ਤਬਦੀਲੀਆਂ ਕਰਕੇ ਉਸਦੇ ਅਸਲੀ ਰੂਪ ਨੂੰ ਖ਼ਤਮ ਕਰ ਦਿੱਤਾ ਹੈ ਅਤੇ ਹਿੰਦੂ ਰਾਸ਼ਟਰ ਵਾਲਾ ਰੂਪ ਦੇ ਦਿੱਤਾ ਹੈ । ਇਸ ਵਿਚ ਹੋਰ ਹਿੰਦੂ ਸੰਗਠਨ ਜਿਵੇਂ ਵਿਸ਼ਵ ਹਿੰਦੂ ਪ੍ਰੀਸ਼ਦ, ਸਿਵ ਸੈਨਾ, ਬਜਰੰਗ ਦਲ, ਰਾਸਟਰੀ ਸੁਰੱਖਸਾ ਸੰਮਤੀ ਆਦਿ ਹਿੰਦੂ ਹੁਕਮਰਾਨਾਂ ਨੇ ਜਿਨ੍ਹਾਂ ਦੀ ਇਥੇ ਵੱਸੋਂ ਬਹੁਤ ਘੱਟ ਹੈ, ਉਹ 80-85% ਉਪਰੋਕਤ ਵਰਗਾਂ ਅਤੇ ਘੱਟ ਗਿਣਤੀ ਕੌਮਾਂ ਨੂੰ ਸਾਜ਼ਸੀ ਢੰਗ ਨਾਲ ਗੁਲਾਮ ਬਣਾਉਣ ਅਤੇ ਇਨ੍ਹਾਂ ਉਤੇ ਜ਼ਬਰੀ ਹਿੰਦੂ ਰਾਸ਼ਟਰ ਥੋਪ ਕੇ ਰਾਜ ਕਰਨਾ ਲੋਚਦੇ ਹਨ । ਪਰ ਭਾਰਤੀ ਮੁਕਤੀ ਮੋਰਚਾ, ਬਾਮਸੇਫ਼, ਐਸ.ਸੀ, ਐਸ.ਟੀ, ਓ.ਬੀ.ਸੀ, ਘੱਟ ਗਿਣਤੀ ਕੌਮਾਂ, ਸਿੱਖ, ਮੁਸਲਿਮ, ਇਸਾਈ, ਦਲਿਤ, ਰੰਘਰੇਟੇ, ਕਬੀਲਿਆ, ਲਤਾੜੇ ਅਤੇ ਮਜ਼ਲੂਮ ਵਰਗ, ਬੋਧੀ, ਜੈਨੀ, ਲਿੰਗਾਇਤ ਧਰਮ ਸਭਨਾਂ ਨੂੰ ਇਕ ਸਾਂਝੇ ਪਲੇਟਫਾਰਮ ਤੇ ਇਕੱਤਰ ਕਰਕੇ ਜਿਥੇ ਹਿੰਦੂਤਵ ਰਾਸ਼ਟਰ ਨੂੰ ਠੁਕਰਾ ਦਿੱਤਾ ਹੈ, ਉਥੇ ਇਨ੍ਹਾਂ ਦੀ ਗੁਲਾਮੀ ਨੂੰ ਮੁੱਢੋ ਹੀ ਨਕਾਰਦੇ ਹੋਏ 2 ਅਪ੍ਰੈਲ 2018 ਨੂੰ ‘ਭਾਰਤ ਬੰਦ’ ਦਾ ਜੋ ਸੱਦਾ ਦਿੱਤਾ ਹੈ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸਿੱਖ ਕੌਮ ਉਸ ਸਰਬਸਾਂਝੇ ਮਨੁੱਖਤਾ ਪੱਖੀ ਮਕਸਦ ਦੀ ਪ੍ਰਾਪਤੀ ਲਈ ਭਾਰਤ ਬੰਦ ਦੇ ਉਲੀਕੇ ਗਏ ਪ੍ਰੋਗਰਾਮ ਦੀ ਪੂਰਨ ਹਮਾਇਤ ਕਰਦਾ ਹੈ ।”
ਇਹ 2 ਅਪ੍ਰੈਲ ਦੇ ਭਾਰਤ ਬੰਦ ਦੇ ਸੱਦੇ ਦੀ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਪੂਰਨ ਹਮਾਇਤ ਕਰਦੇ ਹੋਏ ਅਤੇ ਉਪਰੋਕਤ ਸਭ ਵਰਗਾਂ ਨੂੰ ਹਿੰਦੂਤਵ ਰਾਸ਼ਟਰ ਦੇ ਮੰਦਭਾਵਨਾ ਭਰੇ ਫਿਰਕੂਆਂ ਦੇ ਮਨਸੂਬਿਆਂ ਨੂੰ ਅਸਫ਼ਲ ਬਣਾਉਣ ਅਤੇ ਉਪਰੋਕਤ ਵਰਗਾਂ ਦਾ ਸਮੁੱਚੇ ਆਗੂਆਂ ਦੀ ਸਰਬਸੰਮਤੀ ਨਾਲ ਭਾਰਤ ਅਤੇ ਸੰਸਾਰ ਪੱਧਰ ਤੇ ਇਕ ਸਰਬਸਾਂਝਾ ਪਲੇਟਫਾਰਮ ਤਿਆਰ ਕਰਨ ਦੀ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਇਥੇ ਇਹ ਵਰਣਨ ਕਰਨਾ ਜ਼ਰੂਰੀ ਹੈ ਕਿ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਜਥੇਬੰਦੀ ਦੇ 39 ਮੁਲਕਾਂ ਵਿਚ ਜੋ ਲੰਮੇਂ ਸਮੇਂ ਤੋਂ ਯੂਨਿਟ ਕੰਮ ਕਰਦੇ ਆ ਰਹੇ ਹਨ, ਉਨ੍ਹਾਂ ਦੀ ਕੁਆਰਡੀਨੇਸ਼ਨ ਕਮੇਟੀ ਵੱਲੋਂ ਵੀ ਉਪਰੋਕਤ 2 ਅਪ੍ਰੈਲ ਦੇ ਭਾਰਤ ਬੰਦ ਨੂੰ ਪੂਰਨ ਹਮਾਇਤ ਅਤੇ ਹਰ ਤਰ੍ਹਾਂ ਦਾ ਸਹਿਯੋਗ ਦੇਣ ਦਾ ਐਲਾਨ ਕੀਤਾ ਗਿਆ ਹੈ, ਜੋ ਕੌਮਾਂਤਰੀ ਪੱਧਰ ਤੇ ਉਪਰੋਕਤ ਵਰਗਾਂ ਦੇ ਹੱਕ ਵਿਚ ਇਕ ਲੋਕਰਾਏ ਲਾਮਬੰਦ ਕਰਨ ਦੇ ਨਾਲ-ਨਾਲ ਇਕ ਸਰਬਸਾਂਝਾ ਸਾਫ਼-ਸੁਥਰਾ ਰਾਜ ਪ੍ਰਬੰਧ ਕਾਇਮ ਕਰਨ ਲਈ ਵੀ ਅਗਵਾਈ ਕਰੇਗਾ । ਸ. ਮਾਨ ਨੇ ਇਹ ਪੂਰਨ ਦਾਅਵੇ ਨਾਲ ਜਾਣਕਾਰੀ ਦਿੱਤੀ ਕਿ ਸ੍ਰੀ ਵਾਮਨ ਮੇਸਰਾਮ ਪ੍ਰਧਾਨ ਭਾਰਤੀ ਮੁਕਤੀ ਮੋਰਚਾ, ਲਿੰਗਾਇਤ ਧਰਮ ਦੇ ਮੁੱਖੀ ਸ੍ਰੀ ਕੰਨੇਸਵਰ ਸਵਾਮੀ ਅੱਪਾ, ਮੁਸਲਿਮ ਪਰਸਨਲ ਲਾਅ ਬੋਰਡ ਅਤੇ ਸਮੁੱਚੀਆਂ ਘੱਟ ਗਿਣਤੀ ਕੌਮਾਂ ਦੇ ਆਗੂਆਂ ਵੱਲੋਂ ਬੀਤੇ ਕੁਝ ਸਮਾਂ ਪਹਿਲੇ ਅੰਮ੍ਰਿਤਸਰ, ਭੀਮਾ ਕੋਰੇਗਾਓ, ਕੋਲ੍ਹਾਪੁਰ ਮਹਾਰਾਸ਼ਟਰ, ਦਿੱਲੀ ਆਦਿ ਵਿਖੇ ਹੋਏ ਸਾਂਝੇ ਪ੍ਰੋਗਰਾਮਾਂ ਨੇ ਇੰਡੀਆਂ ਪੱਧਰ ਤੇ ਹਿੰਦੂਤਵ ਰਾਸ਼ਟਰ ਵਿਰੁੱਧ ਬਹੁਤ ਵੱਡੀ ਜਾਗਰੂਕਤਾ ਪੈਦਾ ਕਰ ਦਿੱਤੀ ਹੈ ਅਤੇ ਉਪਰੋਕਤ ਸਭ ਵਰਗ ਜਿਨ੍ਹਾਂ ਉਤੇ ਫਿਰਕੂ ਹੁਕਮਰਾਨ ਜ਼ਬਰ-ਜੁਲਮ ਕਰਦਾ ਆ ਰਿਹਾ ਹੈ, ਉਹ ਇਸ ਜ਼ਬਰ-ਜੁਲਮ ਵਿਰੁੱਧ ਬਹੁਤ ਮਜ਼ਬੂਤੀ ਨਾਲ ਇਕ ਪਲੇਟਫਾਰਮ ਤੇ ਇਕੱਤਰ ਹੋ ਚੁੱਕੇ ਹਨ । ਜਿਸਦੇ ਨਤੀਜੇ ਆਉਣ ਵਾਲੇ ਸਮੇਂ ਵਿਚ ਇਨ੍ਹਾਂ ਵਰਗਾਂ ਦੇ ਹੱਕ ਵਿਚ ਅਵੱਸ ਨਿਕਲਣਗੇ । ਕਿਉਂਕਿ ਇਹ ਲਹਿਰ ਹੁਣ ਕਸ਼ਮੀਰ ਤੋਂ ਕੰਨਿਆਕੁਮਾਰੀ ਤੱਕ ਹੀ ਨਹੀਂ, ਬਲਕਿ ਅਮਰੀਕਾ, ਕੈਨੇਡਾ, ਆਸਟ੍ਰੇਲੀਆ, ਨਿਊਜੀਲੈਡ, ਬਰਤਾਨੀਆ, ਯੂਰਪਿੰਨ ਮੁਲਕਾਂ ਅਤੇ ਅਰਬ ਮੁਲਕਾਂ ਆਦਿ ਵਿਚ ਪੂਰੀ ਗਰਮਜੋਸੀ ਨਾਲ ਉਭਰਕੇ ਸਾਹਮਣੇ ਆ ਰਹੀ ਹੈ ਅਤੇ ਇੰਡੀਆਂ ਦੇ ਮੁਤੱਸਵੀ ਹੁਕਮਰਾਨਾਂ ਦਾ ਕਰੂਪ ਚਿਹਰਾ ਵੀ ਦੁਨੀਆਂ ਦੇ ਚੌਰਾਹੇ ਵਿਚ ਨੰਗਾਂ ਹੋਣ ਜਾ ਰਿਹਾ ਹੈ । ਜਲਦੀ ਹੀ ਅਸੀਂ ਸਭ ਸੁਹਿਰਦ ਆਗੂ ਅਤੇ ਕੌਮਾਂ ਮਿਲਕੇ ਬੇਗਮਪੁਰਾ ਦੀ ਸਰਬਸਾਂਝੀ ਸੋਚ ਤੇ ਅਧਾਰਿਤ ਸਰਬਸਾਂਝਾ ਅਜਿਹਾ ਰਾਜ ਪ੍ਰਬੰਧ ਕਾਇਮ ਕਰਾਂਗੇ ਜਿਸ ਵਿਚ ਕਿਸੇ ਵੀ ਧਰਮ, ਕੌਮ, ਫਿਰਕੇ, ਕਬੀਲੇ ਅਤੇ ਇਨਸਾਨ ਨਾਲ ਰਤੀਭਰ ਵੀ ਵਿਤਕਰਾ ਨਹੀਂ ਹੋਵੇਗਾ ਅਤੇ ਡਾ. ਬੀ.ਆਰ.ਅੰਬੇਦਕਰ ਦੇ ਸੁਪਨਿਆ ਨੂੰ ਹਰ ਕੀਮਤ ਤੇ ਸਾਕਾਰ ਕਰਾਂਗੇ । ਸ. ਮਾਨ ਨੇ ਸ੍ਰੀ ਵਾਮਨ ਮੇਸਰਾਮ, ਸ੍ਰੀ ਕੰਨੇਸਵਰ ਸਵਾਮੀ ਅੱਪਾ, ਮੁਸਲਿਮ ਪਰਸਨਲ ਲਾਅ ਬੋਰਡ ਦੇ ਮੁੱਖੀ, ਮੁਸਲਿਮ, ਇਸਾਈ ਅਤੇ ਦਲਿਤ ਆਗੂਆਂ ਦਾ ਉਚੇਚੇ ਤੌਰ ਤੇ ਜਿਥੇ ਧੰਨਵਾਦ ਕੀਤਾ, ਉਥੇ ਉਨ੍ਹਾਂ ਵੱਲੋਂ ਇਸ ਮਿਸ਼ਨ ਦੀ ਪ੍ਰਾਪਤੀ ਲਈ ਸਾਂਝੇ ਤੌਰ ਤੇ 2 ਅਪ੍ਰੈਲ ਨੂੰ ਭਾਰਤ ਬੰਦ ਦੇ ਦਿੱਤੇ ਗਏ ਸੱਦੇ ਲਈ ਮੁਬਾਰਕਬਾਦ ਵੀ ਦਿੱਤੀ । ਕਿਉਂਕਿ ਇਹ ਉਦਮ ਸਾਨੂੰ ਸਭਨਾਂ ਨੂੰ ਜਿਨ੍ਹਾਂ ਉਤੇ ਮੁਤੱਸਵੀ ਹੁਕਮਰਾਨ ਮੁਕਰਾਤਾ ਨਾਲ ਜ਼ਬਰ-ਜੁਲਮ ਢਾਹੁੰਦਾ ਆ ਰਿਹਾ ਹੈ, ਉਨ੍ਹਾਂ ਨੂੰ ਇਨਸਾਫ਼ ਪ੍ਰਾਪਤ ਕਰਨ ਲਈ ਇਕ ਮਜ਼ਬੂਤ ਪਲੇਟਫਾਰਮ ਪ੍ਰਦਾਨ ਕਰ ਦਿੱਤਾ ਗਿਆ ਹੈ । ਜੋ ਸਾਨੂੰ ਸਭਨਾਂ ਨੂੰ ਹਿੰਦੂਤਵ ਰਾਸ਼ਟਰ ਦੀ ਗੁਲਾਮੀ ਤੋਂ ਸਦਾ ਲਈ ਆਜ਼ਾਦ ਵੀ ਕਰੇਗਾ ਅਤੇ ਅਸੀਂ ਸਭ ਬਰਾਬਰਤਾ ਦੀ ਸੋਚ ਤੇ ਆਪਣੇ ਸਾਂਝੇ ਰਾਜ ਪ੍ਰਬੰਧ ਹੇਠ ਹਰ ਪੱਖੋ ਅੱਗੇ ਵੱਧਣ ਵਿਚ ਖੁਸ਼ੀ ਤੇ ਫਖ਼ਰ ਮਹਿਸੂਸ ਕਰਾਂਗੇ । ਸ. ਮਾਨ ਨੇ ਫਿਰ ਸਭ ਕੌਮਾਂ, ਧਰਮਾਂ, ਫਿਰਕਿਆ, ਕਬੀਲਿਆ, ਐਸ.ਸੀ, ਐਸ.ਟੀ, ਓ.ਬੀ.ਸੀ, ਘੱਟ ਗਿਣਤੀ ਕੌਮਾਂ, ਸਿੱਖ, ਮੁਸਲਿਮ, ਇਸਾਈ, ਦਲਿਤ, ਰੰਘਰੇਟੇ, ਕਬੀਲਿਆ, ਲਤਾੜੇ ਅਤੇ ਮਜ਼ਲੂਮ ਵਰਗਾਂ ਨੂੰ 2 ਅਪ੍ਰੈਲ ਦੇ ਭਾਰਤ ਬੰਦ ਨੂੰ ਕਾਮਯਾਬ ਕਰਨ ਲਈ ਅਪੀਲ ਵੀ ਕੀਤੀ ।
468 ad

Submit a Comment

Your email address will not be published. Required fields are marked *