ਭਾਰਤੀ ਜਵਾਨ ਨਦੀ ‘ਚ ਵਹਿ ਕੇ ਪਹੁੰਚਿਆ ਪਾਕਿਸਤਾਨ, ਗ੍ਰਿਫਤਾਰ

ਇਸਲਾਮਾਬਾਦ—ਪਾਕਿਸਤਾਨ ਦੀ ਸਰਹੱਦ ਪਾਰ ਕਰਨ ਵਾਲੇ ਭਾਰਤੀ ਬਾਰਡਰ ਸੁਰੱਖਿਆ ਬਲ (ਬੀ. ਐੱਸ. ਐੱਫ.) ਦੇ ਜਵਾਨ ਨੂੰ ਬੁੱਧਵਾਰ ਨੂੰ ਸਿਆਲਕੋਟ ਦੇ ਨੇੜੇ ਗ੍ਰਿਫਤਾਰ Riverਕਰ ਲਿਆ ਗਿਆ। ਜੰਮੂ ਦੇ ਅਖਨੂਰ ਸੈਕਟਰ ਵਿਚ ਬੀ. ਐੱਸ. ਐੱਫ. ਦੀ ਇਕ ਕਿਸ਼ਤੀ ਚਿਨਾਬ ਨਦੀ ਵਿਚ ਵਹਿ ਗਈ। ਇਸ ਕਿਸ਼ਤੀ ਵਿਚ ਚਾਰ ਬੀ. ਐੱਸ. ਐੱਫ. ਦੇ ਜਵਾਨ ਮੌਜੂਦ ਸਨ। ਇਹ ਘਟਨਾ ਅਖਨੂਰ ਸੈਕਟਰ ਦੇ ਪਰਗਵਾਲ ਦੀ ਹੈ। 
ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਬੀ. ਐੱਸ. ਐੱਫ. ਦੇ ਜਵਾਨ ਕਿਸ਼ਤੀ ਦੇ ਰਾਹੀਂ ਪੋਸਟ ਦਾ ਮੁਆਇਨਾ ਕਰਨ ਗਏ ਸਨ। ਇਸ ਦੌਰਾਨ ਉਨ੍ਹਾਂ ਦੀ ਕਿਸ਼ਤੀ ਪਲਟ ਗਈ। ਇਸ ਹਾਦਸੇ ਵਿਚ ਜਵਾਨਾਂ ਨੂੰ ਬਚਾ ਲਿਆ ਗਿਆ। ਜਦੋਂ ਕਿ ਜਵਾਨ ਵਹਿ ਕੇ ਪਾਕਿਸਤਾਨ ਚਲਾ ਗਿਆ।
‘ਡਾਨ’ ਦੇ ਮੁਤਾਬਕ ਸਿਆਲਕੋਟ ਦੇ ਬਾਜਵਟ ਸੈਕਟਰ ਦੇ ਰਾਹੀਂ ਪਾਕਿਸਤਾਨੀ ਸਰਹੱਦ ਵਿਚ ਦਾਖਲ ਹੋਣ ‘ਤੇ ਉਕਤ ਭਾਰਤੀ ਨੌਜਵਾਨ ਨੂੰ ਪਾਕਿਸਤਾਨੀ ਰੇਂਜਰਾਂ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ। ਜਵਾਨ ਦਾ ਨਾਂ ਸੱਤਿਆ ਨਰਾਇਣ ਯਾਦਵ ਦੱਸਿਆ ਗਿਆ ਹੈ। ਉਸ ਤੋਂ ਬਾਅਦ ਭਾਰਤੀ ਜਵਾਨ ਨੂੰ ਅਗਿਆਤ ਸਥਾਨ ‘ਤੇ ਪੁੱਛਗਿੱਛ ਦੇ ਲਈ ਲਿਜਾਇਆ ਗਿਆ। ਇਹ ਗ੍ਰਿਫਤਾਰੀ ਅਜਿਹੇ ਸਮੇਂ ਵਿਚ ਹੋਈ ਹੈ ਜਦੋਂ ਦੋਵੇਂ ਦੇਸ਼ ਇਕ-ਦੂਜੇ ‘ਤੇ ਸਰੱਹਦ ਪਾਰ ਗੋਲੀਬਾਰੀ ਦੇ ਦੋਸ਼ ਲਗਾ ਰਹੇ ਹਨ। 
ਫਿਲਹਾਲ ਇਸ ਘਟਨਾ ਤੋਂ ਬਾਅਦ ਬੀ. ਐੱਸ. ਐੱਫ. ਦੇ ਅਧਿਕਾਰੀ ਜਵਾਨ ਨੂੰ ਵਾਪਸ ਲਿਆਉਣ ਦੇ ਲਈ ਪਾਕਿਸਤਾਨ ਦੇ ਨਾਲ ਸੰਪਰਕ ਬਣਾਉਣ ਵਿਚ ਜੁਟ ਗਏ ਹਨ।

468 ad